Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਸੰਸਾਰ ਦੀ ਸਭ ਤੋਂ ਤੇਜ਼ ਮਿਜ਼ਾਈਲ ਦਾਗਣ ਦੀ ਅਜ਼ਮਾਇਸ਼ ‘ਚ ਭਾਰਤ ਸਫ਼ਲ

By Admin Published 2 min read

ਨਵੀਂ ਦਿੱਲੀ (ਏਜੰਸੀਆਂ) ਸੰਸਾਰ ਦੀ ਸਭ ਤੋਂ ਤੇਜ਼ ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਨੂੰ ਭਾਰਤੀ ਹਵਾਈ ਫੌਜ ਦੇ ਮੁੱਖ ਲੜਾਕੂ ਜਹਾਜ਼ ਸੁਖੋਈ-30 ਤੋਂ ਦਾਗਣ ਦੀ ਸਫਲ ਪਰਖ ਕੀਤੀ ਗਈ, ਜਿਸ ਦੇ ਨਾਲ ਭਾਰਤ ਨੇ ਦੁਨੀਆ ਦੀਆਂ ਸਭ ਤੋਂ ਖਤਰਨਾਕ ਮਿਜ਼ਾਈਲਾਂ ਵਿੱਚੋਂ ਇਕ ਬ੍ਰਹਿਮੋਸ ਨੂੰ ਜਲ, ਥਲ ਅਤੇ ਹਵਾ ਵਿੱਚ ਸਥਿਤ ਪਲੇਟਫਾਰਮਾਂ ਤੋਂ ਦਾਗ ਸਕਣ ਦੀ ਸਮਰੱਥਾ ਹਾਸਲ ਕਰ ਲਈ ਹੈ। ਭਾਰਤ ਦੇ ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਿਮੋਸ ਮਿਜ਼ਾਈਲ ਨੂੰ ਹਵਾਈ ਫੌਜ ਦੇ ਲੜਾਕੂ ਬੇੜੇ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਸੁਖੋਈ-30 ਜਹਾਜ਼ ਤੋਂ ਬੰਗਾਲ ਦੀ ਖਾੜੀ ਵਿੱਚ ਮਿਥੇ ਹੋਏ ਟੀਚੇ ਉੱਤੇ ਦਾਗਿਆ ਗਿਆ ਤੇ ਇਸ ਨੇ ਟੀਚੇ ਉੱਤੇ ਸਿੱਧਾ ਨਿਸ਼ਾਨਾ ਲਾ ਕੇ ਸਫਲਤਾ ਦਾ ਇਤਿਹਾਸ ਰਚ ਦਿੱਤਾ। ਬ੍ਰਹਿਮੋਸ ਨੂੰ ਲੜਾਕੂ ਜਹਾਜ਼ ਤੋਂ ਪਹਿਲੀ ਵਾਰ ਦਾਗਿਆ ਗਿਆ ਹੈ।

ਇਸ ਦੇ ਲਈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨੇ ਸੁਖੋਈ ਜਹਾਜ਼ ਵਿਚ ਕਈ ਫੇਰਬਦਲ ਕੀਤੇ ਸਨ, ਜਿਸ ਨਾਲ ਕਿ ਉਹ ਢਾਈ ਟਨ ਵਜ਼ਨ ਦੀ ਬਹੁਤ ਭਾਰੀ ਮਿਜ਼ਾਈਲ ਨੂੰ ਲਾਂਚ ਕਰ ਸਕੇ। ਇਸ ਪਰਖ ਦੇ ਨਾਲ ਹਵਾਈ ਫੌਜ ਦੀ ਮਾਰੂ ਸਮੱਰਥਾ ਕਈ ਗੁਣਾਂ ਵਧ ਗਈ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਨੂੰ ਸ਼ਾਨਦਾਰ ਪ੍ਰਾਪਤੀ ਦੱਸਦੇ ਹੋਏ ਰੱਖਿਆ ਖੋਜ ਸੰਗਠਨ ਡੀ ਆਰ ਡੀ ਓ ਅਤੇ ਬ੍ਰਹਿਮੋਸ ਦੀ ਟੀਮ ਨੂੰ ਵਧਾਈ ਦਿੱਤੀ। ਵਰਨਣ ਯੋਗ ਹੈ ਕਿ ਬ੍ਰਹਿਮੋਸ ਮਿਜ਼ਾਈਲ ਅੰਡਰਗਰਾਊਂਡ ਬੰਕਰਾਂ, ਕਮਾਂਡ ਐਂਡ ਕੰਟਰੋਲ ਸੈਂਟਰਜ਼ ਅਤੇ ਸਮੁੰਦਰ ਉੱਤੇ ਉੱਡਦੇ ਹਵਾਈ ਜਹਾਜ਼ਾਂ ਨੂੰ ਦੂਰ ਤੋਂ ਨਿਸ਼ਾਨਾ ਬਣਾ ਸਕਦੀ ਹੈ। ਜ਼ਮੀਨੀ ਫੌਜ ਨੇ ਬ੍ਰਹਿਮੋਸ ਮਿਜ਼ਾਈਲ ਨੂੰ ਪਹਿਲਾਂ ਹੀ ਆਪਣੇ ਬੇੜੇ ਵਿੱਚ ਸ਼ਾਮਲ ਕਰ ਲਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp