ਕੁਲਵਿੰਦਰ ਸਿੰਘ ਰਾਏ, ਖੰਨਾ : ਸ਼੍ਰੋਮਣੀ ਅਲਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਵ-ਨਿਯੁਕਤ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਖ਼ਾਲਸਾ ਆਪਣੀ ਨਿਯੁਕਤੀ ਤੋਂ ਬਾਅਦ ਵਰਕਰਾਂ ਤੇ ਆਗੂਆਂ ਨਾਲ ਪਹਿਲੀ ਵਾਰ ਖੰਨਾ ਵਿਖੇ ਪੁੱਜੇ। ਜਿਨ੍ਹਾਂ ਦਾ ਖੰਨਾ ਪੁੱਜਣ ‘ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਿਕਰਮਜੀਤ ਸਿੰਘ ਖ਼ਾਲਸਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਸੰਭਾਵੀ ਉਮੀਦਵਾਰ ਹਨ, ਜਿਸ ਕਰ ਕੇ ਉਨ੍ਹਾਂ ਆਪਣੀਆਂ ਸਰਗਰਮੀਆਂ ਆਰੰਭੀਆਂ ਹੋਈਆਂ ਹਨ। ਉਹ ਪਹਿਲਾਂ ਖੰਨੇ ਤੋਂ ਵਿਧਾਇਕ ਤੇ ਅਕਾਲੀ ਦਲ ‘ਚ ਸੰਸਦੀ ਸਕੱਤਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।
ਵਿਕਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਤੇ ਜ਼ੁਰਮ ਇਨ੍ਹਾਂ ਵਧ ਚੁੱਕਾ ਹੈ ਕਿ ਲੋਕ ਆਪਣੇ ਘਰਾਂ ਤੋ ਬਾਹਰ ਨਹੀਂ ਨਿਕਲ ਰਹੇ ਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਲਕਾ ਵਿਧਾਇਕਾਂ ਦੇ ਨਾਦਰਸ਼ਹੀ ਫ਼ਰਮਾਨਾਂ ਤੋਂ ਬੇਵੱਸ ਹਨ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਵਜੋਂ ਅਕਾਲੀ ਦਲ ਦੀ ਮਜਬੂਤੀ ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਘਰ-ਘਰ ਜਾਣਗੇ ਤੇ ਪਿਛਲੀਆਂ ਅਕਾਲੀ ਸਰਕਾਰਾਂ ਵੱਲੋਂ ਕੀਤੇ ਇਤਿਹਾਸਕ ਕਾਰਜਾਂ ਤੋ ਲੋਕਾਂ ਨੂੰ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਖੰਨਾ ਵਾਂਗ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਆਉਦੇ ਬਾਕੀ 8 ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਤੇ ਸ਼ਹਿਰਾਂ ‘ਚ ਮੀਟਿੰਗਾਂ ਕਰਨਗੇ ਤੇ ਅਕਾਲੀ ਦਲ ਵੱਲੋਂ ਨਿਯੁਕਤ ਸਾਰੇ ਵਿਧਾਨ ਸਭਾ ਹਲਕਿਆ ਦੇ ਇੰਚਾਰਜ, ਅਹੁਦੇਦਾਰ, ਆਗੂਆਂ ਤੇ ਵਰਕਰਾਂ ਦਾ ਮੀਟਿੰਗਾਂ ‘ਚ ਵਿਸ਼ੇਸ਼ ਸਹਿਯੋਗ ਲਿਆ ਜਾਵੇਗਾ। ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਉਨਾਂ੍ਹ ਦੀ ਪੂਰੀ ਟੀਮ ਹਲਕੇ ‘ਚ ਸ੍.ੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਉਹ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਜਿੱਤ ਪਾਉਣਗੇ ਤੇ ਉਨ੍ਹਾਂ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ‘ਚ ਤੇ ਪਾਰਟੀ ਦੀ ਮਜ਼ਬੂਤੀ ਲਈ ਵਿਕਰਮਜੀਤ ਸਿੰਘ ਖਾਲਸਾ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਰਾਜਿੰਦਰ ਸਿੰਘ ਜੀਤ, ਨਵਤੇਜ ਸਿੰਘ ਖੱਟੜਾ, ਸਾਬਕਾ ਚੇਅਰਮੈਨ ਪੋ੍.ਗੁਰਬਖਸ਼ ਸਿੰਘ ਬੀਜਾ, ਐਡਵੋਕੇਟ ਜਤਿੰਦਰਪਾਲ ਸਿੰਘ, ਸਰਬਜੀਤ ਸਿੰਘ ਕਾਲੀਰਾਓ, ਹਰਦੀਪ ਸਿੰਘ ਹਨੀ ਰੋਸ਼ਾ, ਤੇਜਿੰਦਰ ਸਿੰਘ ਇਕੋਲਾਹਾ, ਡਾਇਰੈਕਟਰ ਹਰਜੰਗ ਸਿੰਘ ਗੰਢੂਆਂ, ਹਰਪ੍ਰਰੀਤ ਸਿੰਘ ਕਾਲਾ, ਕਮਲਜੀਤ ਸਿੰਘ ਫੈਜ਼ਗੜ੍ਹ, ਦਵਿੰਦਰ ਸਿੰਘ ਲਾਡੀ, ਬਲਜਿੰਦਰ ਸਿੰਘ ਸੇਖੋਂ, ਅਜਮੇਰ ਸਿੰਘ ਇਕੋਲਾਹੀ, ਗੁਰਿੰਦਰ ਸਿੰਘ ਬੱਗਾ, ਰਾਜੇਸ਼ ਸ਼ਰਮਾ, ਪਰਮ ਕਾਲੀਰਾਓ, ਗੁਰਦੀਪ ਸਿੰਘ ਨੀਟੂ, ਮਨੂੰ ਗੋਇਲ, ਅਰਜਿੰਦਰ ਬਿੱਟੂ ਆਦਿ ਹਾਜ਼ਰ ਸਨ।


