ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੀਵਾਲੀ ਦਾ ਤਿਉਹਾਰ ਕੁਝ ਹੀ ਦਿਨਾਂ ‘ਚ ਦਸਤਕ ਦੇਣ ਵਾਲਾ ਹੈ। ਹਾਲ ਹੀ ‘ਚ ਇਸ ਤਿਉਹਾਰ ਨੂੰ ਲੈ ਕੇ ਇਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਕਿਹਾ ਜਾ ਰਿਹਾ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ‘ਜਸ਼ਨ-ਏ-ਰੋਸ਼ਨੀ’ ਮਨਾਇਆ ਜਾ ਰਿਹਾ ਹੈ।

ਇਸ ਪੋਸਟ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋਣ ਤੋਂ ਬਾਅਦ ਅੱਜ FSSAI ਨੇ ਕਿਹਾ ਕਿ ਇਹ ਫੇਕ ਹੈ। FSSAI ਤੇ ਕੇਂਦਰ ਸਰਕਾਰ ਅਜਿਹਾ ਕੋਈ ਜਸ਼ਨ ਨਹੀਂ ਮਨਾ ਰਹੀ। FSSAI ਨੇ ਇਸ ਸਬੰਧੀ ਐਕਸ ‘ਤੇ ਪੋਸਟ ਕੀਤੀ ਹੈ।
The Food Safety & Standards Authority of India (FSSAI) is not organising any event purportedly named ‘Jashn-e-Roshni’, as is being circulated in social media, tweets FSSAI pic.twitter.com/ol2JYKE9KD
— ANI (@ANI) November 7, 2023
FSSAI ਨੇ ਕਿਹਾ ਕਿ FSSAI ਕਥਿਤ ਤੌਰ ‘ਤੇ ‘ਜਸ਼ਨ-ਏ-ਰੋਸ਼ਨੀ’ ਨਾਂ ਦੇ ਕਿਸੇ ਵੀ ਸਮਾਗਮ ਦਾ ਆਯੋਜਨ ਨਹੀਂ ਕਰ ਰਿਹਾ ਹੈ ਜਿਵੇਂ ਕਿ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਤਸਵੀਰ ਨੂੰ FSSAI ਦੁਆਰਾ ਜਾਰੀ ਜਾਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ।


