Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਤਹਿਲਕਾ ਨਹੀਂ ਮਚਾਉਣਾ ਚਾਹੁੰਦੀ ਪ੍ਰਿਅੰਕਾ

By Admin Published 2 min read

ਪਿਛਲੇ ਇੱਕ ਸਾਲ ਦੌਰਾਨ ਪ੍ਰਿਅੰਕਾ ਚੋਪੜਾ ਨੇ ਬਾਲੀਵੁੱਡ ਵਿੱਚ ਆਪਣੀ ਸਥਿਤੀ ਦਾ ਅਹਿਸਾਸ ਸ਼ਾਨਦਾਰ ਢੰਗ ਨਾਲ ਕਰਾਇਆ ਹੈ, ਪਰ ਉਸ ਦਾ ਦਾਅਵਾ ਹੈ ਕਿ ਉਸ ਨੂੰ ਪਹਿਲਾਂ ਤੋਂ ਸਟਾਈਲ ਦੀ ਸਮਝ ਸੀ ਅਤੇ ਕੌਮਾਂਤਰੀ ਸਟਾਰ ਬਣਨ ਨਾਲ ਇਸ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ। 34 ਸਾਲਾ ਇਸ ਸੁੰਦਰੀ ਨੇ ਕਿਹਾ ਕਿ ਉਸ ਦੇ ਰੁਟੀਨ ਵਿੱਚ ਇਥੇ ਰਹਿਣ ਉੱਤੇ ਅਮਰੀਕਾ ਦੇ ਲੋਕਾਂ ਨੇ ਦੇਖਿਆ ਹੈ ਕਿ ਉਸ ਨੂੰ ਸਟਾਈਲ ਦੀ ਸਮਝ ਹੈ। ਉਸ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਪਿਛਲੇ ਇੱਕ ਸਾਲ ਵਿੱਚ ਮੈਂ ਅਚਾਨਕ ਸਟਾਈਲਿਸ਼ ਹੋ ਗਈ। ਮੇਰੇ ਖਿਆਲ ਨਾਲ ਸਟਾਈਲ ਹਮੇਸ਼ਾ ਤੋਂ ਮੇਰੇ ਵਿੱਚ ਸੀ, ਮੇਰੇ ਮਨ ਵਿੱਚ ਹਮੇਸ਼ਾ ਤੋਂ ਕੁਝ ਅਜਿਹਾ ਸੀ ਕਿ ਮੇਰੇ ਕੱਪੜੇ ਆਰਾਮ ਦਾਇਕ ਚਾਹੀਦੇ ਹਨ। ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਅਮਰੀਕਾ ਆਈ ਤਾਂ ਇਸ ਦੇਸ਼ ਨੂੰ ਮੇਰੇ ਸਟਾਈਲ ਬਾਰੇ ਥੋੜ੍ਹਾ ਵੱਧ ਪਤਾ ਚੱਲਿਆ, ਮੇਰਾ ਸਟਾਈਲ ਉਹੀ ਰਿਹਾ।”

ਉਹ ਕਹਿੰਦੀ ਹੈ, ‘ਮੈਂ ਉਨ੍ਹਾਂ ਵਿੱਚੋਂ ਨਹੀਂ, ਜੋ ਆਪਣੇ ਕੱਪੜਿਆਂ ਨਾਲ ਇੰਟਰਨੈੱਟ ‘ਤੇ ਤਹਿਲਕਾ ਮਚਾਉਣਾ ਚਾਹੁੰਦੀਆਂ ਹਨ। ਮੈਂ ਅਜਿਹਾ ਨਹੀਂ ਸੋਚਦੀ। ਉਹੀ ਪਹਿਨਦੀ ਹਾਂ, ਜੋ ਮੈਨੂੰ ਚੰਗਾ ਲੱਗਦਾ ਹੈ ਅਤੇ ਮੈਂ ਉਸ ਵਿੱਚ ਸਰਵੋਤਮ ਦਿੱਸਣ ਦੀ ਕੋਸ਼ਿਸ਼ ਕਰਦੀ ਹਾਂ। ਬੇਸ਼ੱਕ ਮੈਨੂੰ ਕਈ ਵਾਰ ਆਪਣੇ ਕੱਪੜਿਆਂ ਲਈ ਤਾਰੀਫਾਂ ਮਿਲਦੀਆਂ ਹਨ, ਪਰ ਮੈਂ ਉਨ੍ਹਾਂ ਨੂੰ ਕਦੇ ਇਸ ਮਕਸਦ ਨਾਲ ਨਹੀਂ ਪਹਿਨਦੀ। ਮੇਰੇ ਖਿਆਲ ਨਾਲ ਕੱਪੜੇ ਪਹਿਨਣ ਦਾ ਇਹੀ ਤਰੀਕਾ ਹੈ, ਇਸ ‘ਤੇ ਜ਼ਿਆਦਾ ਦਿਮਾਗ ਲਗਾਣਾ ਵੀ ਸਹੀ ਨਹੀਂ ਹੈ।”

ਦੇਸੀ ਗਰਲ ਪ੍ਰਿਅੰਕਾ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ‘ਤੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਹਾਲੀਵੁੱਡ ਫਿਲਮ ‘ਬੇਵਾਚ’ ਦੀ ਸ਼ੂਟਿੰਗ ਸਮੇਤ ਉਸ ਦੇ ਪ੍ਰਚਾਰ ਵਿੱਚ ਬਿਜ਼ੀ ਹੈ। ਫਿਲਮ ਲਈ ਉਹ ਇਸ ਸਮੇਂ ਇੰਡੀਆ ਤੋਂ ਬਾਹਰ ਹੈ, ਪਰ ਇਸ ਦੇ ਨਾਲ ਹੀ ਉਹ ਆਪਣੀਆਂ ਬਾਲੀਵੁੱਡ ਫਿਲਮਾਂ ‘ਤੇ ਵੀ ਜ਼ਿਆਦਾ ਧਿਆਨ ਲਗਾਏਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp