Skip to content
Thursday, October 29, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਪ੍ਰੇਮ ਚੋਪੜਾ ਐਕਟਿੰਗ ਅਤੇ ਨੌਕਰੀ ਦੋਵੇਂ ਕਰਦੇ ਸਨ

By Admin Published 1 min read

ਪ੍ਰੇਮ ਚੋਪੜਾ ਤਕਰੀਬਨ 400 ਹਿੰਦੀ ਅਤੇ ਪੰਜਾਬੀ ਫਿਲਮਾਂ ਕਰ ਚੁੱਕੇ ਹਨ। ਸ਼ੁਰੂਆਤੀ ਫਿਲਮਾਂ ਵਿੱਚ ਬਤੌਰ ਹੀਰੋ ਕੰਮ ਕਰਨ ਦੇ ਬਾਅਦ ਪ੍ਰੇਮ ਚੋਪੜਾ ਨੇ ਖਲਨਾਇਕ ਦੇ ਰੂਪ ਵਿੱਚ ਵੀ ਲੰਬੀ ਪਾਰੀ ਖੇਡੀ। ਇਸ ਵੇਲੇ 80 ਸਾਲ ਦੇ ਹੋ ਚੁੱਕੇ ਹਨ। ਪੇਸ਼ ਹਨ ਉਨ੍ਹਾਂ ਦੇ ਬਾਲੀਵੁੱਡ ਸਟ੍ਰਗਲ ਬਾਰੇ ਕੁਝ ਤੱਥ:

ਗ੍ਰੈਜੂਏਸ਼ਨ ਕਰਨ ਦੇ ਬਾਅਦ ਐਕਟਰ ਬਣਨ ਦੀ ਇੱਛਾ ਸੀ। ਪਿਤਾ ਰਣਬੀਰ ਲਾਲ ਚੋਪੜਾ ਨੂੰ ਕਿਹਾ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ, ‘ਮਦਦ ਨਹੀਂ ਕਰਾਂਗਾ, ਖੁਦ ਕਮਾਈ ਕਰੋ ਤੇ ਫਿਰ ਜੋ ਮਨ ਕਰੇ ਕਰੋ।’ ਮੈਂ ਮੁੰਬਈ ਆ ਗਿਆ। ਇੱਕ ਨਿਊਜ਼ ਪੇਪਰ ਦੇ ਸਰਕੂਲੇਸ਼ਨ ਡਿਪਾਰਟਮੈਂਟ ਦੀ ਨੌਕਰੀ ਲੱਗ ਗਈ। ਲੰਚ ਵਿੱਚ ਮੈਂ ਸਟ੍ਰਗਲ ਕਰਨ ਨਿਕਲਦਾ ਸੀ। ਬ੍ਰੇਕ ਲੋਕਲ ਟ੍ਰੇਨ ਵਿੱਚ ਮਿਲਿਆ। ਇੱਕ ਆਦਮੀ ਨਾਲ ਮੁਲਾਕਾਤ ਹੋਈ ਤਾਂ ਉਹ ਰਣਜੀਤ ਸਟੂਡੀਓ ਲੈ ਗਏ। ਡਾਇਰੈਕਟਰ ਨੇ ਪਹਿਲੀ ਨਜ਼ਰ ਵਿੱਚ ਸਿਲੈਕਟ ਕਰ ਲਿਆ। ਇਸ ਦੇ ਬਾਅਦ ਮੈਂ ਐਕਟਰ ਬਣਿਆ, ਪਰ ਨੌਕਰੀ ਨਹੀਂ ਛੱਡੀ, ਕਿਉਂਕਿ ਫਿਲਮਾਂ ਦੀ ਲਾਈਫ ਸਕਿਓਰ ਨਹੀਂ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp