Skip to content
Monday, November 2, 2026 10°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਸਿੱਖਾਂ ਨੇ ਕੱਢੀ ਪਾਕਿਸਤਾਨ ਵਿੱਚ ਮੋਟਰਬਾਈਕ ਰੈਲੀ

By Admin Published 1 min read

ਲਹੌਰ:-14 ਅਗਸਤ ਨੂੰ ਪਾਕਿਸਤਾਨ ਵਿੱਚ ਆਜ਼ਾਦੀ ਦਿਵਸ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਆਜ਼ਾਦੀ ਦਿਵਸ ਮੌਕੇ ਆਜ਼ਾਦੀ ਜਸ਼ਨਾਂ ਦਾ ਮੁੱਖ ਆਕਰਸ਼ਣ ਪਾਕਿਸਤਾਨ ਵਿੱਚ ਵਸਦੀ ਸਿੱਖ ਕੌਮ ਬਣੀ।। ਇਥੇ ਆਜ਼ਾਦੀ ਮੋਟਰਬਾਈਕ ਰੈਲੀੱ ਵਿੱਚ ਸੈਂਕੜੇ ਪਾਕਿਸਤਾਨੀ ਸਿੱਖ ਨੌਜਵਾਨਾਂ ਨੇ ਮੋਟਰਸਾਈਕਲਾਂ ਸਮੇਤ ਸ਼ਮੂਲੀਅਤ ਕੀਤੀ। ਹਰੀਆਂ ਦਸਤਾਰਾਂ ਅਤੇ ਪਾਕਿਸਤਾਨੀ ਝੰਡੇ ਫੜੇ ਹੋਏ ਨੌਜਵਾਨ ਚਿੱਟੀਆਂ ਪੋਸ਼ਾਕਾਂ ਪਹਿਨ ਇਸ ਰੈਲੀ ਵਿੱਚ ਸ਼ਾਮਿਲ ਹੋਏ। ਢੋਲ ਦੀ ਥਾਪ ੱਤੇ ਚੱਲੀ ਇਹ ਰੈਲੀ ਪੇਸ਼ਾਵਰ ਦੇ ਮੁਹੱਲਾ ਜੋਗਣ ਸ਼ਾਹ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਜਿੰਨਾਹ ਪਾਰਕ ਪਹੁੰਚੀ ਜਿੱਥੇ ਪਹੁੰਚਣ ੱਤੇ ਸਿੱਖ ਬਜ਼ੁਰਗਾਂ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਇਸ ਮੌਕੇ ਹਾਜ਼ਿਰ ਸਿੱਖਾਂ ਨੇ ਜੋਸ਼ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਕਿਸਤਾਨ ਸਾਡਾ ਮੁਲਕ ਹੈ ਅਤੇ ਅਸੀਂ ਇਸ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ। ਰੈਲੀ ਦੇ ਦੌਰਾਨ ਨੌਜਵਾਨਾ ਨੇ ਭੰਗੜਾ ਪਾਇਆ ਜਿਸਦੀ ਦੇਖਣ ਵਾਲਿਆਂ ਨੇ ਭਰਪੂਰ ਸ਼ਲਾਘਾ ਕੀਤੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp