‘ਸਿੱਧੂ ਜੋੜੇ ਨੂੰ ਪਾਰਟੀ ‘ਚ ਸ਼ਾਮਲ ਕਰਨ ਵਾਲੀਆਂ ਧਿਰਾਂ ਪੰਥਕ ਵੋਟ ਤੋਂ ਹੱਥ ਧੋ ਬੈਠਣਗੀਆਂ’

ਮਲੋਟ, 20 ਜੁਲਾਈ (ਹਰਦੀਪ ਸਿੰਘ ਖ਼ਾਲਸਾ): ਨਵਜੋਤ ਸਿੰਘ ਸਿੱਧੂ ਵਲੋਂ ਰਾਜ ਸਭਾ ਮੈਂਬਰੀ ਤੋਂ ਅਸਤੀਫ਼ਾ ਦੇਣ ਉਪ੍ਰੰਤ ਦੋ ਸਿਆਸੀ ਪਾਰਟੀਆਂ ਸਿੱਧੂ ਨੂੰ ਅਪਣੇ ਖੇਮੇ ਵਿਚ ਲਿਆਉਣ ਲਈ ਤਰਲੋ ਮੱਛੀ ਹੋ ਰਹੀਆਂ ਹਨ। ਕੀ ਸਿੱਧੂ ਨੂੰ ਅਪਣੀ ਪਾਰਟੀ ਵਿਚ ਥਾਂ ਦੇ ਕੇ ਇਹ ਪਾਰਟੀਆਂ ਪੰਥਕ ਵੋਟ ਤੋਂ ਹੱਥ ਨਹੀਂ ਧੋਹ ਬੈਠਣਗੀਆਂ? ਕਾਂਗਰਸ ਦੇ ਪਹਿਲਾਂ ਹੀ 84 ‘ਚ ਸਿੱਖ ਕਤਲੇਆਮ ਤੇ ਦਰਬਾਰ ਸਾਹਿਬ ‘ਤੇ ਫ਼ੌਜ਼ੀ ਹਮਲੇ ਕਾਰਨ ਪੰਥਕ ਵੋਟਰ ਪਾਸੇ ਹਨ, ਉਥੇ ਆਮ ਆਦਮੀ ਪਾਰਟੀ ਪਹਿਲਾਂ ਹੀ ਪੰਥਕ ਹਲਕਿਆਂ ‘ਚ ਵਿਵਾਦਾਂ ਕਾਰਨ ਅਪਣਾ ਆਧਾਰ ਗਵਾਉਂਦੀ ਨਜ਼ਰ ਆ ਰਹੀ ਹੈ।

ਜੇ ‘ਆਪ’ ਵਲੋਂ ਸਿੱਧੂ ਜੋੜੇ ਜਾਂ ਇਕੱਲੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾਂਦਾ ਹੈ ਤੇ ਉਸ ਤੋਂ ਵੀ ਅੱਗੇ ਉਸ ਨੂੰ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਦੀ ਉਮੀਦਵਾਰੀ ਵਜੋਂ ਐਲਾਨ ਕੇ ਚੋਣ ਦੰਗਲ ‘ਚ ਉਤਾਰਿਆ ਜਾਂਦਾ ਹੈ ਤਾਂ ‘ਆਪ’ ਪਹਿਲਾਂ ਤੋਂ ਹੀ ਵਿਰੋਧ ਕਰ ਰਹੀਆਂ ਪੰਥਕ ਧਿਰਾਂ ਦੀ ਹੋਰ ਨਾਰਾਜ਼ਗੀ ਮੁੱਲ ਲੈ ਲਏਗੀ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਇਤਿਹਾਸ ਲਗਭਗ ਪੰਥਕ ਪ੍ਰਤੀ ਚੰਗਾ ਨਹੀਂ ਰਿਹਾ ਹੈ। ਨਵਜੋਤ ਸਿੰਘ ਸਿੱਧੂ ਗਾਹੇ ਬਗਾਹੇ ਸਿੱਖ ਮਰਿਆਦਾਵਾਂ ਨੂੰ ਸਰ੍ਹੇਆਮ ਛਿੱਕੇ ਟੰਗਦਿਆਂ ਇਕ ਸਿੱਖ ਹੁੰਦੇ ਹੋਏ ਵੀ ਹਵਨ ਯੱਗਾਂ ਵਿਚ ਮੱਥੇ ‘ਤੇ ਤਿਲਕ ਲਾ ਕੇ ਅੱਗਾਂ ਵਿਚ ਅਹੂਤੀਆਂ ਪਾਉਂਦਾ ਰਿਹਾ। ਕਦੇ ਅੱਜ ਤਕ ਨਾ 84 ਦੇ ਪੀੜਤਾਂ ਦੇ ਹੱਕ ‘ਚ ਹੀ ਕੋਈ ਆਵਾਜ਼ ਉਠਾਈ ਤੇ ਨਾ ਹੀ ਬੇਅਦਬੀ ਦੀਆਂ ਘਟਨਾਵਾਂ ‘ਤੇ ਹੀ ‘ਹਾਅ’ ਦਾ ਨਾਹਰਾ ਮਾਰਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.