Skip to content
Saturday, October 24, 2026 8°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਸਿੱਖ ਨੌਜਵਾਨ ਨੇ ਜਿੱਤੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ

By Admin Published 1 min read

ਹਾਂਗਕਾਂਗ,: 15 ਸਾਲ ਦਾ ਤਕਦੀਰ ਸਿੰਘ ਉਸ ਵੇਲੇ ਸੁਰਖੀਆਂ ਵਿਚ ਆ ਗਿਆ ਜਦੋਂ ਉਸ ਨੇ ਈ-1 ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ 37 ਸਾਲ ਦੇ ਅਮੀਗੋ ਚੋਈ ਨੂੰ ਪਛਾੜ ਦਿਤਾ। ਤਕਦੀਰ ਸਿੰਘ ਦੀ ਲਿਆਕਤ ਵੇਖ ਕੇ ਹਰ ਕੋਈ ਉਸ ਦੀ ਪਿੱਠ ਥਾਪੜ ਰਿਹਾ ਸੀ। ਹਾਂਗਕਾਂਗ ਵਿਚ ਹੋਈ ਇਸ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਤਕਦੀਰ ਸਿੰਘ ਦੀ ਜਿੱਤ ਨੇ ਦੁਨੀਆਂ ਭਰ ਦੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਵਿਚ ਬਣਾ ਦਿਤੀ।

ਮੈਚ ਤੋਂ ਬਾਅਦ ਤਕਦੀਰ ਸਿੰਘ ਨੇ ਦਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਖ਼ਤ ਮਿਹਨਤ ਕਰ ਰਿਹਾ ਸੀ ਜਿਸ ਦੇ ਨਤੀਜੇ ਵਜੋਂ ਹਾਂਗਕਾਂਡ ਦਾ ਹੀ ਨਹੀਂ ਸਗੋਂ ਈ-1 ਚੈਂਪੀਅਨਸ਼ਿਪ ਦਾ ਚੋਟੀ ਦਾ ਮੁੱਕੇਬਾਜ਼ ਬਣਨ ਵਿਚ ਕਾਮਯਾਬ ਰਿਹਾ।
ਤਕਦੀਰ ਸਿੰਘ ਦੇ ਮੈਚ ਵਾਲੀ ਵੀਡੀਉ ਸੋਸ਼ਲ ਮੀਡੀਆ ‘ਤੇ ਵੀ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਤਕਦੀਰ ਸਿੰਘ ਦੀ ਸਫ਼ਲਤਾ ਇਕ ਪਹਿਲੂ ਇਹ ਵੀ ਹੈ ਕਿ ਉਸ ਨੇ ਸਿੱਖੀ ਪਛਾਣ ਨੂੰ ਬਰਕਰਾਰ ਰਖਦਿਆਂ ਮੁੱਕੇਬਾਜ਼ੀ ਵਿਚ ਮੱਲਾਂ ਮਾਰੀਆਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp