Skip to content
Tuesday, November 3, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Blog

ਕਬਜ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ

By Admin Published 2 min read

ਕੁਝ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਰਹਿੰਦੀ ਹੈ। ਸਰੀਰ ‘ਚ ਪਾਣੀ ਦੀ ਕਮੀ ਹੋਣ ਕਾਰਨ ਕਬਜ਼ ਰਹਿੰਦੀ ਹੈ। ਕਬਜ਼ ਹੋਣ ‘ਤੇ ਜ਼ਿਆਦਾ ਘਰੇਲੂ ਨੁਸਖੇ ਹੀ ਕੰਮ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਇਨ੍ਹਾਂ ਸਮੱਸਿਆ ਤੋਂ ਬੱਚ ਸਕਦੇ ਹੋ।

1. ਨਾਸ਼ਤਾ ਕਰਨ ਤੋਂ ਪਹਿਲਾਂ ਨਿੰਬੂ ਰਸ ਅਤੇ ਸ਼ਹਿਦ ਨੂੰ ਪਾਣੀ ‘ਚ ਮਿਲਾ ਕੇ ਪੀਓ। ਤੁਸੀਂ ਇਕ ਗਿਲਾਸ ਗੁਣਗੁਣ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਵੀ ਪੀ ਸਕਦੇ ਹੋ।

2. ਪੇਟ ਸਾਫ ਕਰਨ ਦੇ ਲਈ ਸਵੇਰੇ ਜਾਗ ਕੇ ਨਿੰਬੂ ਦੇ ਰਸ ‘ਚ ਕਾਲਾ ਨਮਕ ਪਾ ਕੇ ਗੁਣਗੁਣੇ ਪਾਣੀ ਦੇ ਨਾਲ ਪੀਓ।

3. ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਪੀਤਾ ਅਤੇ ਅਮਰੂਦ ਖਾਓ।

4. ਜੇਕਰ ਤੁਸੀਂ ਸੌਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਪੀਂਦੇ ਹੋ ਤਾਂ ਇਹ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਦੁੱਧ ‘ਚ ਇਕ ਚਮਚ ਹਲਦੀ ਪਾਊਡਰ ਅਤੇ ਇਕ ਚਮਚ ਘਿਓ ਪਾ ਕੇ ਪੀ ਸਕਦੇ ਹੋ।

5. ਕਬਜ਼ ਹੋਣ ‘ਤੇ ਇਸਬਗੋਲ ਦਾ ਚੂਰਨ ਬਹੁਤ ਹੀ ਫਾਇਦੇਮੰਦ ਹੈ। ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਸਕਦਾ ਹੈ। ਇਸ ਨੂੰ ਦਹੀਂ ‘ਚ ਸਵੇਰੇ-ਸ਼ਾਮ ਘੋਲ ਕੇ ਖਾਓ। ਜਲਦੀ ਹੀ ਆਰਾਮ ਮਿਲ ਜਾਵੇਗਾ।

6. ਇਕ ਕੱਪ ਗਰਮ ਪਾਣੀ ‘ਚ ਇਕ ਚਮਚ ਬੇਕਿੰਗ ਸੋਡਾ ਮਿਲਾ ਕੇ ਪੀਣ ਨਾਲ ਕਬਜ਼ ਤੋਂ ਛੁਟਕਾਰਾ ਮਿਲ ਸਕਦਾ ਹੈ।

7. ਪਾਲਕ ਦਾ ਜੂਸ ਵੀ ਕਬਜ਼ ‘ਚ ਫਾਇਦੇਮੰਦ ਹੁੰਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp