Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਸਿਆਟਲ ਦੇ ਸਿੱਖਾਂ ਵਲੋਂ ਮੋਦੀ ਦੇ ਪੱਖਪਾਤੀ ਰਵੱਈਏ ਦੀ ਸਖ਼ਤ ਆਲੋਚਨਾ

By Admin Published 2 min read

ਫਰਾਂਸ ਦੇ ਰਾਸ਼ਟਰਪਤੀ ਕੋਲ ਦਸਤਾਰ ਦਾ ਮਸਲਾ ਨਾ ਚੁੱਕਣ ਕਾਰਨ ਸਿੱਖਾਂ ‘ਚ ਗੁੱਸੇ ਦੀ ਲਹਿਰ
ਸਿਆਟਲ, (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਸਿੱਖਾਂ ਨੇ ਵੱਖ-ਵੱਖ ਬਿਆਨਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖਪਾਤੀ ਰਵੱਈਏ ਦੀ ਸਖ਼ਤ ਆਲੋਚਨਾ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਭਾਰਤ ਫੇਰੀ ਮੌਕੇ ਫਰਾਂਸ ‘ਚ ਦਸਤਾਰ ‘ਤੇ ਪਾਬੰਦੀ ਦਾ ਮਸਲਾ ਨਾ ਚੁੱਕਣਾ ਅਤੇ ਫਰਾਂਸ ਦੇ ਰਾਸ਼ਟਰਪਤੀ ਨੂੰ ਆਪ ਹਵਾਈ ਅੱਡੇ ‘ਤੇ ਜਾ ਕੇ ਸਵਾਗਤ ਕਰਨਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਬੀਤੇ ਦਿਨੀਂ ਭਾਰਤ ਦੌਰੇ ‘ਤੇ ਆਏ ਸਨ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਜਾ ਕੇ ਸਵਾਗਤ ਨਾ ਕਰਨਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਮੋਦੀ ਨਾ ਤਾਂ ਸਿੱਖਾਂ ਨਾਲ ਤੇ ਨਾ ਹੀ ਸਿੱਖਾਂ ਨਾਲ ਹਮਦਰਦੀ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਬਰਦਾਸ਼ਤ ਕਰਦੇ ਹਨ। ਇਹ ਮੌਕਾ ਬਹੁਤ ਵਧੀਆ ਸੀ ਜਿਸ ਵੇਲੇ ਸਿੱਖਾਂ ਦੀ ਦਸਤਾਰ ਦਾ ਮਸਲਾ ਫਰਾਂਸ ਦੇ ਰਾਸ਼ਟਰਪਤੀ ਦੇ ਅੱਗੇ ਰੱਖਿਆ ਜਾ ਸਕਦਾ ਸੀ ਪਰ ਪ੍ਰਧਾਨ ਮੰਤਰੀ ਮੋਦੀ ਦੀ ਫ਼ਿਰਕੂ ਸੋਚ ਨੇ ਅਜਿਹਾ ਨਾ ਕਰਕੇ ਦੁਨੀਆ ਭਰ ਦੇ ਸਿੱਖਾਂ ਦੀ ਨਾਰਾਜ਼ਗੀ ਮੁੱਲ ਲਈ ਹੈ। ਉਕਤ ਬਿਆਨ ਦੇਣ ਵਾਲਿਆਂ ‘ਚ ਗੁਰਦੁਆਰਾ ਸਿੰਘ ਸਭਾ ਰੈਂਟਨ ਦੇ ਪ੍ਰਧਾਨ ਜਗਮੋਹਰ ਸਿੰਘ ਵਿਰਕ, ਗੁਰਦੁਆਰਾ ਸੱਚਾ ਮਾਰਗ ਦੇ ਪ੍ਰਧਾਨ ਹਰਸ਼ਿੰਦਰ ਸਿੰਘ ਸੰਧੂ, ਗੁਰਦੁਆਰਾ ਗੁਰੂ ਨਾਨਕ ਸਿੰਘ ਟੈਂਪਲ ਮੈਰੀਜਵਿਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਉਸਮਾਨਪੁਰ, ਪ੍ਰਸਿੱਧ ਕਾਰੋਬਾਰੀ ਤੇ ਅਕਾਊਾਟੈਂਟ ਮਹਿੰਦਰ ਸਿੰਘ ਸੋਹਲ, ਸਤਪਾਲ ਸਿੰਘ ਪੁਰੇਵਾਲ, ਗੁਰਦੁਆਰਾ ਰੈਂਟਨ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਮਾਨ, ਲੇਖਕ ਹਰਦਿਆਲ ਸਿੰਘ ਚੀਮਾ, ਹਰਿੰਦਰ ਸਿੰਘ ਬਾਪਲਾ, ਦਵਿੰਦਰ ਸਿੰਘ ਧਾਮੀ, ਸੁਖਦੀਪ ਸਿੰਘ ਗਰੇਵਾਲ, ਅਵਤਾਰ ਸਿੰਘ ਆਦਮਪੁਰੀ, ਸਨਮੋਹਨ ਸਿੰਘ ਸੋਢੀ ਅਤੇ ਕੇਵਲ ਸਿੰਘ ਸਿੱਧੂ ਆਦਿ ਸ਼ਾਮਲ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp