Skip to content
Friday, October 23, 2026 12°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Blog

ਜਨਮਾ ਪੁਰਬਾਂ ਦੇ ਝਗੜੇ ਕਿਉਂ?

By Admin Published 3 min read

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ ਦੋ ਜੁਲਾਈ ਇਸ ਵਾਰੀ 30 ਮਈ ਨੂੰ ਹੈ ਤੇ ਅਗਲੇ ਸਾਲ 28 ਜੂਨ ਨੂੰ ਹੈ!! ਉਸ ਦਾ ਜਵਾਬ ਕੀ ਹੋਵੇਗਾ ਦੱਸਣ ਦੀ ਲੋੜ ਨਹੀ ਪਰ ਮੈਨੂੰ ਅਪਣੇ ਇਲਾਜ ਦੀ ਲੋੜ ਹੋਵੇਗੀ! ਨਹੀ?

ਵੱਟ-ਸ-ਅੱਪ ਉਪਰ ਚਲਦੀ ਬਹਿਸ ਵਿਚ ਕੋਈ ਭਰਾ ਕਹਿੰਦਾ ਗੁਰੂ ਪ੍ਰਤੀ ਭਾਵਨਾ ਹੋਣੀ ਚਾਹੀਦੀ ਕੀ ਫਰਕ ਪੈਂਦਾ 25 ਨੂੰ ਮਨਾ ਲਓ ਚਾਹੇ 5 ਨੂੰ! ਤੁਹਾਡੇ ਨਿਆਣੇ ਪ੍ਰਤੀ ਕੀ ਤੁਹਾਡਾ ਮੋਹ ਘੱਟ ਜਾਏਗਾ ਜੇ ਤੁਸੀਂ ਉਸ ਦਾ ਜੰਮਣਾ ਹਰੇਕ ਸਾਲ ਬਦਲ ਕੇ ਕੇਕ ਕੱਟ ਦਿਉਂ?

ਇਤਿਹਾਸ ਤਰੀਕਾਂ ਮੰਗਦਾ ਤਰੀਕ ਤੋਂ ਬਿਨਾ ਕਿਹਾ ਗਿਆ ਇਤਿਹਾਸ ਅਟਕਲਪਚੂ ਕਿਹਾ ਜਾਂਦਾ ਤੇ ਅਟਕਲਪਚੂ ਨੂੰ ਹੀ ਮਿਥਿਹਾਸ ਕਹਿੰਦੇ! ਯਾਦ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਧਰਤੀ ਪੁਰ ਕਦਮ ਰੱਖਣਾ ਮਿਥਿਹਾਸ ਨਹੀ ਸੀ।

ਥਿੱਤਾਂ, ਵਾਰਾਂ, ਰੁੱਤਾਂ, ਸੂਰਜ, ਚੰਦਰਮਾਂ ਕਿਹੜੇ ਘਰ ਰਹਿੰਦੇ ਜਾਂ ਗਲੀ, ਮੈਨੂੰ ਇਸ ਬਾਰੇ ਸਿਫਰ ਪਤਾ ਹੈ। ਕਿਹੜੇ ਘਰ ਕਦੋਂ ਕਿਹੜਾ ਜਾਂਦਾ ਤੇ ਕਿਹੜਾ ਨਿਕਲਦਾ ਤੇ ਮੁੜ ਕੀਹਦੇ ਵੜਦਾ, ਕੱਖ ਪਤਾ ਨਹੀ ਮੈਨੂੰ ਪਰ ਮੈਨੂੰ ਇੱਕ ਪਤਾ ਕਿ ਨਾਨਕਸ਼ਾਹੀ ਕਲੰਡਰ ਗੁਰਪੁਰਬਾਂ ਨੂੰ ਇੱਕ ਤਰੀਕ ਵਿਚ ਬੰਨਦਾ ਤੇ ਮੁੜ ਮੁੜ ਮੈਨੂੰ ਪੰਡੀਏ ਦਾ ਕਲੰਡਰ ਉਡੀਕਣਾ ਨਹੀ ਪੈਂਦਾ ਕਿ ਮੇਰੇ ਗੁਰਪੁਰਬਾਂ ਦਾ ਫੈਸਲਾ ਉਹ ਕਰੇ। ਸਦੀਆਂ ਤੋਂ ਮੈਂ ਉਸ ਦੀਆਂ ਬੱਕਰੀਆਂ ਦੀਆਂ ਮੇਂਗਣਾ ਗਿਣ ਕੇ ਦੱਸੀਆਂ ਸੰਗਰਾਦਾਂ ਮਨਾ ਹਟਿਆ ਹਾਂ ਪਰ ਹੁਣ ਤੱਕ ਕਾਫੀ ਨਹੀ?

ਤੁਸੀਂ ਸੋਚ ਸਕਦੇਂ ਉਹ ਅਕਾਲ ਪੁਰਖ ਕੀ ਫੌਜ ਕਿਸ ਤਰ੍ਹਾਂ ਦੀ ਹੋਵੇਗੀ ਜਿਹੜੀ ਖੁਦ ਅਪਣੇ ਇਤਿਹਾਸਕ ਦਿਨਾ ਦੇ ਫੈਸਲੇ ਕਰ ਸਕਣ ਦੀ ਵੀ ਸਮਰਥਾ ਨਹੀ ਰੱਖਦੀ ਤੇ ਜਮਾਤ ਵਿਚ ਬੈਠੇ ਮਾੜੇ ਤੇ ਕਮਜੋਰ ਜੁਆਕ ਤਰ੍ਹਾਂ ਨਕਲ ਮਾਰਨ ਲਈ ਹਰ ਵਾਰੀ ਪੰਡੀਏ ਵੰਨੀ ਝਾਕਦੀ ਕਿ ਉਹ ਸਾਨੂੰ ਕਲੰਡਰ ਬਣਾ ਕੇ ਦੇਵੇ ਤੇ ਫੈਸਲਾ ਕਰੇ ਕਿ ਅਸੀਂ ਅਪਣੇ ਪੁਰਬ ਕਦ ਮਨਾਉਂਣੇ ਹਨ?
ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਅਸੀਂ ਦਹਾਕਿਆਂ ਤੋਂ ਪੰਜ ਜਨਵਰੀ ਤੋਂ ਮਨਾਉਂਦੇ ਆ ਰਹੇ ਹਾਂ ਪਰ ਇਸ ਵਾਰੀ ਕੀ ਨਵੀਂ ਅਕਾਸ਼ਬਾਣੀ ਹੋਈ ਬਈ ਅੰਮ੍ਰਤਿਸਰ ਵਾਲੇ ਪੰਡੀਆਂ ਨੂੰ? ਜਿੰਨਾ ਦੇ ਕਲੰਡਰਾਂ ਵੰਨੀ ਦੇਖ ਕੇ ਫੈਸਲੇ ਕਰਦੇ ਓਂ ਉਹ ਤਾਂ ਅਪਣਾ ਸੜਿਆ ਜਿਆ ਗਾਂਧੀ ਵੀ 2 ਅਕਤੂਬਰ ਤੋਂ ਉਰੇ ਪਰੇ ਨਹੀ ਕਰਦੇ ਉਨ੍ਹਾਂ ਦਾ 15 ਅਗੱਸਤ, 15 ਅੱਗਸਤ ਨੂੰ ਹੀ ਆਉਂਦਾ।

2020 ਵਿਚ ਅਜਾਦ ਹੋਣ ਨੂੰ ਫਿਰਨ ਵਾਲੇ ਹਾਲੇ ਤੱਕ ਤਾਂ ਇਨਾ ਫੈਸਲਾ ਨਹੀ ਕਰ ਸਕੇ ਕਿ ਅਜਾਦ ਕੌਮਾਂ ਦੇ ਕਲੰਡਰ ਵੀ ਅਜਾਦ ਤੇ ਵੱਖਰੇ ਹੁੰਦੇ ਨਾ ਕਿ ਦੂਜਿਆਂ ਦੇ ਮੂੰਹਾਂ ਵੰਨੀ ਦੇਖਦੇ ਕਿ ਕਦ ਪੰਡੀਏ ਦਾ ਊਠ ਦਾ ਬੁੱਲ ਡਿੱਗੇ ਤੇ ਉਹ ਸਾਡੇ ਇਤਿਹਾਸਕ ਦਿਨ ਮਿੱਥ ਕੇ ਦੇਵੇ? ਯਾਦ ਰਹੇ ਕਿ ਦੋਗਲਾ ਚਲਣ ਵਾਲੀਆਂ ਕੌਮਾਂ ਕਦੇ ਮੰਝਧਾਰਾਂ ਵਿਚੋਂ ਨਹੀ ਨਿਕਲ ਸਕਦੀਆਂ ਜਿਵੇਂ ਕਿ ਅਸੀਂ ਨਿਕਲਣ ਦੀ ਕਰ ਰਹੇ ਹਾਂ!

ਗੁਰਦੇਵ ਸਿੰਘ ਸੱਧੇਵਾਲੀਆ

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp