ਸਟਾਫ ਰਿਪੋਰਟਰ, ਖੰਨਾ : ਸਰਕਾਰੀ ਮਿਡਲ ਸਕੂਲ ਜਲਾਜਣ ਨੇ ਵਿਭਾਗੀ ਹਦਾਇਤਾਂ ਅਨੁਸਾਰ ਇੰਚਾਰਜ ਕਿਰਨਦੀਪ ਕੌਰ ਤੇ ਗਾਈਡ ਅਧਿਆਪਕ ਰਾਜਨ ਸਿੰਘ ਬਾਂਗਾ, ਹਰਪ੍ਰਰੀਤ ਸਿੰਘ ਦੀ ਅਗਵਾਈ ਹੇਠ ਪਹਿਲੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਵਿੱਦਿਅਕ ਟੂਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਯਾਦਗਾਰ ਚੱਪੜ ਚਿੜੀ ਤੇ ਛੱਤ-ਬੀੜ ਚਿੜੀਆਘਰ ਵਿਖੇ ਲਾਇਆ। ਵਿੱਦਿਅਕ ਟੂਰ ਨੋਡਲ ਇੰਚਾਰਜ ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਹੋਏ ਟੂਰ ਲਾਇਆ ਗਿਆ ਸੀ। ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਕਰਵਾਇਆ ਜਾਣੂ ਕਰਾਇਆ। ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਬਾਰੇ ਦੱਸਿਆ ਗਿਆ। ਇਨ੍ਹਾਂ ਥਾਵਾਂ ‘ਤੇ ਬੱਚਿਆਂ ਨੇ ਇਤਿਹਾਸ ਦੇ ਅਭੁੱਲ ਤੱਥਾਂ ਦੀ ਜਾਣਕਾਰੀ ਹਾਸਲ ਕੀਤੀ ਜੋ ਕਿ ਵਿਦਿਆਰਥੀ ਆਪਣੀਆਂ ਪਾਠ ਪੁਸਤਕਾਂ ‘ਚ ਪੜ੍ਹਦੇ ਹਨ। ਇਸ ਤੋਂ ਇਲਾਵਾ ਗਿਆਨ ‘ਚ ਭਰਪੂਰ ਵਾਧੇ ਲਈ ਛੱਤ-ਬੀੜ ਚਿੜੀਆਂ ਘਰ ਵਿਖੇ ਵੱਖ-ਵੱਖ ਜੀਵ-ਜੰਤੂਆਂ, ਬਨਸਪਤੀ ਬਾਰੇ ਜਾਣਕਾਰੀ ਹਾਸਲ ਕੀਤੀ। ਡਾਇਨਾਸੋਰ ਪਾਰਕ ਤੇ ਟਾਈਗਰ ਸਵਾਰੀ ਬੱਚਿਆਂ ਦੀ ਖਿੱਚ ਦਾ ਮੁੱਖ ਕੇਂਦਰ ਰਿਹਾ। ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ ਤੇ ਇਨ੍ਹਾਂ ਥਾਵਾਂ ਸਬੰਧਿਤ ਸਵਾਲ ਪੁੱਛੇ ਤੇ ਜਾਣਕਾਰੀ ‘ਚ ਵਾਧਾ ਕੀਤਾ। ਬੱਚਿਆਂ ਦੇ ਮਾਪਿਆਂ ਨੇ ਇਸ ਵਿਸ਼ੇਸ਼ ਉਪਰਾਲੇ ਲਈ ਸਮੂਹ ਸਕੂਲ ਸਟਾਫ ਦਾ ਧੰਨਵਾਦ ਕੀਤਾ।