-ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੀ 19ਵੀਂ ਬਰਸੀ ਸ਼ਰਧਾ ਨਾਲ ਮਨਾਈ

————

ਦਲਵਿੰਦਰ ਸਿੰਘ ਰਛੀਨ, ਰਾਏਕੋਟ : ਪਿੰਡ ਲੋਹਟਬੱਦੀ ਵਿਖੇ ਸਥਿਤ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਵਿਚ ਮੁੱਖ ਸੇਵਾਦਾਰ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੀ ਸਰਪ੍ਰਸਤੀ ਹੇਠ 12 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਹਫਤਾ ਭਰ ਗੁਰਬਾਣੀ ਦਾ ਪ੍ਰਵਾਹ ਚੱਲਿਆ ਅਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਗੁਰੂ ਜਸ ਸਵਰਣ ਕਰਕੇ ਆਪਣਾ ਜੀਵਨ ਸਫਲਾ ਕੀਤਾ। ਗੁਰੂਘਰ ਵਿਚ ਨਿਰਮਲੇ ਸੰਪਰਦਾਇ ਦੇ ਮਹਾਪੁਰਸ਼ ਸੰਤ ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੀ 19ਵੀਂ ਬਰਸੀ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ, ਸੰਤ ਬਾਬਾ ਮਾਨ ਸਿੰਘ, ਸੰਤ ਬਾਬਾ ਦਲੀਪ ਸਿੰਘ, ਸੰਤ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲਿਆਂ ਦੀ ਨਿੱਘੀ ਮਿੱਠੀ ਯਾਦ ਦੇਸਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 12 ਦਸੰਬਰ ਨੂੰ ਸ੍ਰੀ ਅਖੰਠ ਪਾਠ ਦੀ ਲੜੀ ਦੇ ਭੋਗ ਉਪਰੰਤ ਚੋਣਵੇਂ ਜੱਥਿਆਂ ਦਾ ਰਾਗਾਂ ਅਧਾਰਿਤ ਕੀਰਤਨ ਦਰਬਾਰ ਸਜਾਇਆ ਗਿਆ, ਉਥੇ ਹੀ 13 ਦਸੰਬਰ ਨੂੰ ਪਾਠਾਂ ਦੀ ਦੂਜੀ ਲੜੀ ਆਰੰਭ ਕੀਤੀ ਤੇ 14 ਦਸੰਬਰ ਨੂੰ ਮੱਧ ਦੇ ਭੋਗਾਂ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਜੱਥੇ ਅਤੇ ਪਦਮ ਸ੍ਰੀ ਸੂਫੀ ਗਾਇਕ ਉਸਤਾਦ ਪੂਰਨ ਚੰਦ ਵਡਾਲੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਜਦਕਿ 15 ਦਸੰਬਰ ਨੂੰ ਭੋਗ ਉਪਰੰਤ ਭਾਈ ਮਨਜੀਤ ਸਿੰਘ ਸੋਹੀ ਭਰਾਵਾਂ ਦੇ ਕਵੀਸ਼ਰੀ ਜਥੇ ਸੰਗਤਾਂ ਨੂੰ ਵਾਰਾਂ ਰਾਹੀਂ ਗੁਰ-ਇਤਿਹਾਸ ਨਾਲ ਜੋੜਿਆ। 16 ਦਸੰਬਰ ਨੂੰ ਭਾਦਰੋਂ ਮਹੀਨੇ ਤੋਂ ਜਾਰੀ ਸ੍ਰੀ ਅਖੰਡ ਪਾਠ, ਸ੍ਰੀ ਸਹਿਜ ਪਾਠ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਅਰਦਾਸ ਕੀਤੀ ਗਈ।

ਇਸ ਮੌਕੇ ਕਰਵਾਏ ਸੰਤ ਸਮਾਗਮ ਵਿਚ ਸੰਤ ਕਸਮੀਰ ਸਿੰਘ ਸ਼੍ਰੀ ਮੁਕਤਸਰ ਸਾਹਿਬ, ਸੰਤ ਕੇਸਰ ਦਾਸ ਕੰਗਣਵਾਲ, ਸੰਤ ਕਮਲਜੀਤ ਸਿੰਘ ਕਮਲ ਹਰੀ ਸੁਖਾਨੰਦ, ਸੰਤ ਏਕਮ ਸਿੰਘ, ਸੰਤ ਈਸ਼ਰ ਸਿੰਘ, ਸੰਤ ਹਾਕਮ ਸਿੰਘ, ਸੰਤ ਬਲਜਿੰਦਰ ਸਿੰਘ ਕਾਉਂਕੇ, ਸੰਤ ਚਮਕੌਰ ਸਿੰਘ ਲੋਹਗੜ੍ਹ, ਸੰਤ ਬਲਜੀਤ ਦਾਸ ਕੁਹਲੀ ਆਦਿ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਕਵੀਸਰ ਮਨਜੀਤ ਸਿੰਘ ਸੋਹੀ ਦੇ ਜੱਥੇ ਨੇ ਕਵੀਸਰੀ ਵਾਰਾਂ ਪੇਸ਼ ਕੀਤਾ। ਸਮਾਗਮ ਦੌਰਾਨ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਕਥਾ-ਵਿਚਾਰਾਂ ਕਰਦਿਆਂ ਆਖਿਆ ਕਿ ਸੰਤ-ਮਹਾਂਪੁਰਸ਼ ਪ੍ਰਮਾਤਮਾ ਅਤੇ ਮਨੁੱਖਾ ਵਿਚਕਾਰ ਇੱਕ ਕੜੀ ਦਾ ਕੰਮ ਕਰਦੇ ਹਨ ਅਤੇ ਇਨਸਾਨ ਨੂੰ ਭਜਨ-ਬੰਦਗੀ ਦੇ ਮਾਰਗ ਤੋਂ ਜਾਣੂੰ ਕਰਵਾਏ ਕੇ ਪ੍ਰਮਾਤਮਾ ਨਾਲ ਜੋੜਦੇ ਹਨ, ਬਲਕਿ ਸੰਤ-ਮਹਾਪੁਰਸ਼ਾਂ ਦੀ ਸੰਗਤ ਨਾਲ ਮਨੁੱਖ ਨੂੰ ਮਾਨਸਿਕ ਤੇ ਆਤਮਿਕ ਤੌਰ ‘ਤੇ ਸਕੂਨ ਪ੍ਰਰਾਪਤ ਹੁੰਦਾ ਹੈ।

ਇਸ ਮੌਕੇ ਸੰਤ ਬਾਬਾ ਜਸਦੇਵ ਸਿੰਘ ਜੀ ਨੇ ਆਏ ਸੰਤ-ਮਹਾਪੁਰਸ਼ਾਂ, ਰਾਗੀ ਤੇ ਕਵੀਸਰੀ ਜੱਥਿਆਂ ਸਮੇਤ ਸੇਵਾਦਾਰਾਂ ਤੇ ਪੱਤਵੰਤਿਆਂ ਨੂੰ ਸਨਮਾਨਿਤ ਕੀਤਾ, ਉਥੇ ਹੀ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਨੂੰ ਦੇਖਦਿਆਂ ਸੰਗਤਾਂ ਵੱਲੋਂ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦਾ ਸਨਮਾਨ ਕੀਤਾ। ਇਸ ਸਮੇਂ ਰਾਗੀ ਦਰਬਾਰਾ ਸਿੰਘ, ਰਾਗੀ ਭਰਪੂਰ ਸਿੰਘ, ਦਵਿੰਦਰ ਸਿੰਘ ਦਿਉਲ, ਸਰਪੰਚ ਲਖਵੀਰ ਸਿੰਘ ਚੌਧਰੀ, ਬਾਵਾ ਜੀ, ਗੁਰਲੀਨ ਸਿੰਘ, ਗੰ੍ਥੀ ਅਵਤਾਰ ਸਿੰਘ, ਗੁਰਮੇਲ ਸਿੰਘ ਭੈਣੀ, ਰਘਬੀਰ ਸਿੰਘ, ਸਾਧੂ ਸਿੰਘ ਪੋਹੀੜ, ਗਮਦੂਰ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ, ਗੁਰਿੰਦਰ ਸਿੰਘ ਮੰਡ, ਜਸਪਾਲ ਸਿੰਘ, ਮੇਹਰ ਸਿੰਘ ਪੰਚ, ਵਿੱਕੀ ਦਿਓਲ, ਜਗੀਰ ਸਿੰਘ ਗਿੱਲ, ਜਸਵੀਰ ਸਿੰਘ, ਰਵਿੰਦਰ ਸਿੰਘ, ਮੁੱਖਤਿਆਰ ਸਿੰਘ, ਮਨਮੋਹਣ ਸਿੰਘ, ਕੁਲਦੀਪ ਸਿੰਘ, ਜੀਤਾ ਸਿੰਘ, ਕਰਮਜੀਤ ਸਿੰਘ, ਜਾਗਰ ਸਿੰਘ, ਗੁਰਪ੍ਰਰੀਤ ਸਿੰਘ ਰਛੀਨ ਆਦਿ ਮੌਜੂਦ ਸਨ।

————–

-ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪੇ੍ਸ਼ਨ ਕੈਂਪ

ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਪਿੰਡ ਲੋਹਟਬੱਦੀ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਵੱਲੋਂ ਮਾਨਵਤਾ ਦੀ ਸੇਵਾ ਭਾਵਨਾ ਤਹਿਤ 102ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਅਪੇ੍ਸ਼ਨ ਕੈਂਪ ਲਾਇਆ ਗਿਆ। ਜਿਸ ਦੌਰਾਨ ਸੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 341 ਮਰੀਜ਼ਾਂ ਦਾ ਚੈੱਕਅਪ ਕੀਤਾ, ਜਿਨਾਂ੍ਹ ‘ਚੋਂ 91 ਮਰੀਜ਼ ਅਪਰੇਸ਼ਨਾਂ ਲਈ ਚੁਣੇ ਗਏ, ਉਥੇ ਹੀ ਅੰਮਿ੍ਤ ਸੰਚਾਰ ਦੌਰਾਨ 25 ਪ੍ਰਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਲੜ ਲੱਗੇ।