Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਬੰਸਰੀ ਕਾਰਨ ‘ਅੱਤਵਾਦੀ’ ਸਮਝੇ ਗਏ ਸਿੱਖ ਨੌਜਵਾਨ ਨੇ ਦਿੱਤਾ ਖੁੱਲ੍ਹਾ ਚੈਲੰਜ

By Admin Published 2 min read

ਹਿਊਸਟਨ— ਅਮਰੀਕਾ ਦੇ ਓਰਲੈਂਡੋ ਵਿਖੇ ਇਕ ਹੋਟਲ ਵਿਚ ਨਸਲੀ ਭੇਦਭਾਵ ਦਾ ਸ਼ਿਕਾਰ ਹੋਏ ਸੰਗੀਤਕਾਰ ਨੀਲਮਜੀਤ ਸਿੰਘ ਢਿੱਲੋਂ ਨੇ ਅਮਰੀਕਾ ਦੇ ਲੋਕਾਂ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ। ਇੱਕ ਨਿੱਜੀ ਅਖਬਾਰ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਨੀਲਮਜੀਤ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਸ ਨੂੰ ਸ਼ੱਕੀ ਸਮਝ ਕੇ ਪੁਲਸ ਬੁਲਾਈ ਸੀ, ਉਨ੍ਹਾਂ ਨੂੰ ਹੋਰ ਧਰਮਾਂ ਬਾਰੇ ਜਾਣਨ ਅਤੇ ਖੁਦ ਨੂੰ ਸਿੱਖਿਅਤ ਕਰਨ ਦੀ ਲੋੜ ਹੈ, ਜਿਸ ਨਾਲ ਸਾਡਾ ਦੇਸ਼ ਮਹਾਨ ਬਣੇ। ਨੀਲਮਜੀਤ ਦਾ ਇਹ ਚੈਲੰਜ ਉਨ੍ਹਾਂ ਸਾਰੇ ਲੋਕਾਂ ਨੂੰ ਹੈ, ਜੋ ਸਿੱਖਾਂ ਨੂੰ ਉਨ੍ਹਾਂ ਦੀ ਦਿੱਖ ਕਾਰਨ ਮੁਸਲਮਾਨ ਸਮਝ ਲੈਂਦੇ ਹਨ ਅਤੇ ‘ਅੱਤਵਾਦੀ’ ਹੋਣ ਦਾ ਟੈਗ ਲਗਾ ਦਿੰਦੇ ਹਨ। ਨੀਲਮਜੀਤ ਨੇ ਇਨ੍ਹਾਂ ਲੋਕਾਂ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ ‘ਮੇਰੇ ਬਾਰੇ ਜਾਣੋ’।

ਜ਼ਿਕਰਯੋਗ ਹੈ ਓਰਲੈਂਡੋ ਦੇ ਇਕ ਹੋਟਲ ਵਿਚ ਲੰਚ ਕਰ ਰਹੇ ਨੀਲਮਜੀਤ ਨੂੰ ਉਸ ਸਮੇਂ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਜਦੋਂ ਉੱਥੇ ਮੌਜੂਦ ਕਿਸੇ ਵਿਅਕਤੀ ਨੇ ਉਸ ਦੀ ਬੰਸਰੀ ਦੇ ਬਾਕਸ ਨੂੰ ਸ਼ੱਕੀ ਸਮਝ ਲਿਆ ਅਤੇ ਉਸ ਨੂੰ ਅੱਤਵਾਦੀ ਦੱਸ ਕੇ ਪੁਲਸ ਬੁਲਾ ਲਈ। ਪੁਲਸ ਨੇ ਨੀਲਮਜੀਤ ਦੀ ਜਾਂਚ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਤੋਂ ਮੁਆਫੀ ਵੀ ਮੰਗੀ। ਢਿੱਲੋਂ ਨੇ ਕਿਹਾ ਕਿ ਭਾਵੇਂ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਸ ‘ਤੇ ਪੁਲਸ ਬੁਲਾਈ ਗਈ ਹੋਵੇ ਪਰ ਉਸ ਨੂੰ ਸ਼ੱਕੀ ਨਜ਼ਰਾਂ ਨਾਲ ਦੇਖੇ ਜਾਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਸੀ।

ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਨੀਲਮਜੀਤ ਨੇ ਵਾਈਟ ਹਾਊਸ ਵਿਚ ਪਰਫਾਮੈਂਸ ਦਿੱਤੀ। ਕੈਨੇਡਾ ਦੇ ਵੈਨਕੂਵਰ ਵਿਚ ਪੈਦਾ ਹੋਏ ਨੀਲਮਜੀਤ ਨੇ ਕਿਹਾ ਕਿ ਨਸਲੀ ਵਿਤਕਰੇ ਦੀ ਦਿਲ ਤੋੜਨ ਵਾਲੀ ਇਸ ਘਟਨਾ ਤੋਂ ਬਾਅਦ ਵਾਈਟ ਹਾਊਸ ਵਿਚ ਪੇਸ਼ਕਾਰੀ ਦੇਣਾ, ਉਸ ਲਈ ਇਕ ਵੱਡਾ ਚੈਲੰਜ ਸੀ ਪਰ ਇਸ ਘਟਨਾ ਨੇ ਉਸ ਨੂੰ ਹੋਰ ਵਧੀਆ ਪੇਸ਼ਕਾਰੀ ਦੇਣ ਲਈ ਉਤਸ਼ਾਹਤ ਕੀਤਾ।

ਨੀਲਮਜੀਤ ਨੇ ਕਿਹਾ ਕਿ ਅਮਰੀਕਾ ਵਿਚ ਹੋਏ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਦਾੜ੍ਹੀ ਅਤੇ ਪੱਗਾਂ ਕਾਰਨ ਸਿੱਖਾਂ ਨੂੰ ਮੁਸਲਮਾਨ ਸਮਝ ਲਿਆ ਜਾਂਦਾ ਹੈ। ਉਹ ਅਕਸਰ ਗਲਤ ਪਛਾਣ ਦੇ ਸ਼ਿਕਾਰ ਹੁੰਦੇ ਹਨ। ਨੀਲਮਜੀਤ ਜੋ ਕਿ 15 ਸਾਲ ਦੀ ਉਮਰ ਤੋਂ ਸੰਗੀਤ ਦੇ ਖੇਤਰ ਨਾਲ ਜੁੜਿਆ ਹੋਇਆ ਹੈ, ਅਮਰੀਕਾ, ਕੈਨੇਡਾ, ਬ੍ਰਾਜ਼ੀਲ, ਅਰਜਨਟੀਨਾ, ਪੇਰੂ, ਕੋਲੰਬੀਆ, ਚਿਲੀ, ਮੈਕਸੀਕੋ, ਬੰਗਲਾਦੇਸ਼ ਅਤੇ ਸੋਮਾਲੀਆ ਵਰਗੇ ਖੇਤਰਾਂ ਵਿਚ ਸੰਗੀਤ ਰਾਹੀਂ ਪਿਆਰ ਵੰਡ ਚੁੱਕਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp