ਜਿਗਰ ਜਾਂ ਲਿਵਰ ਸਾਡੇ ਸਰੀਰ ਵਿੱਚ ਸਭ ਤੋਂ ਵੱਡੀ ਗ੍ਰੰਥੀ ਹੈ ਅਤੇ ਜਿਗਰ ਇੱਕ ਪ੍ਰਮੁੱਖ ਰਸਾਇਣ ਫ਼ੈਕਟਰੀ ਵਾਂਗ ਕੰਮ ਕਰਦਾ ਹੈ। ਇਹ ਪੇਟ ਦੇ ਉ੍ਨਪਰਲੇ ਪਾਸੇ ਸੱਜੇ ਭਾਗ ਵਿੱਚ ਡਾਇਆਫ਼ਰਾਮ ਦੇ ਹੇਠਾ ਹੁੰਦਾ ਹੈ ਅਤੇ ਇਸ ਦਾ ਪ੍ਰਮੁੱਖ ਹਿੱਸਾ ਪਸਲੀਆਂ ਨਾਲ ਢਕਿਆ ਰਹਿੰਦਾ ਹੈ। ਜਿਗਰ ਵੇਖਣ ਵਿੱਚ ਨਰਮ ਅਤੇ ਭੂਰੇ ਲਾਲ ਰੰਗ ਦੀ ਗ੍ਰੰਥੀ ਹੈ। ਇਸ ਦੀ ਅਹਿਮੀਅਤ ਇਹ ਹੈ ਕਿ ਸਾਡੇ ਸਰੀਰ ਵਹਿੰਦੇ ਖ਼ੂਨ ਦਾ ਤਕਰੀਬਨ ਚੌਥਾ ਹਿੱਸਾ ਹਮੇਸ਼ਾ ਜਿਗਰ ਵਿੱਚ ਜਮ੍ਹਾਂ ਰਹਿੰਦਾ ਹੈ। ਪਾਚਨ ਕਿਰਿਆ ਵਿੱਚ ਜਿਗਰ ਦਾ ਮਹੱਤਵਪੂਰਣ ਯੋਗਦਾਨ ਹੈ। ਮੂੰਹ, ਗਰਾਸ-ਨਲ਼ੀ, ਮਹਿਦੇ ਅਤੇ ਛੋਟੀ ਅੰਤੜੀਆਂ ਰਾਹੀਂ ਭੋਜਨ ਹਜ਼ਮ ਕਰਨ ਦਾ ਕੰਮ ਜਿਗਰ ਦੇ ਯੋਗਦਾਨ ਬਿਨਾਂ ਸੰਪੂਰਨ ਨਹੀਂ ਹੁੰਦਾ। ਖਾਧੇ ਹੋਏ ਭੋਜਨ ਵਿੱਚੋਂ ਮਿਲੀ ਤਾਕਤ ਦਾ ਪ੍ਰਤੀਬਿੰਬ ਜਿਗਰ ਦੀ ਪ੍ਰਕ੍ਰਿਆ ਨਾਲ ਹੀ ਮਿਲਦਾ ਹੈ। ਪਾਚਨ ਕ੍ਰਿਆ ਵਿੱਚ ਯੋਗਦਾਨ ਦੇਣ ਤੋਂ ਇਲਾਵਾ ਜਿਗਰ ਖ਼ੂਨ ਪ੍ਰਵਾਹ ਵਿੱਚ ਪ੍ਰਗਟ ਹੋਣ ਵਾਲੇ ਹਾਨੀਕਾਰਕ ਤੱਤਾਂ ਨੂੰ ਵੀ ਨਸ਼ਟ ਕਰਦਾ ਹੈ। ਇਸ ਤੋਂ ਇਲਾਵਾ ਇਹ ਖ਼ੂਨ ਦੇ ਲਾਲ ਕਣਾਂ ਦੇ ਨਿਰਮਾਣ ਅਤੇ ਵਿਕਾਸ ਵਿੱਚ ਵੀ ਸਹਾਇਤਾ ਕਰਦਾ ਹੈ। ਜਿਗਰ ਦੀ ਕਮਜ਼ੋਰੀ ਕਾਰਣ ਮਾਨਸਿਕ ਅਸੰਤੁਲਨ, ਯਾਦ-ਸ਼ਕਤੀ ਘਟਣੀ, ਦਾੜ੍ਹੀ-ਮੁੱਛਾਂ ਦੇ ਵਾਲ਼ ਝੜਨੇ, ਜਿਗਰ ਦਾ ਕੈਂਸਰ ਅਤੇ ਪੇਟ ਫੁੱਲਣਾ ਆਦਿ ਜਿਹੇ ਰੋਗ ਹੋ ਜਾਂਦੇ ਹਨ। ਜਿਗਰ ਵਿੱਚ ਆਏ ਵਿਗਾੜਾਂ ਕਾਰਣ ਪੈਰਾਂ ਵਿੱਚ ਸੋਜਸ਼, ਸਰੀਰ ਵਿੱਚ ਖ਼ੂਨ ਦੀ ਕਮੀ, ਥੋੜ੍ਹੀ ਮਿਹਨਤ ਕਰਨ ਨਾਲ ਸਾਹ ਫੁੱਲਣਾ, ਹਿਚਕੀ, ਮੂੰਹ ਵਿੱਚ ਪਾਣੀ ਭਰ ਆਉਣਾ ਆਦਿ ਹੋ ਸਕਦੇ ਹਨ।
ਪੇੇਟ ਵਿੱਚ ਜਲਣ, ਖੱਟੇ ਡਕਾਰ, ਪੇਟ ਗੁਬਾਰੇ ਵਾਂਗ ਤਣ ਜਾਣਾ, ਪੇਟ ਵਿੱਚ ਹਵਾ ਜਾਂ ਹਵਾ ਦਾ ਗੋਲ਼ਾ ਘੁੰਮੀ ਜਾਣਾ, ਗੁੜ-ਗੁੜ ਦੀ ਆਵਾਜ਼ ਆਉਣੀ, ਪਿੜ-ਪਿੜ ਦੀ ਆਵਾਜ਼ ਨਾਲ ਹਵਾ ਦਾ ਸਰਨਾ, ਸਿੱਧੇ ਪੈਣ ’ਤੇ ਖਾਧਾ-ਪੀਤਾ ਉ੍ਨਪਰ ਨੂੰ ਆਉਣਾ, ਜੀਅ ਕੱਚਾ ਹੋਣਾ (ਅਵੱਤ), ਪੇਟ ਵਿੱਚ ਜ਼ਹਿਰਬਾਦ ਬਣ ਜਾਣਾ ਆਦਿ, ਪਾਚਨ ਕ੍ਰਿਆ ਦੀ ਗੜਬੜੀ ਦਾ ਸੰਕੇਤ ਹੈ। ਇਸ ਤਰ੍ਹਾਂ ਦੇ ਕਸ਼ਟਦਾਈ ਲੱਛਣਾਂ ਨਾਲ ਪੀੜਤ ਵਿਅਕਤੀ ਬੇਚੈਨ ਅਤੇ ਬੇਹਾਲ ਹੋ ਉ੍ਨਠਦਾ ਹੈ, ਉਸ ਦਾ ਠੰਢੀਆਂ ਚੀਜ਼ਾਂ ਖਾਣ-ਪੀਣ ਨੂੰ ਜੀਅ ਕਰਦਾ ਹੈ, ਜਿਨ੍ਹਾਂ ਵਿੱਚ ਠੰਢਾ-ਠਾਰ ਪਾਣੀ, ਠੰਢਾ ਦੁੱਧ, ਆਈਸ-ਕ੍ਰੀਮ ਅਤੇ ਬਰਫ਼ ਚਬਣ ਦਾ ਮਨ ਕਰਨਾ ਸ਼ਾਮਲ ਹੈ।
ਕਸਰਤ ਦੀ ਘਾਟ, ਤਲ਼ੇ ਹੋਏ ਅਤੇ ਮਿਰਚ-ਮਸਾਲਿਆਂ ਵਾਲੇ ਭੋਜਨ ਦਾ ਸੇਵਨ, ਸ਼ਰਾਬ, ਡਰੱਗਜ਼ ਅਤੇ ਦਵਾਈਆਂ ਦੀ ਲੋੜ ਨਾਲੋਂ ਵੱਧ ਵਰਤੋਂ, ਮਨ ਦੇ ਡਰ ਅਤੇ ਚਿੰਤਾਵਾਂ, ਕਾਰੋਬਾਰ ਵਿੱਚ ਘਾਟਾ ਜਾਂ ਆਪਸੀ ਰਿਸ਼ਤਿਆਂ ਦੀ ਤਰੇੜ ਕਾਰਣ ਉਪਜੇ ਮਾਨਸਿਕ ਤਣਾਅ ਕਾਰਣ ਪੇਟ ਦੀ ਗੜਬੜੀ ਦੇ ਲੱਛਣਾਂ ਉਤਪੰਨ ਹੋ ਸਕਦੇ ਹਨ। ਜਿਗਰ ਅਤੇ ਪਾਚਨ ਪ੍ਰਣਾਲੀ ਨਾਲ ਸੰਬੰਧਤ ਹੋਰਨਾ ਰੋਗਾਂ ਤੋਂ ਬਚਣ ਲਈਇਹ ਜ਼ਰੂਰੀ ਹੈ ਕਿ ਭੋਜਨ ਦੀਆਂ ਉਨ੍ਹਾਂ ਤਰੁਟੀਆਂ ਨੂੰ ਦੂਰ ਕੀਤਾ ਜਾਵੇ ਜੋ ਇਸ ਦਾ ਕਾਰਣ ਬਣਦੀਆਂ ਹਨ। ਕਈ ਵਾਰੀ ਅਸੀਂ ਬਿਨਾਂ ਭੁੱਖ ਤੋਂ ਵੀ ਖਾਂਦੇ ਹਾਂ, ਬਾਰ-ਬਾਰ ਖਾਈ ਜਾਂਦੇ ਹਾਂ, ਅਨਿਸ਼ਚਿਤ ਸਮੇਂ ’ਤੇ ਖਾਂਦੇ ਹਾਂ, ਬਿਮਾਰੀ ਦੀ ਹਾਲਤ ਵਿੱਚ ਡਾਕਟਰੀ ਸਲਾਹ ਤੋਂ ਬਗ਼ੈਰ ਖਾਂਦੇ ਹਾਂ, ਲੋੜ ਤੋਂ ਵੱਧ ਜਾਂ ਖਾਣ ਸਮੇਂ ਭੋਜਨ ਨੂੰ ਚੰਗੀ ਤਰ੍ਹਾਂ ਨਹੀਂ ਚਬਾਉਂਦੇ, ਜਿਸ ਕਾਰਣ ਹਾਜ਼ਮਾ ਪ੍ਰਭਾਵਿਤ ਹੁੰਦਾ ਹੈ।
ਹੋਮਿਓਪੈਥੀ ਵਿੱਚ ਕਾਰਗਰ ਦਵਾਈਆਂ ਰਾਹੀਂ ਉਪਰੋਕਤ ਅਲਾਮਤਾਂ ਦਾ ਢੁਕਵਾਂ ਇਲਾਜ ਸੰਭਵ ਹੈ। ਹਰ ਰੋਗ ਦੇ ਪਿਛੋਕੜ ਨੂੰ ਅਤੇ ਪੀੜਤ ਵਿਅਕਤੀ ਦੀ ਜੀਵਨਸ਼ੈਲੀ ਨੂੰ ਸਮਝਦਿਆਂ ਹੋਇਆਂ ਢੁਕਵੀਂ ਦਵਾਈ ਦੀ ਚੋਣ ਕੀਤੀ ਜਾਂਦੀ ਹੈ। ਅਜਿਹਾ ਕਰਨ ਲਈ ਇਹ ਲਾਜ਼ਮੀ ਹੈ ਕਿ ਪੇਸ਼ਾਵਰ ਹੋਮਿਓਪੈਥਿਕ ਪ੍ਰੈਕਟਿਸ਼ਨਰ ਦੀਆਂ ਸੇਵਾਵਾਂ ਦਾ ਲਾਭ ਉਠਾਇਆ ਜਾਵੇ। ਕਿਸੇ ਮਾਹਰ ਸਲਾਹ ਤੋਂ ਬਗ਼ੈਰ ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੁਝ ਸਿਰਕੱਢ ਦਵਾਈਆਂ ਹਨ “ਨਕਸਵਾਮੀਕਾ”, “ਲਾਈਕੋਪੋਡੀਅਮ”, “ਸਲਫ਼ਰ”, “ਕਾਰਬੋ-ਵੈ੍ਨਜ”, “ਸਿਨਕੋਨਾ”, “ਮੈਗਮਿਊਰ”, “ਹਾਈਡ੍ਰਾਸਟੀਜ਼” ਆਦਿ। ਲੱਛਣਾਂ, ਅਲਾਮਤਾਂ ਅਤੇ ਪੀੜਤ ਵਿਅਕਤੀ ਦੇ ਸੁਭਾਅ ਦਾ ਤਾਲਮੇਲ ਕਰਦਿਆਂ ਢੁਕਵੀਂ ਸਿੰਗਲ ਦਵਾਈ ਦੀ ਚੋਣ ਇਸ ਰੋਗ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੀ ਹੈ। ਹੋਮਿਓਪੈਥ ਆਰ.ਐ੍ਨਸ. ਸੈਣੀ ਆਪਣੀ ਕਲੀਨਿਕ ਵਿਖੇ ਹਰ ਇੱਕ ਕੇਸ ਨੂੰ ਵਖਰੇਵੇਂ ਨਾਲ ਦੇਖਦਿਆਂ ਹੋਇਆਂ, ਅਤੇ ਕੇਸ ਦੀ ਸਹੀ ਪੜਚੋਲ ਕਰਨ ਉਪਰੰਤ ਮਰੀਜ਼ ਲਈ ਢੁਕਵੀਂ ਦਵਾਈ ਦੀ ਚੋਣ ਕਰਦੇ ਹਨ।
ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)