ਜੇਐੱਨਐੱਨ, ਨਵੀਂ ਦਿੱਲੀ : ਸਾਲ 2020 ‘ਚ ਸ਼ੁਰੂ ਹੋਇਆ ‘ਅਨੁਪਮਾ’ ਅੱਜ ਟੀਵੀ ਇੰਡਸਟਰੀ ਦਾ ਸਭ ਤੋਂ ਮਸ਼ਹੂਰ ਸ਼ੋਅ ਬਣ ਗਿਆ ਹੈ। ਡੇਲੀ ਸੋਪ ਦੇ ਸੰਵਾਦ ਤੇ ਕਹਾਣੀਆਂ ਦਰਸ਼ਕਾਂ ਨੂੰ ਬਹੁਤ ਆਕਰਸ਼ਿਤ ਕਰਦੀਆਂ ਹਨ। ‘ਅਨੁਪਮਾ’ ਦੇ ਅਜਿਹੇ ਕਈ ਡਾਇਲਾਗ ਹਨ, ਜਿਨ੍ਹਾਂ ਦੀ ਵਰਤੋਂ ਕਰਦਿਆਂ ਮੁੰਬਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਅਨੁਪਮਾ’ ਦੀ ਵੀਡੀਓ ਸ਼ੇਅਰ ਕਰ ਕੇ ਦੀਵਾਲੀ ਤੋਂ ਪਹਿਲਾਂ ਜਨਤਾ ਲਈ ਇਕ ਮੈਸੇਜ ਸ਼ੇਅਰ ਕੀਤਾ ਹੈ।
PM Narendra Modi ਨੇ ਸ਼ੇਅਰ ਕੀਤੀ ਅਨੁਪਮਾ ਦੀ ਵੀਡੀਓ
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੋਕਲ ਫਾਰ ਲੋਕਲ ਮੂਵਮੈਂਟ’ (Vocal For Local Movement) ਨੂੰ ਪ੍ਰਮੋਟ ਕਰਨ ਲਈ ਮਾਈਕ੍ਰੋ ਬਲੌਗਿੰਗ ਸਾਈਟ ਐਕਸ (ਟਵਿੱਟਰ) ‘ਤੇ ‘ਅਨੁਪਮਾ’ ਦੀ ਵੀਡੀਓ ਸ਼ੇਅਰ ਕੀਤਾ ਹੈ। ਕਲਿੱਪ ਵਿਚ ਅਨੁਪਮਾ ਉਰਫ਼ ਰੂਪਾਲੀ ਗਾਂਗੁਲੀ ਆਨ-ਸਕਰੀਨ ਪਤੀ ਅਨੁਜ ਕਪਾਡੀਆ (ਗੌਰਵ ਖੰਨਾ) ਨਾਲ ਦੀਵਾਲੀ ਦੀ ਤਿਆਰੀ ਕਰਦੀ ਦਿਖਾਈ ਦੇ ਰਹੀ ਹੈ।
ਵੀਡੀਓ ਵਿਚ ਅਨੁਪਮਾ ਅਤੇ ਅਨੁਜ ਆਪਣੇ ਪੂਰੇ ਪਰਿਵਾਰ ਨਾਲ ਦੀਵਾਲੀ ਦੀ ਤਿਆਰੀ ਲਈ ਲੋਕਲ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਦੇਖੇ ਜਾ ਸਕਦੇ ਹਨ। ਨਾਲ ਹੀ ਦੋਵੇਂ ਸੋਸ਼ਲ ਮੀਡੀਆ ਰਾਹੀਂ ਲੋਕਲ ਚੀਜ਼ਾਂ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਡਿੰਪਲ ਅਤੇ ਛੋਟੀ ਅਨੂ ਵੀ ਨਜ਼ਰ ਆ ਰਹੀ ਹੈ। ਅਨੁਪਮਾ ਅਤੇ ਅਨੁਜ ਨੇ ਵੋਕਲ ਫਾਰ ਲੋਕਲ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਡਿਜੀਟਲ ਭੁਗਤਾਨ ਨੂੰ ਵੀ ਉਤਸ਼ਾਹਿਤ ਕੀਤਾ।
The #VocalForLocal movement is getting great momentum across the country. pic.twitter.com/9lcoGbAvoi
— Narendra Modi (@narendramodi) November 6, 2023
PM ਮੋਦੀ ਦੀ ਦੇਸ਼ਵਾਸੀਆਂ ਨੂੰ ਕੀਤੀ ਖ਼ਾਸ ਅਪੀਲ
ਅਨੁਪਮਾ ਦੀ ਵੀਡੀਓ ਸ਼ੇਅਰ ਕਰਦਿਆਂ ਪੀਐੱਮ ਮੋਦੀ ਨੇ ਆਪਣੇ ਟਵੀਟ ਵਿਚ ਲਿਖਿਆ, ‘ਦੇਸ਼ ਵਿਚ ਵੋਕਲ ਫਾਰ ਲੋਕਲ ਅੰਦੋਲਨ ਤੇਜ਼ੀ ਨਾਲ ਗਤੀ ਫੜ ਰਿਹਾ ਹੈ।’ ਨਾਲ ਹੀ ਪੀਐੱਮ ਮੋਦੀ ਨੇ ਕਲਿੱਪ ਵਿਚ ਕਿਹਾ ‘ਦੋਸਤੋ ਸਾਡੇ ਤਿਉਹਾਰਾਂ ਵਿਚ ਸਾਡੀ ਤਰਜੀਹ ਸਥਾਨਕ ਲੋਕਾਂ ਲਈ ਆਵਾਜ਼ ਹੋਣੀ ਚਾਹੀਦੀ ਹੈ ਤੇ ਸਾਨੂੰ ਮਿਲ ਕੇ ਉਸ ਸੁਪਨੇ ਨੂੰ ਪੂਰਾ ਕਰਨਾ ਚਾਹੀਦਾ ਹੈ। ਸਾਡਾ ਸੁਪਨਾ ਹੈ – ਆਤਮ-ਨਿਰਭਰ ਭਾਰਤ।
ਪੀਐਮ ਮੋਦੀ ਨੇ ਡਿਜੀਟਲ ਪੇਮੈਂਟ ਨੂੰ ਵੀ ਉਤਸ਼ਾਹਿਤ ਕੀਤਾ ਹੈ ਅਤੇ ਕਿਹਾ ਹੈ ਕਿ ਸਥਾਨਕ ਦੁਕਾਨਾਂ ਦੇ ਮਾਲਕਾਂ ਨਾਲ ਤੇ ਲੋਕਲ ਚੀਜ਼ਾਂ ਨਾਲ ਸੈਲਫੀ ਲਓ ਅਤੇ ਇਸ ਨੂੰ ਪ੍ਰਧਾਨ ਮੰਤਰੀ ਨਾਲ ਨਮੋ ਐਪ ‘ਤੇ ਸਾਂਝਾ ਕਰੋ ਤਾਂ ਜੋ ਹੋਰ ਲੋਕ ਵੀ ਇਸ ਤੋਂ ਪ੍ਰੇਰਿਤ ਹੋ ਸਕਣ।


