Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸੋਨਮ ਕਪੂਰ ਦੀ ਰੋਮਾਂਚਕ ਇੱਛਾ

By Admin Published 2 min read

ਹੁਣੇ ਜਿਹੇ ਸੋਨਮ ਕਪੂਰ ਨੇ ਆਪਣੇ ਦਿਲ ਵਿੱਚ ਲੁਕੀਆਂ ਇੱਛਾਵਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਆਪਣੇ ਵਿਆਹ ਨੂੰ ਲੈ ਕੇ ਉਸ ਦੇ ਵਿਚਾਰ ਵੀ ਘੱਟ ਦਿਲਚਸਪ ਨਹੀਂ। ਹੁਣੇ ਜਿਹੇ ਇੱਕ ਵੈਡਿੰਗ ਸਟੋਰ ਦੇ ਉਦਘਾਟਨ ਲਈ ਦਿੱਲੀ ਪਹੁੰਚੀ ਸੋਨਮ ਨੇ ਕਿਹਾ, ‘ਦੌੜ ਕੇ ਵਾਹ ਕਰਨਾ ਵੀ ਕੋਈ ਬੁਰਾ ਵਿਚਾਰ ਨਹੀਂ, ਇਹ ਘੱਟ ਤਣਾਅ ਪੂਰਨ ਹੁੰਦਾ ਹੈ। ਮੈਂ ਅਜਿਹੇ ਲੋਕਾਂ ਨੂੰ ਜਾਣਦੀ ਹਾਂ, ਜਿਨ੍ਹਾਂ ਨੂੰ ਧੂਮਧਾਮ ਨਾਲ ਵਿਆਹ ਕਰਨਾ ਪਸੰਦ ਹੈ, ਪਰ ਕਲਾਕਾਰਾਂ ਦੇ ਰੂਪ ਵਿੱਚ ਸਾਨੂੰ ਇੰਨਾ ਜ਼ਿਆਦਾ ਬਣਨਾ-ਸੰਵਰਨਾ ਪੈਂਦਾ ਹੈ ਕਿ ਕਈ ਵਾਰ ਇਹ ਬਹੁਤ ਤਣਾਅ ਪੂਰਨ ਹੋ ਜਾਂਦਾ ਹੈ। ਉਦੋਂ ਤੁਸੀਂ ਕੁਝ ਆਰਾਮ ਦਾਇਕ ਤੇ ਮਜ਼ੇਦਾਰ ਕਰਨਾ ਚਾਹੁੰਦੇ ਹੋ।”

ਪਿਛਲੇ ਕੁਝ ਸਮੇਂ ਤੋਂ ਦਿੱਲੀ ਦੇ ਹੀ ਕਿਸੇ ਕਾਰੋਬਾਰੀ ਨਾਲ ਉਸ ਦੀਆਂ ਨਜ਼ਦੀਕੀਆਂ ਦੀ ਚਰਚਾ ਹੁੰਦੀ ਰਹੀ ਹੈ, ਪਰ ਹਮੇਸ਼ਾ ਵਾਂਗ ਸੋਨਮ ਫਿਲਹਾਲ ਆਪਣੀ ਨਿੱਜੀ ਜ਼ਿੰਦਗੀ ਦੇ ਪੱਤੇ ਕਿਸੇ ਦੇ ਸਾਹਮਣੇ ਖੋਲ੍ਹਣਾ ਨਹੀਂ ਚਾਹੁੰਦੀ। ਉਹ ਕਹਿੰਦੀ ਹੈ, ‘ਸਾਰੇ ਜਾਣਦੇ ਹਨ ਕਿ ਮੈਂ ਕਦੇ ਆਪਣੀ ਜ਼ਿੰਦਗੀ ਬਾਰੇ ਚਰਚਾ ਨਹੀਂ ਕਰਦੀ।’ ਆਪਣੇ ਵਿਆਹ ‘ਤੇ ਉਹ ਕਿਹੋ ਜਿਹਾ ਲਿਬਾਸ ਪਹਿਨਣਾ ਪਸੰਦ ਕਰੇਗੀ, ਪੁੱਛਣ ਉੱਤੇ ਉਸ ਦਾ ਕਹਿਣਾ ਸੀ, ”ਹੁਣ ਤੱਕ ਮੈਂ ਆਪਣੀ ਮਨ ਪਸੰਦ ਵਿਆਹ ਦੀ ਪੋਸ਼ਾਕ ਬਾਰੇ ਨਹੀਂ ਸੋਚਿਆ, ਪਰ ਲਗੱਦਾ ਹੈ ਕਿ ਅਨਾਮਿਕਾ ਖੰਨਾ ਮੇਰੀ ਡਿਜ਼ਾਈਨਰਸ Ḕਚੋਂ ਇੱਕ ਹੋਵੇਗੀ।” ਸੋਨਮ ਨੇ ਹਾਲੇ ਫਿਲਮ ‘ਨੀਰਜਾ’ ਤੋਂ ਬਾਅਦ ਆਪਣੀ ਭੈਣ ਰੀਆ ਕਪੂਰ ਦੀ ਫਿਲਮ ‘ਵੀਰੇ ਦੀ ਵੈਡਿੰਗ’ ਤੋਂ ਇਲਾਵਾ ਕੋਈ ਨਵੀਂ ਫਿਲਮ ਸਾਈਨ ਨਹੀਂ ਕੀਤੀ। ਉਹ ਕਹਿੰਦੀ, ”ਮੈਂ ਕੋਈ ਦਮਦਾਰ ਰੋਲ ਹੀ ਕਰਨਾ ਚਾਹੁੰਦੀ ਹਾਂ। ‘ਰਾਂਝਣਾ’ ਅਤੇ ‘ਨੀਰਜਾ’ ਵਰਗੀਆਂ ਮੇਰੀਆਂ ਫਿਲਮਾਂ ਨੇ ਚੰਗਾ ਪ੍ਰਭਾਵ ਪਾਇਆ ਹੈ। ਮੈਂ ਸਿਰਫ ਫਿਲਮਾਂ ਦੀ ਗਿਣਤੀ ਵਧਾਉਣ ਲਈ ਹੀ ਕੋਈ ਫਿਲਮ ਨਹੀਂ ਕਰਨਾ ਚਾਹੁੰਦੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp