Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

20 ਦਸੰਬਰ ਨੂੰ ਆਏਗਾ ਕਰੀਨਾ ਤੇ ਸੈਫ਼ ਦੇ ਘਰ ਨੰਨ੍ਹਾ ਮਹਿਮਾਨ

By Admin Published 1 min read

ਮੁੰਬਈ:-ਕਰੀਨਾ ਕਪੂਰ ਮਾਂ ਬਣਨ ਜਾ ਰਹੀ ਹੈ। ਲੰਮੇ ਸਮੇਂ ਬਾਅਦ ਇਸ ਗੱਲ ਨੂੰ ਲੈ ਕੇ ਕਰੀਨਾ ਚਰਚਾ ‘ਚ ਹੈ ਪਰ ਕਰੀਨਾ ਬੱਚੇ ਨੂੰ ਜਨਮ ਕਿਹੜੀ ਤਰੀਕ ਨੂੰ ਦੇਣ ਜਾ ਰਹੀ ਹੈ, ਇਸ ਗੱਲ ਦਾ ਅਜੇ ਤਕ ਪ੍ਰਗਟਾਵਾ ਨਹੀਂ ਹੋਇਆ ਸੀ। ਹੁਣ ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਇਸ ਦਾ ਪ੍ਰਗਟਾਵਾ ਕਰ ਦਿਤਾ ਹੈ। ਇਕ ਇੰਟਰਵਿਊ ‘ਚ ਰਣਧੀਰ ਨੇ ਪ੍ਰਗਟਾਵਾ ਕੀਤਾ ਹੈ ਕਿ ਕਰੀਨਾ 20 ਦਸੰਬਰ ਨੂੰ ਬੱਚੇ ਨੂੰ ਜਨਮ ਦੇਵੇਗੀ। ਰਣਧੀਰ ਨੇ ਕਿਹਾ, ”ਕਰੀਨਾ ਗਰਭਵਤੀ ਹਾਲਤ ਨੂੰ ਬੜੇ ਚੰਗੇ ਢੰਗ ਨਾਲ ਸੰਭਾਲ ਰਹੀ ਹੈ। ਅਸੀਂ ਸਾਰੇ ਨੰਨ੍ਹੇ ਮਹਿਮਾਨ ਨੂੰ ਗੋਦ ‘ਚ ਚੁੱਕਣ ਲਈ ਉਤਸ਼ਾਹਤ ਹਾਂ।”
ਜਦੋਂ ਇਹ ਸਵਾਲ ਰਣਧੀਰ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ”ਕਰੀਨਾ ਸਿਹਤਮੰਦ ਹੈ ਤੇ ਬੱਚੇ ਦਾ ਚੰਗੀ ਤਰ੍ਹਾਂ ਪੋਸ਼ਣ ਕਰ ਰਹੀ ਹੈ। 20 ਦਸੰਬਰ ਨੂੰ ਕਰੀਨਾ ਬੱਚੇ ਨੂੰ ਜਨਮ ਦੇਵੇਗੀ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਮੈਨੂੰ ਨਹੀਂ ਹੈ ਕਿ ਡਲਿਵਰੀ ਸਾਧਾਰਨ ਹੋਵੇਗੀ ਜਾਂ ਸਿਜੇਰੀਅਨ। ਉਸ ਦੇ ਡਾਕਟਰ ਕੁੱਝ ਦਿਨਾਂ ਤਕ ਫ਼ੋਨ ਕਰਨਗੇ ਤੇ ਡਲਿਵਰੀ ਕਿਵੇਂ ਕਰਵਾਉਣੀ ਹੈ? ਇਹ ਉਸ ਦੀ (ਕਰੀਨਾ) ਸਿਹਤ ‘ਤੇ ਨਿਰਭਰ ਕਰਦਾ ਹੈ। ਫਿਲਹਾਲ ਅਸੀਂ ਨੰਨ੍ਹੇ ਮਹਿਮਾਨ ਦੇ ਸਵਾਗਤ ਦਾ ਇੰਤਜ਼ਾਰ ਕਰ ਰਹੇ ਹਾਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp