Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਫਿਲਮੀ ਐਕਟਰ, ਜਿਨ੍ਹਾਂ ਨੇ ਫਿਲਮਾਂ ਵਿੱਚ ਆਉਣ ਲਈ ਬਦਲੀ ਪਛਾਣ

By Admin Published 3 min read

ਫਿਲਮੀ ਦੁਨੀਆ ਵਿੱਚ ਆਉਣ ਦੇ ਲਈ ਲੋਕ ਆਪਣੀ ਸ਼ਕਲ-ਸੂਰਤ ਦੇ ਨਾਲ-ਨਾਲ ਨਾਂਅ ਵਿੱਚ ਵੀ ਬਦਲਾਅ ਕਰਦੇ ਹਨ। ਇਹ ਅਜਿਹੇ ਹੀ ਸਿਤਾਰੇ ਹਨ, ਜਿਨ੍ਹਾਂ ਦੇ ਨਾਮ ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਕੁਝ ਹੋਰ ਹੀ ਸਨ।

ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਕੋਈ ਪ੍ਰੀਟੀ ਜਿੰਟਾ ਨੂੰ ਮੌਜੂਦਾ ਨਾਂਅ ਤੋਂ ਨਹੀਂ ਜਾਣਦਾ ਸੀ। ਪਹਿਲਾਂ ਉਸ ਦਾ ਨਾਂਅ ਪ੍ਰੀਤਮ ਸਿੰਘ ਜਿੰਟਾ ਸੀ। ਇਹ ਮੁੰਡਿਆਂ ਵਾਲਾ ਨਾਂਅ ਲੱਗਦਾ ਸੀ, ਇਸ ਲਈ ਉਸ ਨੇ ਇਸ ਨੂੰ ਬਦਲ ਕੇ ਪ੍ਰੀਟੀ ਜਿੰਟਾ ਕਰ ਲਿਆ।

ਸਲਮਾਨ ਖਾਨ ਦਾ ਨਾਂਅ ਪਹਿਲਾਂ ਬਹੁਤ ਲੰਬਾ ਸੀ। ਉਨ੍ਹਾਂ ਦਾ ਅਸਲੀ ਨਾਂਅ ਅਬਦੁਲ ਰਾਸ਼ਿਦ ਸਲੀਮ ਸਲਮਾਨ ਖਾਨ ਸੀ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਖੁਦ ਸਿਰਫ ਸਲਮਾਨ ਅਖਵਾਉਣ ਪਸੰਦ ਕੀਤਾ।

ਅਜੈ ਦੇਵਗਨ ਨੂੰ ਘਰ ਵਿੱਚ ਸਾਰੇ ਵਿਸ਼ਾਲ ਨਾਂਅ ਨਾਲ ਹੀ ਸੱਦਦੇ ਹਨ। ਉਨ੍ਹਾਂ ਦਾ ਪੂਰਾ ਨਾਂਅ ਵਿਸ਼ਾਲ ਵੀਰੂ ਦੇਵਗਣ ਹੈ। ਆਪਣੇ ਪਾਪਾ ਦੇ ਕਹਿਣ ਉੱਤੇ ਉਨ੍ਹਾਂ ਨੇ ਆਪਣਾ ਨਾਂਅ ਬਦਲ ਕੇ ਅਜੈ ਕਰ ਲਿਆ ਸੀ। ਉਨ੍ਹਾਂ ਨੇ ਆਪਣੇ ਸਰਨੇਮ ਦੇ ਸਪੈਲਿੰਗ ਵੀ ਕੁਝ ਬਦਲ ਲਏ।

ਸ਼ੰਮੀ ਕਪੂਰ ਦਾ ਅਸਲੀ ਨਾਂਅ ਵੀ ਕੁਝ ਹੋਰ ਸੀ। ਸ਼ੰਮੀ ਇੱਕ ਤਰ੍ਹਾਂ ਨਾਲ ਉਨ੍ਹਾਂ ਨਿੱਕ ਨੇਮ ਸੀ। ਉਨ੍ਹਾਂ ਦਾ ਪੂਰਾ ਨਾਂਅ ਸ਼ਮਸ਼ੇਰ ਰਾਜ ਕਪੂਰ ਸੀ। ਦੱਸਿਆ ਜਾਂਦਾ ਹੈ ਕਿ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਨਾਂਅ ਇੱਕ ਪ੍ਰੋਡਿਊਸਰ ਦੇ ਕਹਿਣ ‘ਤੇ ਬਦਲਿਆ ਸੀ।

ਬਾਲੀਵੁੱਡ ਵਿੱਚ ਕਾਕਾ ਕਹਿ ਕੇ ਬੁਲਾਏ ਜਾਣ ਵਾਲੇ ਰਾਜੇਸ਼ ਖੰਨਾ ਵੀ ਇਸ ਲਿਸਟ ਵਿੱਚ ਸ਼ਾਮਲ ਹਨ। ਉਨ੍ਹਾਂ ਦਾ ਅਸਲੀ ਨਾਂਅ ਜਤਿਨ ਸੀ। ਉਨ੍ਹਾਂ ਨੇ ਆਪਣੇ ਅੰਕਲ ਦੇ ਕਹਿਣ ‘ਤੇ ਨਾਂਅ ਬਦਲਿਆ ਸੀ। ਇਹ ਨਾਂਅ ਉਨ੍ਹਾਂ ਦੇ ਲਈ ਲੱਕੀ ਸਾਬਿਤ ਹੋਇਆ।
ਮਿਠਨ ਚੱਕਰਵਰਤੀ ਦਾ ਜੋ ਨਾਂਅ ਪ੍ਰਚਲਤ ਹੈ, ਉਹ ਉਨ੍ਹਾਂ ਦਾ ਸਟੇਜ ਨਾਂਅ ਹੈ ਅਤੇ ਅਸਲੀ ਨਾਮ ਗੌਰਾਂਗ ਚੱਕਰਵਰਤੀ ਹੈ। ਦਰਅਸਲ ਇਹ ਉਨ੍ਹਾਂ ਦੇ ਬਚਪਨ ਦਾ ਨਾਂਅ ਹੈ। ਬੰਗਾਲ ਵਿੱਚ ਉਹ ਮਿਠੁਨ ਦਾ ਦੇ ਨਾਂਅ ਨਾਲ ਹੀ ਮਸ਼ਹੂਰ ਹਨ।

ਦੱਖਣ ਭਾਰਤੀ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ ਦਾ ਅਸਲੀ ਨਾਂਅ ਸ਼ਿਵਾਜੀ ਰਾਓ ਗਾਇਕਵਾੜ ਹੈ। ਉਹ ਮਹਾਰਾਸ਼ਟਰੀਅਨ ਪਰਵਾਰ ਤੋਂ ਹਨ। ਉਨ੍ਹਾਂ ਨੂੰ ਰਜਨੀਕਾਂਤ ਨਾਂਅ ਡਾਇਰੈਕਟਰ ਕੇ ਬਾਲਾਚੰਦਰ ਨੇ ਦਿੱਤਾ ਸੀ, ਜੋ ਉਨ੍ਹਾਂ ਦੇ ਕਰੀਅਰ ਲਈ ਲੱਕੀ ਰਿਹਾ।

ਸੰਨੀ ਦਿਓਲ ਦਾ ਅਸਲੀ ਨਾਂਅ ਅਜੈ ਸਿੰਘ ਦਿਓਲ ਹੈ। ਇਸ ਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਜਦ ਉਨ੍ਹਾਂ ਨੇ ‘ਬੇਤਾਬ’ ਫਿਲਮ ਨਾਲ ਡੈਬਿਊ ਕੀਤਾ ਤਾਂ ਉਨ੍ਹਾਂ ਨੂੰ ਆਪਣਾ ਨਾਂਅ ਬਹੁਤ ਲੰਬਾ ਲੱਗਿਆ। ਉਨ੍ਹਾਂ ਨੇ ਇਸ ਨੂੰ ਬਦਲ ਕੇ ਆਪਣੇ ਨਿਕ ਨੇਮ ਨੂੰ ਪ੍ਰਚਲਿਤ ਨਾਂਅ ਬਣਾ ਲਿਆ। ਇਸ ਵਿੱਚ ਉਨ੍ਹਾਂ ਦੇ ਪਾਪਾ ਧਰਮਿੰਦਰ ਦੀ ਵੀ ਰਜ਼ਾਮੰਦੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp