Skip to content
Sunday, November 1, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਅਸਟਰੇਲੀਆ:ਵਿਕਟੋਰੀਅਨ ਸੰਸਦ ਨੇ ਵੀ ਬਾਬੇ ਨਾਨਕ ਨੂੰ ਕੀਤਾ ਸਿਜ਼ਦਾ:ਸਿੱਖਾਂ ਦੀ ਖੂਨਦਾਨ ਮੁਹਿੰਮ ਦੀ ਕੀਤੀ ਸ਼ਲਾਘਾ

By Admin Published 2 min read

ਮੈਲਬੋਰਨ : ਵਿਕਟੋਰੀਆ ਦੀ ਰਾਜਧਾਨੀ ਮੈਲਬੋਰਨ ਦੀ ਵਿਕਟੋਰੀਅਨ ਸੰਸਦ ‘ਚ ਪਹਿਲੀ ਵਾਰ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ ਜਿਸ ‘ਚ ਆਸਟਰੇਲੀਆ ਦੀਆਂ ਪ੍ਰਮੁਖ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਿੱਖ ਕੌਮ ਨੂੰ ਵਧਾਈ ਦਿਤੀ। ਜ਼ਿਕਰਯੋਗ ਹੈ ਕਿ ਆਸਟਰੇਲੀਆ ‘ਚ ਪਹਿਲੀ ਵਾਰ ਸੰਸਦ ‘ਚ ਨਾਨਕਸ਼ਾਹੀ ਨਵੇਂ ਸਾਲ ਦਾ ਸਮਾਰੋਹ ਕਰਵਾਇਆ ਗਿਆ। ਸੁਪਰੀਮ ਸਿੱਖ ਕੌਂਸਲ ਆਫ਼ ਆਸਟਰੇਲੀਆ ਵਲੋਂ ਉਲੀਕੇ ਗਏ ਇਸ ਸਮਾਗਮ ‘ਚ 25 ਸਿੱਖ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸੰਸਦ ਦੇ ਦੋਹਾਂ ਸਦਨਾਂ ਦੇ ਸਪੀਕਰਾਂ ਦੇ ਨਾਲ-ਨਾਲ ਵਿਕਟੋਰੀਆ ਦੇ ਮੁੱਖ ਮੰਤਰੀ ਡੈਨੀਅਲ ਐਂਡ੍ਰਿਊਜ਼ ਅਤੇ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਏ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਉਘੇ ਕੀਰਤਨੀਏ ਦਇਆ ਸਿੰਘ ਨੇ ਅਰਦਾਸ ਨਾਲ ਕੀਤੀ। ਇਸ ਤੋਂ ਬਾਅਦ ਭਾਈ ਝਲਮਣ ਸਿੰਘ ਅਤੇ ਸਾਥੀਆਂ ਨੇ ਰਬਾਬ ਅਤੇ ਤਬਲੇ ਦੇ ਸੰਗੀਤ ਨਾਲ ਜੋੜ ਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿਤਾ। ਸੰਸਦ ਦੀ ਰਾਜ ਸਭਾ ਦੇ ਪ੍ਰਧਾਨ ਸਪੀਕਰ ਬਰੂਸ ਐਟਕਿਨਸਨ ਨੇ ਸਿੱਖਾਂ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦੇ ਹੋਏ ਵਧਾਈ ਦਿਤੀ।
ਸੰਸਦ ਦੀ ਵਿਧਾਨ ਸਭਾ ਦੇ ਸਪੀਕਰ ਕੌਲਿਨ ਬਰੁੱਕਸ ਨੇ ਵੀ ਸੰਸਦ ਵਲੋਂ ਸਿੱਖਾਂ ਨੂੰ ‘ਜੀ ਆਇਆਂ ਨੂੰ’ ਕਿਹਾ। ਲੇਬਰ ਸਰਕਾਰ ਦੇ ਸੰਸਦ ਮੈਂਬਰ ਸਟੀਵ ਡਿਮੋਪੋਲਸ, ਜੋ ਮਡੇਨੀਅਲ ਐਂਡ੍ਰਿਊਜ਼ ਦੇ ਬੁਲਾਰੇ ਬਣ ਕੇ ਆਏ ਸਨ, ਨੇ ਵੀ ਸਿੱਖਾਂ ਵਲੋਂ ਕੀਤੇ ਜਾਂਦੇ ਕਾਰਜਾਂ ਜਿਵੇਂ ਕਿ ਖ਼ੂਨ ਦਾਨ ਮੁਹਿੰਮ, ਗ਼ਰੀਬਾਂ ਲਈ ਲੰਗਰ ਆਦਿ ਦਾ ਜ਼ਿਕਰ ਕਰਦਿਆਂ ਸਿੱਖ ਕੌਮ ਨੂੰ ਆਸਟਰੇਲੀਆ ਦਾ ਅਹਿਮ ਹਿੱਸਾ ਦਸਿਆ। ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਮੈਥਿਊ ਗਾਏ ਦੇ ਨੁਮਾਇੰਦੇ ਕਰੇਗ ਉਂਡਾਰਚੀ ਨੇ ਆਸਟਰੇਲੀਆ ਦੇ ਵਿਕਾਸ ‘ਚ ਸਿੱਖ ਕੌਮ ਵਲੋਂ ਪਾਏ ਹੋਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਸਿੱਖ ਕੌਮ ਨੂੰ ਇਸ ਮੌਕੇ ਵਧਾਈ ਦਿਤੀ।
ਅਮਰੀਕਾ ਦੇ ਸਿੱਖ ਰਿਸਰਚ ਇੰਸਟੀਚਿਊਟ ਦੇ ਹਰਿੰਦਰ ਸਿੰਘ ਉਚੇਚੇ ਤੌਰ ‘ਤੇ ਇਸ ਸਮਾਗਮ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਨਾਨਕਸ਼ਾਹੀ ਸਾਲ ਮੌਕੇ ਸਿੱਖ ਕੌਮ ਦੇ ਅਸੂਲਾਂ ‘ਤੇ ਚਾਨਣਾ ਪਾਇਆ। ਸੁਪਰੀਮ ਸਿੱਖ ਕੌਂਸਲ ਆਫ਼ ਆਸਟਰੇਲੀਆ ਦੇ ਸਕੱਤਰ ਅਤੇ ਸਮਾਗਮ ਦੇ ਕਨਵੀਨਰ ਹਰਕੀਰਤ ਸਿੰਘ ਨੇ ਕਿਹਾ ਕਿ ਇਹ ਦਿਨ ਬਹੁਤ ਅਹਿਮ ਹੈ ਅਤੇ ਉਨ੍ਹਾਂ ਸੱਭ ਦਾ ਧਨਵਾਦ ਕੀਤਾ ਤੇ ਆਸਟਰੇਲੀਆਈ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸੁਲਝਾਉਣ ਦੀ ਮੰਗ ਰੱਖੀ, ਜਿਸ ‘ਚ ਦਸਤਾਰ ਦਾ ਮੁੱਦਾ ਅਹਿਮ ਹੈ। ਇਸ ਮੌਕੇ ਕਈ ਹੋਰ ਆਗੂਆਂ ਨੇ ਵੀ ਕੌਮ ਨੂੰ ਵਧਾਈ ਸੰਦੇਸ਼ ਭੇਜੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp