ਨੇਮਿਸ਼ ਹੇਮੰਤ, ਨਵੀਂ ਦਿੱਲੀ : ਸੰਸਦ ਦੀ ਸੁਰੱਖਿਆ प्रवृत्तियां ਚ ਕੁਤਾਹੀ ਦੇ ਹਾਲੀਆ ਘਟਨਾਕ੍ਰਮ ਦੌਰਾਨ ਰਾਮ ਮੰਦਰ ਤੀਰਥ ਖੇਤਰ ਟਰੱਸਟ ਵੱਲੋਂ ਅਗਲੇ ਸਾਲ ਰਾਮ ਮੰਦਰ ਦੀਆਂ ਰਸਮਾਂ ਵਿੱਚ ਇਸ ਤਰ੍ਹਾਂ ਦੀ ਅਣਹੋਣੀ ਘਟਨਾ ਨੂੰ ਲੈ ਕੇ ਸ਼ੱਕ ਪ੍ਰਗਟ ਕੀਤਾ ਗਿਆ ਹੈ। ਟਰੱਸਟ ਦੇ ਖਜਾਨਚੀ ਗੋਵਿੰਦ ਦੇਵ ਗਿਰੀ ਮਹਾਰਾਜ ਅਨੁਸਾਰ, ਜਿਸ ਤਰ੍ਹਾਂ ਨਾਲ ਸੰਸਦ ‘ਚ ਘੁਸਪੈਠ ਹੰਗਾਮਾ ਕੀਤਾ ਗਿਆ, ਉਸ ਤਰ੍ਹਾਂ ਦੀ ਕੋਸ਼ਿਸ਼ ਰਾਮ ਜਨਮ ਭੂਮੀ ਮੰਦਰ ‘ਚ ਰਾਮਲੱਲਾ ਦੀ ਸਥਾਪਨਾ ਦੀ ਰਸਮ ਅਤੇ ਉਸ ਤੋਂ ਬਅਦ ਵੀ ਕੀਤੀ ਜਾ ਸਕਦੀ ਹੈ।

ਇਸ ਲਈ ਸੁਚੇਤ ਰਹਿਣ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨੇ ਅਜਿਹੇ ਕਿਸੇ ਘਟਨਾਕ੍ਰਮ ਨੂੰ ਰੋਕਣ ਲਈ ਸਮਾਜ ਨੂੰ ਚੌਕਸ ਅਤੇ ਸ਼ਕਤੀ ਧਾਰਨ ਕਰਨ ਦੇ ਨਾਲ ਸਰਗਰਮ ਅਤੇ ਸਾਵਧਾਨ ਰਹਿਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਹੈ।

ਦੇਸ਼ ਨੂੰ ਖੰਡਿਤ ਕਰਨ ਦੇ ਦੇਖ ਰਹੇ ਸੁਪਨੇ

ਉਨ੍ਹਾਂ ਕਿਹਾ ਕਿ ਵਿਸ਼ਵ ‘ਚ ਅਜਿਹੇ ਅਨੇਕਾਂ ਦੇਸ਼ ਹਨ ਜੋ ਭਾਰਤ ‘ਚ ਉਥਲ-ਪੁਥਲ ਚਾਹੁੰਦੇ ਹਨ। ਉਹ ਦੇਸ਼ ਨੂੰ ਖੰਡਿਤ ਕਰਨ ਦੇ ਮਨਸੂਬੇ ਦੇਖ ਰਹੇ ਹਨ। ਇਹ ਤੋੜਨ ਵਾਲੇ ਟੁਕੜੇ-ਟੁਕੜੇ ਗੈਂਗ ਵਰਗੇ ਅਨਸਰ ਦੇਸ਼ ਦੇ ਅੰਦਰ ਵੀ ਮੌਜ਼ੂਦ ਹਨ। ਅਜਿਹੇ ‘ਚ ਅਸੀਂ ਅਜਿਹਾ ਰਾਸ਼ਟਰ ਖੜ੍ਹਾ ਕਰਨਾ ਹੈ ਜਿਸ ਵਿੱਚ ਕੋਈ ਰਾਮ ਮੰਦਰ ਕੀ, ਕਿਸੇ ਮੰਦਰ ਨੂੰ ਵੀ ਟੇਢੀ ਨਜ਼ਰ ਨਾਲ ਨਾ ਦੇਖ ਸਕੇ।

ਆਈਜੀਐੱਨਸੀਏ ‘ਚ ਇਤਿਹਾਸਕਾਰ ਤੇ ਲੇਖਕ ਅਮਿਤ ਰਾਏ ਜੈਨ ਦੀ ਕਿਤਾਬ ‘ਰਾਮ ਜਨਮ ਭੂਮੀ ਅਯੁੱਧਿਆ: ਅਤੀਤ ਤੋਂ ਵਰਤਮਾਨ’ ਦੀ ਘੁੰਡ ਚੁਕਾਈ ਮੌਕੇ ਉਨ੍ਹਾਂ ਕਿਹਾ ਕਿ ਮੰਦਰ ਅੰਦੋਲਨ ਰਾਸ਼ਟਰੀ ਤੇ ਰਾਸ਼ਟਰ ਵਿਰੋਧੀ ਸ਼ਕਤੀਆਂ ਵਿਚਾਲੇ ਸੰਘਰਸ਼ ਸੀ, ਜੋ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੈ।

ਵਿਹਿਪ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ

ਉਨ੍ਹਾਂ ਦੀਆਂ ਗੱਲਾਂ ਨੂੰ ਅੱਗੇ ਵਧਾਉਂਦੇ ਹੋਏ ਵਿਹਿਪ (ਵਿਸ਼ਵ ਹਿੰਦੂ ਪ੍ਰੀਸ਼ਦ) ਦੇ ਕੇਂਦਰੀ ਖਜਾਨਚੀ ਆਲੋਕ ਕੁਮਾਰ ਨੇ ਦਾਅਵਾ ਕੀਤਾ ਕਿ ਸੱਤਾ ਪ੍ਰਾਪਤੀ ਦੀ ਜਲਦੀ ਅਤੇ ਨਹਿਰੂ ਦੀ ਢਲਦੀ ਉਮਰ ਕਾਰਨ ਆਜ਼ਾਦੀ ਨਹੀਂ, ਸਗੋਂ ਹਾਰ ਨੂੰ ਮੰਨ ਕੇ ਸੰਨ 1947 ਵਿੱਚ ਭਾਰਤ ਦੇ ਟੁਕੜੇ ਕੀਤੇ ਗਏ ਸਨ, ਜਿਸ ਨੂੰ ਆਜ਼ਾਦੀ ਦੱਸਦੇ ਹੋਏ ਕਾਂਗਰਸ ਪਾਰਟੀ ਦੇ ਆਗੂਆਂ ਨੇ ਜਸ਼ਨ ਮਨਾਇਆ ਸੀ।

ਅਖਿਲ ਭਾਰਤੀ ਸੰਤ ਸੰਮਤੀ ਦੇ ਰਾਸ਼ਟਰੀ ਮਹਾਮੰਤਰੀ ਜੀਤੇਂਦਰਾਨੰਦ ਸਰਸਵਤੀ ਨੇ ਮੰਦਰਾਂ ਨੂੰ ਦੇਸ਼ ਦੀ ਮਜ਼ਬੂਤ ਅਰਥਵਿਵਸਥਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਵੇਖਦੇ ਹੋਏ ਹੀ ਮੁਗਲਾਂ ਨੇ ਮੰਦਰਾਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ। ਜਦੋਂਕਿ ਵਿਸ਼ਵ ਵਿੱਚ ਮੰਦਰ ਕੇਂਦਰੀ ਅਰਥ-ਵਿਵਸਥਾ ਤੋਂ ਬਿਹਤਰ ਕੋਈ ਹੋਰ ਨਹੀਂ ਹੈ।

ਇਸ ਨੂੰ ਇੰਜ ਸਮਝਿਆ ਜਾ ਸਕਦਾ ਹੈ ਕਿ ਕਾਸ਼ੀ ਵਿਸ਼ਵਨਾਥ ਕਾਰੀਡੋਰ ਦੇ ਲੋਕਅਰਪਣ ਤੋਂ ਬਾਅਦ ਸੰਨ 2022 ‘ਚ ਕਰੀਬ 10 ਕਰੋੜ ਲੋਕਾਂ ਨੇ ਕਾਸ਼ੀ ਦੀ ਯਾਤਰਾ ਕੀਤੀ ਹੈ। ਹੁਣ ਜਦੋਂਕਿ ਰਾਮ ਮੰਦਰ ਦੇ ਦੁਆਰ ਭਗਤਾਂ ਲਈ ਖੁੱਲ੍ਹਣ ਜਾ ਰਹੇ ਹਨ ਤਾਂ ਅਯੁੱਧਿਆ ‘ਚ ਵੀ ਭਗਤਾਂ ਦਾ ਉਹੀ ਇਕੱਠ ਵੇਖਣ ਨੂੰ ਮਿਲੇਗਾ। ਇਸ ਮੌਕੇ ਅਹਿੰਸਾ ਵਿਸ਼ਵ ਭਾਰਤੀ ਦੇ ਸੰਸਥਾਪਕ ਲੋਕੇਸ਼ ਮੁਨੀ ਤੇ ਪੱਤਰਕਾਰ ਬਲਬੀਰ ਪੁੰਜ ਨੇ ਵੀ ਆਪਣੇ ਵਿਚਾਰ ਰੱਖੇ।