ਐਬਟਸਫੋਰਡ:- (ਬਰਾੜ-ਭਗਤਾ ਭਾਈ ਕਾ) ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਿੱਖ ਨੌਜਵਾਨਾਂ ਦੀ Ḕਸਿੱਖ ਰਾਇਡਰ ਔਫ਼ ਕੈਨੇਡਾḔ ਨਾਂਅ ਦੀ ਜਥੇਬੰਦੀ ਦੇ 15 ਸਿੱਖ ਨੌਜਵਾਨ ਮੋਟਰਸਾਇਕਲ ਸਵਾਰ 12 ਮੋਟਰਸਾਇਕਲਾਂ ਅਤੇ 2 ਪਿੱਕਅੱਪ ਟਰੱਕਾਂ ‘ਤੇ ਖਾਣ ਪੀਣ ਦੀਆਂ ਵਸਤਾਂ ਅਤੇ ਨਿੱਤ ਵਰਤੋਂ ‘ਚ ਆਉਣ ਵਾਲੇ ਸਾਜੋ ਸਮਾਨ ਨਾਲ ਲੈਸ ਹੋ ਕੇ, ਅਲਬਰਟਾ ਸੂਬੇ ਦੇ ਅੱਗ ਨਾਲ ਪ੍ਰਭਾਵਤ ਹੋਏ ਸ਼ਹਿਰ ਫ਼ੋਰਟ ਮਕਮਰੇ ਦੇ ਪੀੜਤਾਂ ਨੂੰ ਬਚਾਉਣ ਦੇ ਯਤਨਾਂ ‘ਚ ਤਨ ਮਨ ਨਾਲ ਕੰਮ ਕਰਨ ਵਾਲੇ ਅੱਗ ‘ਤੇ ਕਾਬੂ ਪਾਉਣ ਵਾਲੇ ਅੱਗ ਬਝਾਊ ਅਮਲੇ ਦੇ ਮੈਂਬਰਾਂ ਦਾ ਸਨਮਾਨ ਕਰਨ ਲਈ ਏਥੋਂ ਦੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਤੋਂ ਸ਼ਾਮ ਨੂੰ 6 ਵਜੇ ਰਵਾਨਾ ਹੋਏ। 1500 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ 15 ਮੈਂਬਰੀ ਇਹ ਮੋਟਰਸਾਇਕਲ ਟੀਮ ਉੱਥੋਂ ਦੇ ਅੱਗ ਬਝਾਊ ਅਮਲੇ ਨੂੰ ਸਨਮਾਨਤ ਕਰਕੇ ਪੰਜਵੇਂ ਦਿਨ ਵਾਪਸ ਐਬਟਸਫੋਰਡ ਪਹੁੰਣਗੇ। ਸਿੱਖ ਨੌਜਵਾਨਾਂ ਦਾ ਇਹ ਵੀ ਇੱਕ ਵੱਡਾ ਉੱਦਮ ਹੈ ਜਿਸ ਤਰਾਂ ਕਿ ਸਿੱਖ ਭਾਈਚਾਰੇ ਵੱਲੋਂ ਉੱਥੋਂ ਦੇ ਅੱਗ ਪੀੜਤਾਂ ਲਈ ਖਾਣ ਪੀਣ ਅਤੇ ਪਹਿਨਣ ਲਈ ਲੋੜੀਦੀਆਂ ਵਸਤਾਂ ਦੇ ਪ੍ਰਬੰਧ ਲਈ ਅੱਗੇ ਆਉਣਾ ਉਸੇ ਤਰਾਂ ਹੀ ਅੱਗ ਨਾਲ ਪੀੜਤਾਂ ਨੂੰ ਬਚਾਉਣ ਲਈ ਯਤਨ ਕਰਨ ਵਾਲਿਆਂ ਨੂੰ ਸਨਮਾਨਤ ਕਰਨ ਲਈ ਵੀ ਸਿੱਖ ਮੋਟਰਸਾਇਕਲ ਸਵਾਰਾਂ ਨੇ ਅੱਗੇ ਆ ਕੇ ਉਨ੍ਹਾਂ ਦਾ ਵੀ ਉਨ੍ਹਾਂ ਦੇ ਘਰ ਜਾ ਕੇ ਸਨਮਾਨ ਕਰਨਾ ਆਪਣੇ ਆਪ ‘ਚ ਕੋਈ ਛੋਟੀ ਗੱਲ ਨਹੀਂ। ਸੱਦ ਕੇ ਕਿਸੇ ਦਾ ਸਨਮਾਨ ਕਰਨ ਨਾਲੋਂ ਅਗਲੇ ਦੇ ਘਰ ਜਾ ਕੇ ਸਨਮਾਨ ਕਰਨਾ ਵੀ ਇੱਕ ਵੱਡਾ ਸਨਮਾਨ ਹੈ। ਇਹ ਹਿੰਮਤ ਏਥੋਂ ਦੇ ਸਿੱਖ ਰਾਇਡਰਜ਼ ਮੋਟਰਸਾਇਕਲ ਸਵਾਰਾਂ ਨੇ ਕੀਤੀ ਹੈ ਜੋ ਕਿ ਇੱਕ ਸ਼ਲਾਂਘਾਯੋਗ ਕਦਮ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


