Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਟਰੰਪ ਨੇ ਕੀਤਾ ਮੀਡੀਆ ‘ਤੇ ਹਮਲਾ, ਸੀ. ਐੱਨ. ਐੱਨ. ਨੂੰ ਦੱਸਿਆ, ‘ਕਲਿੰਟਨ ਨਿਊਜ਼ ਨੈੱਟਵਰਕ’

By Admin Published 2 min read

ਵਾਸ਼ਿੰਗਟਨ— ਅਮਰੀਕਾ ਮੀਡੀਆ ‘ਤੇ ਹਮਲੇ ਬੋਲਦੇ ਹੋਏ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਸੀ. ਐੱਨ. ਐੱਨ. ਨੂੰ ‘ਕਲਿੰਟਨ ਨਿਊਜ਼ ਨੈੱਟਵਰਕ’ ਕਰਾਰ ਦਿੱਤਾ। ਇਸ ਦੇ ਨਾਲ ਹੀ ਟਰੰਪ ਨੇ ਨਿਊਯਾਰਕ ਟਾਮਸ ਨੂੰ ਉਨ੍ਹਾਂ ਦੀ ਡੈਮੋਕ੍ਰੇਟਿਕ ਵਿਰੋਧੀ ਹਿਲੇਰੀ ਕਲਿੰਟਨ ਦਾ ਕਥਿਤ ਤੌਰ ‘ਤੇ ਪੱਖ ਲੈਣ ਵਾਲਾ ਬੇਈਮਾਨ ਕਿਹਾ। ਓਹਾਯੋ ਕੇ ਕੋਲੰਬਸ ‘ਚ ਇਕ ਟਾਊਨ ਹਾਲ ‘ਚ ਬੀਤੇ ਦਿਨ ਟਰੰਪ ਨੇ ਕਿਹਾ, ”ਤੁਸੀਂ ਸੀ. ਐੱਨ. ਐੱਨ. ਨੂੰ ਦੇਖੋ ਇਹ ਕਲਿੰਟਨ ਨਿਊਜ਼ ਨੈੱਟਵਰਕ ਕਹਾਉਂਦਾ ਹੈ। ਪੂਰਾ ਦਿਨ ਟਰੰਪ, ਟਰੰਪ…ਪੂਰਾ ਦਿਨ ਸੀ. ਐੱਨ. ਐੱਨ, ਟਰੰਪ, ਟਰੰਪ ਬੇਹੱਦ ਬੁਰਾ ਵਿਅਕਤੀ।” ਨਿਊ ਯਾਰਕ ‘ਤੇ ਨਿਸ਼ਾਨਾ ਸਾਧਦੇ ਹੋਏ ਟਰੰਪ ਨੇ ਕਿਹਾ ਨਿਊਯਾਰਕ ਟਾਈਮਸ ਵਾਕਈ ਬੇਹੱਦ ਬੇਈਮਾਨ ਹਨ ਅਤੇ ਅਸਫਲ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਉਹ ਦੋ ਜਾਂ ਤਿੰਨ ਸਾਲ ਤੋਂ ਵਧ ਸਮੇਂ ਤੱਕ ਕਾਰੋਬਾਰ ‘ਚ ਰਹਿਣਗੇ। ਉਨ੍ਹਾਂ ਦੇ ਅੰਕੜੇ ਦੇਖੋ ਉਹ ਅਸਫਲ ਹੋ ਰਹੇ ਹਨ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਦੋਸ਼ ਲਗਾਇਆ ਕਿ ਇਹ ਅਖਬਾਰ ਉਨ੍ਹਾਂ ਦੀ ਵਿਰੋਧੀ ਹਿਲੇਰੀ ਕਲਿੰਟਨ ਦੇ ਪੱਖ ‘ਚ ਖਬਰਾਂ ਲਿਖਦੇ ਹਨ। ਟਰੰਪ ਨੇ ਸੀ. ਐੱਨ. ਐੱਨ. ‘ਤੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਜਦੋਂ ਤੱਕ ਇਹ ਲੋਕ ਸਿੱਧੇ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਕਿਸੇ ਸ਼ੋਅ ‘ਚ ਨਹੀਂ ਜਾਣਗੇ। ਟਰੰਪ ਨੇ ਦੋਸ਼ ਲਗਾਇਆ ਕਿ ਫਾਕਸ ਤੋਂ ਇਲਾਵਾ ਸਾਰੇ ਮੀਡੀਆ ਆਊਟਲੇਟ ਉਨ੍ਹਾਂ ਨੂੰ ਲੈ ਕੇ ਬੇਹੱਦ ਸਖਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਘੱਟੋ-ਘੱਟ ਫਾਕਸ ਤਾਂ ਨਿਰਪੱਖ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp