Ad-Time-For-Vacation.png

ਹਿਲੇਰੀ ਦੀ ਮਹਫਿਲ ‘ਚ ਗੁਲਾਬੀ ਪੱਗ ਵਾਲੇ ‘ਸਰਦਾਰ ਜੀ ‘ਤੇ ਟਿੱਕੀਆਂ ਸਭ ਦੀਆਂ ਨਜ਼ਰਾਂ

ਫਿਲਾਡੇਲਫੀਆ— ਅਮਰੀਕਾ ਦੇ ਫਿਲਾਡੇਲਫੀਆ ਵਿਖੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਵਾਲੀ ਮਹਫਿਲ ਯਾਨੀ ਕਿ ਡੈਮੋਕ੍ਰੇਟਿਕ ਪਾਰਟੀ ਦੀ ਨੈਸ਼ਨਲ ਕਨਵੈਂਸ਼ਨ ਚੱਲ ਰਹੀ ਸੀ ਕਿ ਸਾਰਿਆਂ ਦੀਆਂ ਨਜ਼ਰਾਂ ਗੁਲਾਬੀ ਪੱਗ ਵਾਲੇ ‘ਸਰਦਾਰ ਜੀ’ ‘ਤੇ ਟਿਕ ਗਈਆਂ ਅਤੇ ਬਿਨਾਂ ਕੁਝ ਬੋਲੇ ਇਹ ਸਰਦਾਰ ਜੀ ਹਿਲੇਰੀ ਦੀ ਮਹਿਫਿਲ ਨੂੰ ਲੁੱਟ ਕੇ ਚੱਲਦੇ ਬਣੇ। ਅਸਲ ਵਿਚ ਇੱਥੇ ਗੱਲ ਹੋ ਰਹੀ ਹੈ ਭਾਰਤੀ ਮੂਲ ਦੇ ਅਮਰੀਕੀ ਮੇਜਰ ਕਮਲਜੀਤ ਸਿੰਘ ਕਲਸੀ ਦੀ, ਜੋ ਹਿਲੇਰੀ ਦੀ ਮਹਫਿਲ ਵਿਚ ਗੁਲਾਬੀ ਪੱਗ ਬੰਨ੍ਹ ਕੇ ਪਹੁੰਚੇ ਸਨ।

ਜ਼ਿਕਰਯੋਗ ਹੈ ਕਿ ਕਲਸੀ ਵੀਰਵਾਰ ਨੂੰ ਰਿਟਾਇਡ ਜਨਰਲ ਜੌਹਨ ਐਲਨ ਨਾਲ ਸਟੇਜ ‘ਤੇ ਅਮਰੀਕੀ ਫੌਜੀਆਂ ਦੇ ਇਕ ਸਮੂਹ ਨਾਲ ਪਹੁੰਚੇ ਸਨ। ਐਲਨ ਨੇ ਜਿਵੇਂ ਹੀ ਸਟੇਜ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਲੋਕਾਂ ਦੀਆਂ ਨਜ਼ਰਾਂ ਐਲਨ ਨਾਲੋਂ ਜ਼ਿਆਦਾ ਉਨ੍ਹਾਂ ਦੇ ਪਿੱਛੇ ਖੜ੍ਹੇ ਕਲਸੀ ‘ਤੇ ਟਿਕ ਗਈਆਂ। ਐਲਨ ਨੇ ਹਿਲੇਰੀ ਦਾ ਸਮਰਥਨ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਵੋਟਾਂ ਪਾ ਕੇ ਜਿਤਾਉਣ ਅਤੇ ਨਫਰਤ ਤੇ ਦੁਸ਼ਮਣਾਂ ਨੂੰ ਹਰਾ ਦੇਣ।ਮੇਜਰ ਕਮਲਜੀਤ ਸਿੰਘ ਕਲਸੀ ਅਮਰੀਕੀ ਆਰਮੀ ਵਿਚ 15 ਸਾਲਾਂ ਤੋਂ ਐਮਰਜੈਂਸੀ ਰੂਮ ਡਾਕਟਰ ਦੇ ਤੌਰ ‘ਤੇ ਸੇਵਾਵਾਂ ਦੇ ਰਹੇ ਹਨ। ਇਨ੍ਹਾਂ ‘ਚੋਂ ਕਈ ਸਾਲ ਉਨ੍ਹਾਂ ਨੇ ਅਫਗਾਨਿਸਤਾਨ ਵਰਗੇ ਖਤਰਨਾਕ ਇਲਾਕੇ ਵਿਚ ਬਿਤਾਏ। 2009 ਵਿਚ ਕਲਸੀ ਉਹ ਪਹਿਲੇ ਸਿੱਖ ਬਣੇ, ਜਿਨ੍ਹਾਂ ਨੂੰ ਅਮਰੀਕੀ ਫੌਜ ਵਿਚ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੀ ਆਗਿਆ ਦਿੱਤੀ ਗਈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.