Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਜਦ ਤਨੂਜਾ ਨੂੰ ਦੋ ਥੱਪੜ ਪਏ

By Admin Published 1 min read

ਬਲੈਕ ਐਂਡ ਵ੍ਹਾਈਟ ਐਕਟਿੰਗ ਸ਼ੁਰੂ ਕਰ ਕੇ ਰੰਗੀਨ ਫਿਲਮਾਂ ਤੱਕ ਕੰਮ ਕਰਨ ਵਾਲੀ ਤਨੂਜਾ ਹੁਣ 73 ਸਾਲ ਦੀ ਹੋ ਗਈ ਹੈ। ਅਭਿਨੇਤਰੀ ਕਾਜੋਲ ਤੇ ਤਨੀਸ਼ਾ ਦੀ ਮਾਂ ਤਨੂਜਾ ਖੁਦ ਵੀ ਇੱਕ ਮਸ਼ਹੂਰ ਅਭਿਨੇਤਰੀ ਸ਼ੋਭਨਾ ਸਮਰਥ ਦੀ ਬੇਟੀ ਹੈ। ‘ਹਮਾਰੀ ਯਾਦ ਆਏਗੀ’ ਵਿੱਚ ਤਨੂਜਾ ਨੂੰ ਪਹਿਲੀ ਵਾਰ ਮੁੱਖ ਅਭਿਨੇਤਰੀ ਦੇ ਰੂਪ ਵਿੱਚ ਮੌਕਾ ਮਿਲਿਆ ਸੀ। ਇੱਕ ਇਮੋਸ਼ਨਲ ਸੀਨ ਵਿੱਚ ਉਨ੍ਹਾਂ ਨੂੰ ਰੋਣਾ ਸੀ, ਪਰ ਅੱਥਰੂ ਨਿਕਲ ਨਹੀਂ ਰਹੇ ਸਨ। ਉਨ੍ਹਾਂ ਦੀ ਪ੍ਰੇਸ਼ਾਨੀ ਦੂਰ ਕਰਨ ਦਾ ਡਾਇਰੈਕਟਰ ਕੇਦਾਰ ਸ਼ਰਮਾ ਨੇ ਨੁਸਖਾ ਕੱਢਿਆ। ਉਨ੍ਹਾਂ ਨੇ ਤਨਜਾ ਦੇ ਗੱਲ੍ਹ ਉੱਤੇ ਜ਼ੋਰਦਾਰ ਥੱਪੜ ਮਾਰ ਦਿੱਤਾ। ਤਨੂਜਾ ਰੋਣ ਲੱਗੀ ਅਤੇ ਸੈਟ ਛੱਡ ਕੇ ਘਰ ਜਾ ਪਹੁੰਚੀ।

ਮਾਂ ਸ਼ੋਭਨਾ ਨੂੰ ਸ਼ਿਕਾਇਤ ਕੀਤੀ, ਡਾਇਰੈਕਟਰ ਨੇ ਥੱਪੜ ਮਾਰਿਆ ਹੈ। ਇਹ ਸੁਣਦੇ ਹੀ ਸ਼ੋਭਨਾ ਨੇ ਇੱਕ ਹੋਰ ਥੱਪੜ ਜੜ ਦਿੱਤਾ। ਬੋਲੀ, ”ਤੁਰੰਤ ਸ਼ੂਟਿੰਗ ‘ਤੇ ਜਾ, ਹੁਣ ਫਿਰ ਕਦੇ ਸੈਟ ਛੱਡ ਕੇ ਨਾ ਦੌੜੀਂ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp