ਹਰਪ੍ਰਰੀਤ ਸਿੰਘ ਲਾਡੀ, ਰਾਏਕੋਟ : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ‘ਚ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਦੀਦਾਰੇ ਲਈ ਪਿੰਡ ਰਾਮਗੜ੍ਹ ਸਿਵੀਆਂ ਤੋਂ ਸੰਗਤ ਦੀ ਬੱਸ ਚਾਰ ਸਾਹਿਬਜ਼ਾਦੇ ਟਰੱਸਟ ਸਿਵੀਆਂ ਵੱਲੋਂ ਰਵਾਨਾ ਕੀਤੀ ਗਈ। ਇਸ ਬੱਸ ਦੀ ਰਵਾਨਗੀ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਗੀਤਾ ਕੈਨੇਡਾ ਨੇ ਕਿਹਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਤੇ ਉਨਾਂ੍ਹ ਦੇ ਪਰਿਵਾਰ ਵੱਲੋਂ ਧਰਮ ਦੀ ਰਾਖੀ ਲਈ ਅਦੁੱਤੀ ਸ਼ਹਾਦਤ ਦਿੱਤੀ ਗਈ, ਤੇ ਛੋਟੇ ਸਾਹਿਬਜ਼ਾਦਿਆਂਂ ਵੱਲੋਂ ਜਿਸ ਦਿੜ੍ਹਤਾ ਨਾਲ ਧਰਮ ਦੀ ਰੱਖਿਆ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਗਿਆ ਉਸ ਨਾਲ ਜਿੱਥੇ ਸਿੱਖ ਕੌਮ ਦੀਆਂ ਨੀਹਾਂ ਮਜ਼ਬੂਤ ਹੋਈਆਂ, ਉੱਥੇ ਹੀ ਰਹਿੰਦੀ ਦੁਨੀਆਂ ਤਕ ਇਨਾਂ੍ਹ ਸ਼ਹਾਦਤ ਨੂੰ ਸਿਜਦਾ ਕੀਤਾ ਜਾਵੇਗਾ। ਉਨਾਂ੍ਹ ਕਿਹਾ ਫ਼ਤਹਿਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਦਸੰਬਰ ਮਹੀਨੇ ਦਰਸ਼ਨ ਕਰਨ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ ਬੱਸ ਭੇਜਣ ਦੀ ਸੇਵਾ ਕਰਦੇ ਚਾਰ ਸਾਹਿਬਜ਼ਾਦੇ ਟਰੱਸਟ ਦੇ ਮੈਂਬਰਾਂ ਨੂੰ ਵਡਭਾਗਾ ਦੱਸਿਆ। ਇਸ ਮੌਕੇ ਅਮਨਦੀਪ ਸਿੰਘ ਸਿਬੀਆ, ਗੁਰਵਿੰਦਰ ਸਿੰਘ ਸਿਬੀਆ, ਚਮਕੌਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਡਾ. ਜਸਵੀਰ ਸਿੰਘ, ਪਰਮਜੀਤ ਕੁਮਾਰ, ਗੁਲਜ਼ਾਰ ਸਿੰਘ,ਨਿਰਭੈ ਸਿੰਘ, ਆਤਮਾ ਸਿੰਘ, ਹੈਪੀ ਨਵੰਬਰ, ਮੰਗਾ ਸਿੰਘ ਆਦਿ ਹਾਜ਼ਰ ਸਨ ।