Skip to content
Wednesday, October 28, 2026 5°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਪਦਮਾਵਤੀ’ ਲਈ ਸ਼੍ਰੇਆ ਘੋਸ਼ਾਲ ਨੇ ਰੀਕਾਰਡ ਕਰਵਾਇਆ ਅਪਣਾ ਯਾਦਗਾਰੀ ਗੀਤ

By Admin Published 1 min read

ਮੁੰਬਈ,: ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫ਼ਿਲਮ ‘ਪਦਮਾਵਤੀ’ ਲਈ ਸ਼੍ਰੇਆ ਘੋਸ਼ਾਲ ਨੇ ਗੀਤ ਰੀਕਾਰਡ ਕਰਵਾਇਆ ਹੈ ਅਤੇ ਗਾਇਕਾ ਅਨੁਸਾਰ ਇਹ ਗੀਤ ਉਸ ਦੇ ਜੀਵਨ ਦਾ ਇਕ ਯਾਦਗਾਰ ਗੀਤ ਸਾਬਤ ਹੋਵੇਗਾ ।32 ਸਾਲਾ ‘ਦੀਵਾਨੀ ਮਸਤਾਨੀ’ ਗਾਇਕਾ ਨੇ ਟਵਿੱਟਰ ‘ਤੇ ਅਪਣੇ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸਾਂਝੀ ਕੀਤੀ ।

ਉਨ੍ਹਾਂ ਲਿਖਿਆ, ”ਮੈਂ ਅਪਣੀ ਜ਼ਿੰਦਗੀ ਦਾ ਇਕ ਯਾਦਗਾਰ ਗੀਤ ਰੀਕਾਰਡ ਕੀਤਾ ਹੈ। ਇਸ ਪਲ ਦੇ ਅਨੁਭਵ ਤੋਂ ਕਾਫ਼ੀ ਖ਼ੁਸ਼ ਹਾਂ। ਮੈਂ ਇਸ ਨੂੰ ਧੁਰ ਅੰਦਰੋਂ ਗਾਇਆ ਹੈ।” ਸ਼੍ਰੇਆ ਨੇ 53 ਸਾਲਾ ਫ਼ਿਲਮ ਨਿਰਦੇਸ਼ਕ ਦੇ ਸੰਗੀਤ ਦੀ ਸਮਝ ਅਤੇ ਲਿਖਤ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਕਿ ਸੰਜੇ ਲੀਲਾ ਭੰਸਾਲੀ ਸਰ ਦੀ ‘ਪਦਮਾਵਤੀ’ ਲਈ ਦਿਲ ਤੋਂ ਗਾਇਆ ਹੈ । ਘ²ੋਸ਼ਾਲ ਦਾ ਬਾਲੀਵੁਡ ਪਿੱਠਵਰਤੀ ਗਾਇਕਾ ਵਜੋਂ ਕਰੀਅਰ ਵੀ ਭੰਸਾਲੀ ਦੀ ‘ਦੇਵਦਾਸ’ ਫ਼ਿਲਮ ਨਾਲ ਸ਼ੁਰੂ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਦੀਆਂ ਹੋਰ ਫ਼ਿਲਮਾਂ ‘ਬਾਜ਼ੀਰਾਉ ਮਸਤਾਨੀ’, ‘ਰਾਮਲੀਲਾ’ ਅਤੇ ‘ਸਾਂਵਰੀਆ’ ਦੇ ਗੀਤਾਂ ਨੂੰ ਵੀ ਅਪਣੀ ਆਵਾਜ਼ ਦਿਤੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp