Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਰੱਜੋ ਤਾਂ ਮੈਂ ਹੀ ਹਾਂ : ਸੋਨਾਕਸ਼ੀ

By Admin Published 1 min read

ਪਿਛਲੇ ਕੁਝ ਸਮੇਂ ਵਿੱਚ ਅਜਿਹੀਆਂ ਖਬਰਾਂ ਆਉਂਦੀਆਂ ਰਹੀਆਂ ਹਨ ਕਿ ਸੋਨਾਕਸ਼ੀ ਸਿਨਹਾ ‘ਦਬੰਗ’ ਸੀਰੀਜ਼ ਦੀ ਤੀਜੀ ਫਿਲਮ ਦਾ ਹਿੱਸਾ ਨਹੀਂ ਹੋਵੇਗੀ। ਕਿਹਾ ਗਿਆ ਹੈ ਕਿ ਸੋਨਾਕਸ਼ੀ ਅਤੇ ਸਲਮਾਨ ਵਿੱਚ ਆਈ ਦੂਰੀ ਦੀ ਵਜ੍ਹਾ ਕਾਰਨ ਉਸ ਨੂੰ ਇਸ ਫਿਲਮ ਲਈ ਸਾਈਨ ਕੀਤੇ ਜਾਣ ਦੀਆਂ ਸੰਭਾਵਨਾਵਾਂ ਨਾਂਹ ਦੇ ਬਰਾਬਰ ਹਨ। ਹੁਣ ਸੋਨਾਕਸ਼ੀ ਨੇ ਇਸ ਮਾਮਲੇ ਉੱਤੇ ਆਪਣੇ ਵਿਚਾਰ ਤੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ।

ਉਸ ਨੇ ਕਿਹਾ, ”ਅੱਜ ਮੈਂ ਜੋ ਵੀ ਹਾਂ, ਉਹ ਫਿਲਮ ‘ਦਬੰਗ’ ਕਰ ਕੇ ਹੀ ਹਾਂ। ਇਹ ਮੇਰੀ ਪਹਿਲੀ ਫਿਲਮ ਹੈ ਅਤੇ ਰੱਜੋ ਹੀ ਮੇਰਾ ਪਹਿਲਾ ਕਿਰਦਾਰ ਸੀ। ਰੱਜੋ ਤਾਂ ਰੱਜੋ ਹੀ ਰਹੇਗੀ, ਹੁਣ ਤੁਸੀਂ ਅਚਾਨਕ ਕਿਸੇ ਕਿਰਦਾਰ ਨੂੰ ਬਦਲ ਨਹੀਂ ਸਕਦੇ। ਫਿਲਮ ਵਿੱਚ ਮੇਰੇ ਕਿਰਦਾਰ ਦੀ ਮੌਤ ਵੀ ਨਹੀਂ ਹੋਈ, ਉਹ ਹੁਣ ਵੀ ਜ਼ਿੰਦਾ ਹੈ। ਉਹ ਲੋਕ ਕਹਾਣੀ ਨੂੰ ਭਾਵੇਂ ਕਿਵੇਂ ਵੀ ਅੱਗੇ ਵਧਾਉਣ, ਇਸ ਵਿੱਚ ਨਵੇਂ ਕਿਰਦਾਰ ਜੋੜੇ ਜਾਣ ਜਾਂ ਪੁਰਾਣੇ ਕਿਰਦਾਰਾਂ ਨੂੰ ਖਤਮ ਕਰ ਦਿੱਤਾ ਜਾਵੇ, ਜੇ ‘ਦਬੰਗ-3Ḕ ਵਿੱਚ ਮੇਰਾ ਕਿਰਦਾਰ ਹੋਵੇਗਾ ਤਾਂ ਉਸ ਨੂੰ ਹਰ ਹਾਲ ਵਿੱਚ ਹੀ ਨਿਭਾਵਾਂਗੀ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp