ਅਸੀਂ ਇਸ ਸਮੇਂ ਮੁਸ਼ਕਲ ਹਾਲਾਤ ‘ਚੋਂ ਲੰਘ ਰਹੇ ਹਾਂ: ਰਣਬੀਰ ਕਪੂਰ
ਮੁੰਬਈ,: ਅਦਾਕਾਰ ਰਣਬੀਰ ਕਪੂਰ ਨੇ ਦੇਸ਼ ਦੇ ਨੌਜਵਾਨਾਂ ਨੂੰ ਅਪਣੇ ਚਾਰੇ ਪਾਸੇ ਹੋਣ ਵਾਲੀ ਹਿੰਸਾ ਤੋਂ ਪ੍ਰਭਾਵਤ ਨਾ ਹੋਣ ਅਤੇ ਕਿਸੇ ਵੀ ਪ੍ਰਕਾਰ ਦੀ ਕੜਵਾਹਟ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਰਣਬੀਰ ਨੇ ਕਿਹਾ ਕਿ ਮੈਂ ਕੋਈ ਉਪਦੇਸ਼ ਨਹੀਂ ਦੇਣਾ ਚਾਹੁੰਦਾ, ਪਰ ਅਸੀਂ ਲੋਕ ਇਸ ਸਮੇਂ ਇਕ ਮੁਸ਼ਕਲ ਸਮੇਂ ਵਿਚ ਜੀਅ ਰਹੇ ਹਨ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਲੋਕ ਕਿਸੇ ਵੀ ਪ੍ਰਕਾਰ ਦੀ ਕੜਵਾਹਟ ਅਤੇ ਸਾਡੀ ਦੁਨੀਆਂ ਵਿਚ ਚਾਰੇ ਪਾਸੇ ਫੈਲੀ ਨਕਾਰਤਮਕਤਾ ਤੋਂ ਦੂਰ ਰਹੋ। ਜ਼ਿਕਰਯੋਗ ਹੈ ਕਿ ਰਣਬੀਰ ਕਪੂਰ ਦੀ ਅਗਲੀ ਫ਼ਿਲਮ ‘ਏ ਦਿਲ ਹੈ ਮੁਸ਼ਕਲ’ ਉੜੀ ਅਤਿਵਾਦੀ ਹਮਲੇ ਤੋਂ ਬਾਅਦ ਮਹਾਰਾਸ਼ਟਰ ਸੈਨਾ ਵਲੋਂ ਪਾਕਿਸਤਾਨ ਦੇ ਕਲਾਕਾਰਾਂ ‘ਤੇ ਪਾਬੰਦੀ ਦੀ ਮੰਗ ਕਾਰਨ ਮੁ²ਸ਼ਕਲ ਵਿਚ ਫਸਦੀ ਨਜ਼ਰ ਆ ਰਹੀ ਹੈ।
