Skip to content
Wednesday, October 28, 2026 5°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਹੁਣ ਕਾਮੇਡੀ ਕਰੇਗੀ ਪਰਿਣੀਤੀ

By Admin Published 2 min read

ਬਾਲੀਵੁੱਡ ਦੀ ਸਭ ਤੋਂ ਸਫਲ ਫਰੈਂਚਾਈਜ਼ੀ ਵਿੱਚੋਂ ਇੱਕ ‘ਗੋਲਮਾਲ’ ਸੀਰੀਜ਼ ਨਾਲ ਇੱਕ ਹੋਰ ਅਭਿਨੇਤਰੀ ਦਾ ਨਾਂਅ ਜੁੜ ਗਿਆ ਹੈ, ਜੋ ਪਰਿਣੀਤੀ ਚੋਪੜਾ ਹੈ। ਰੋਹਿਤ ਸ਼ੈੱਟੀ ਦੀ ਫਿਲਮ ‘ਗੋਲਮਾਲ ਅਗੇਨ’ ਲਈ ਪਰਿਣੀਤੀ ਨੂੰ ਸਾਈਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਵਿੱਚ ਸ਼ਰਧਾ ਕਪੂਰ ਨੂੰ ਲੈਣ ਦਾ ਵਿਚਾਰ ਸੀ। ਸੂਤਰਾਂ ਦੀ ਮੰਨੀਏ ਤਾਂ ਪਰਿਣੀਤੀ ਨੂੰ ਇਹ ਰੋਲ ਕਾਫੀ ਪਸੰਦ ਆਇਆ ਹੈ ਅਤੇ ਉਸ ਨੇ ਜਲਦੀ ਹੀ ਇਸ ਲਈ ਹਾਂ ਕਰ ਦਿੱਤੀ।

ਰੋਹਿਤ ਨੇ ਪਰਿਣੀਤੀ ਅਤੇ ਸ਼ਰਧਾ ਵਿੱਚੋਂ ਇੱਕ ਨੂੰ ਚੁਣਨਾ ਸੀ ਅਤੇ ਰੋਹਿਤ ਨੇ ਦੋਵਾਂ ਹੀ ਸੁੰਦਰੀਆਂ ਨਾਲ ਇਸ ਸੰਬੰਧੀ ਮੁਲਾਕਾਤ ਕੀਤੀ ਸੀ। ਸ਼ਰਧਾ ਨੇ ਕਿਹਾ ਕਿ ਉਹ ਜਲਦ ਜਵਾਬ ਦੇਵੇਗੀ, ਪਰਿਣੀਤੀ ਨੇ ਬਿਨਾਂ ਸੋਚੇ ਫਿਲਮ ਲਈ ਹਾਂ ਕਰ ਦਿੱਤੀ। ਪਰਿਣੀਤੀ ਰੋਹਿਤ ਦੀ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਸੀ ਤੇ ਉਸ ਨੂੰ ਇਹ ਮੌਕਾ ਮਿਲ ਵੀ ਗਿਆ। ਰੋਹਿਤ ਨੂੰ ਪਰਿਣੀਤੀ ਦਾ ਇਹ ਐਟੀਚਿਊਡ ਕਾਫੀ ਪਸੰਦ ਆਇਆ ਅਤੇ ਤੁਰੰਤ ਪਰਿਣੀਤੀ ਨੂੰ ਫਿਲਮ ਲਈ ਸਾਈਨ ਕਰ ਲਿਆ ਗਿਆ। ਪਰਿਣੀਤੀ ਦੀ ਇੱਕ ਫਿਲਮ ‘ਮੇਰੀ ਪਿਆਰੀ ਬਿੰਦੂ’ ਜਲਦੀ ਰਿਲੀਜ਼ ਹੋਣ ਵਾਲੀ ਹੈ। ਇਸ ਵਿੱਚ ਉਹ ਆਯੁਸ਼ਮਾਨ ਖੁਰਾਣਾ ਨਾਲ ਰੋਮਾਂਸ ਕਰਦੀ ਦਿਖਾਈ ਦੇਵੇਗੀ। ਯਸ਼ਰਾਜ ਬੈਨਰ ਦੀ ਇਹ ਫਿਲਮ ਮਨੀਸ਼ ਸ਼ਰਮਾ ਬਣਾ ਰਹੇ ਹਨ ਅਤੇ ਨਿਰਦੇਸ਼ਕ ਹਨ ਅਕਸ਼ੈ ਰਾਏ। ਇਹ ਵੀ ਇੱਕ ਰੋਮਾਂਟਿਕ ਫਿਲਮ ਹੈ

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp