ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ‘ਚ ਲੱਗਦੇ ਇਤਿਹਾਸਕ ਜੋੜ ਮੇਲ ‘ਤੇ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਦੁੱਧ ਦਾ ਲੰਗਰ ਲਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ।

ਇਸ ਮੌਕੇ ਸੰਸਥਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ਼ੰਮੀ ਕੁਮਾਰ ਪਹਿਲਵਾਨ ਨੇ ਦੱਸਿਆ ਕਿ 23, 24 ਤੇ 25 ਦਸੰਬਰ ਨੂੰ ਮਾਛੀਵਾੜਾ ਦੀ ਧਰਤੀ ‘ਤੇ ਲੱਗਦੇ ਜੋੜ ਮੇਲ ਮੌਕੇ ਆਉਣ ਵਾਲੀ ਸੰਗਤ ਲਈ ਦੁੱਧ ਦਾ ਲੰਗਰ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦਿਹਾੜੇ ਸਾਨੂੰ ਬੜੇ ਹੀ ਸਾਦੇ ਢੰਗ ਨਾਲ ਮਨਾਉਣੇ ਚਾਹੀਦੇ ਹਨ ਕਿਉਂਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰ ਕੇ ਸਿੱਖ ਧਰਮ ਦੀ ਸ਼ਾਨ ਨੂੰ ਬਹਾਲ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਲੰਗਰ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਲਾਇਆ ਜਾਵੇਗਾ ਤੇ ਤਿੰਨ ਦਿਨ ਲਗਾਤਾਰ ਸੰਸਥਾ ਦੇ ਮੈਂਬਰ ਸੇਵਾ ਕਰਨਗੇ।

ਇਸ ਮੌਕੇ ਚੇਅਰਮੈਨ ਅਮੀ ਚੰਦ, ਸਰਪ੍ਰਸਤ ਪਿਆਰਾ ਲਾਲ, ਜਨਰਲ ਸਕੱਤਰ ਅੰਗਰੇਜ਼ ਸਿੰਘ, ਕੈਸ਼ੀਅਰ ਸੁਖਵਿੰਦਰ ਸਿੰਘ, ਜੁਆਇੰਟ ਸਕੱਤਰ ਅਵਤਾਰ ਸਿੰਘ, ਐਡੀਟਰ ਜਗਜੀਤ ਕੁਮਾਰ, ਮੁੱਖ ਸਲਾਹਕਾਰ ਨਰਿੰਦਰਪਾਲ ਸਿੰਘ ਬਾਜਵਾ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਪ੍ਰਰੀਤਮ ਸਿੰਘ, ਚਰਨਜੀਤ ਕੌਰ, ਬਲਵੀਰ ਸਿੰਘ, ਬਲਜੀਤ ਸਿੰਘ, ਉਦਮ ਸਿੰਘ, ਨਰਿੰਦਰ ਕੁਮਾਰ ਆਦਿ ਮੌਜੂਦ ਸਨ।