Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

‘ਸੁਲਤਾਨ’ ਦੀ ਕਮਾਈ ਨੇ ਤੋੜੇ ਰਿਕਾਰਡ

By uscreative Published 1 min read

ਨਵੀਂ ਦਿੱਲੀ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਸਿਰਫ ਇੰਡਸਟਰੀ ਵਿੱਚ ਹੀ ਦਬੰਗ ਨਹੀਂ ਸਗੋਂ ਬਾਕਸ ਆਫਿਸ ‘ਤੇ ਵੀ ਉਨ੍ਹਾਂ ਦੀ ਦਬੰਗਈ ਦੇਖਣ ਨੂੰ ਮਿਲਦੀ ਹੈ। ਸਲਮਾਨ ਦੀ ਫਿਲਮ ‘ਸੁਲਤਾਨ’ ਨੇ 5 ਦਿਨਾਂ ਵਿੱਚ ਬਾਕਸ ਆਫਿਸ ‘ਤੇ ਇੰਨੀ ਕਮਾਈ ਕਰ ਲਈ ਹੈ ਕਿ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਟਰੇਡ ਵਿਸ਼ਲੇਸ਼ਕ ਤਰਨ ਆਦਰਸ਼ ਮੁਤਾਬਕ ਸਲਮਨ ਦੀ ਇਸ ਫਿਲਮ ਨੇ ਭਾਰਤ ਵਿੱਚ ਪੰਜ ਦਿਨਾਂ ਦੇ ਕੁੱਲ 180.36 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ਨੇ ਪਹਿਲੇ ਦਿਨ 36.54, ਦੂਜੇ ਦਿਨ 37.30, ਤੀਜੇ ਦਿਨ 31.50, ਚੌਥੇ ਦਿਨ 37.10 ਤੇ ਪੰਜਵੇਂ ਦਿਨ ਤਕਰੀਬਨ 38 ਕਰੋੜ ਦੀ ਕਮਾਈ ਕੀਤੀ ਹੈ।

ਜੇਕਰ ‘ਸੁਲਤਾਨ’ ਫਿਲਮ ਦੀ ਦੁਨੀਆ ਭਰ ਤੋਂ ਹੋਈ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪੰਜ ਦਿਨਾਂ ਵਿੱਚ ਹੀ 350 ਕਰੋੜ ਤੋਂ ਜ਼ਿਆਦਾ ਕਮਾਏ ਹਨ। ਹਾਲੇ ਤੱਕ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਪੀ.ਕੇ. ਹੈ। ਪੀ.ਕੇ ਨੇ ਦੁਨੀਆ ਭਰ ਵਿੱਚ 792 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਲਿਸਟ ਵਿੱਚ ਦੂਸਰਾ ਨਾਂ ‘ਬਜਰੰਗੀ ਭਾਈਜਾਨ’ ਫਿਲਮ ਦਾ ਹੈ। ਇਸ ਨੇ ਕੁੱਲ਼ 626 ਕਰੋੜਦਾਬਿਜਨੈਸਕੀਤਾਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp