Skip to content
Monday, October 19, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਰੀ ਵਿੱਚ ਕ੍ਰੈਸੈਂਟ ਬੀਚ ‘ਤੇ ਹੁਣ ਸਾਲ ਭਰ ਪਟੇ ਵਾਲੇ ਕੁੱਤਿਆਂ ਨੂੰ ਲਿਆਉਣ ਦੀ ਖੁੱਲ

By Admin Published 2 min read

ਸਰੀ, ਬੀ.ਸੀ. – ਸਰੀ ਸਿਟੀ ਕੌਂਸਲ ਨੇ ਇੱਕ ਸਫਲ ਪਾਇਲਟ ਪ੍ਰੋਜੈਕਟ ਅਤੇ ਮਜ਼ਬੂਤ ਜਨਤਕ ਸਮਰਥਨ ਤੋਂ ਬਾਅਦ ਕ੍ਰੇਸੈਂਟ ਬੀਚ ਦੇ ਮੁੱਖ ਪੈਦਲ ਚੱਲਣ ਵਾਲੇ ਰਸਤੇ ‘ਤੇ ਸਾਲ ਭਰ ਪਟੇ ਵਾਲੇ ਕੁੱਤਿਆਂ ਨੂੰ ਪੂਰੇ ਸਾਲ ਲਈ ਆਉਣ ਦੀ ਆਗਿਆ ਦੇਣ ਲਈ ਵੋਟਿੰਗ ਕੀਤੀ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਵਸਨੀਕਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕ੍ਰੇਸੈਂਟ ਬੀਚ ਨੂੰ ਇੱਕ ਅਜਿਹੀ ਥਾਂ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ, ਜਿੱਥੇ ਹਰ ਕੋਈ, ਸਮੇਤ ਪਾਲਤੂ ਜਾਨਵਰਾਂ ਵਾਲੇ ਲੋਕ, ਰਸਤੇ ਨੂੰ ਇਕੱਠੇ ਵਧੀਆ ਢੰਗ ਨਾਲ ਵਰਤ ਸਕਣ”। “ਇਹ ਫ਼ੈਸਲਾ ਦਰਸਾਉਂਦਾ ਹੈ ਕਿ ਕੌਂਸਲ ਕਮਿਊਨਿਟੀ ਨੂੰ ਸੁਣਦੀ ਹੈ ਅਤੇ ਉਸ ‘ਤੇ ਕਾਰਵਾਈ ਕਰਦੀ ਹੈ। ਪਾਇਲਟ ਪ੍ਰੋਜੈਕਟ ਨੇ ਸਾਬਤ ਕਰ ਦਿੱਤਾ ਕਿ ਪਾਲਤੂ ਜਾਨਵਰਾਂ ਦੇ ਨਾਲ ਅਤੇ ਬਿਨਾਂ ਵਾਲੇ ਮਹਿਮਾਨ ਪਾਰਕ ਨੂੰ ਸੁਰੱਖਿਅਤ ਢੰਗ ਨਾਲ ਸਾਂਝਾ ਕਰ ਸਕਦੇ ਹਨ, ਜਿਸ ਨਾਲ ਇਹ ਸਭ ਲਈ ਵਧੇਰੇ ਸਵਾਗਤਯੋਗ ਅਤੇ ਅਨੰਦਦਾਇਕ ਬਣ ਜਾਂਦਾ ਹੈ।”

ਪਹਿਲਾਂ, ਪਟੇ ਵਾਲੇ ਕੁੱਤਿਆਂ ਨੂੰ ਸਿਰਫ਼ ਸਤੰਬਰ ਤੋਂ ਮਈ ਤੱਕ ਮੁੱਖ ਰਸਤੇ ‘ਤੇ ਲਿਆਉਣ ਦੀ ਆਗਿਆ ਸੀ। ਇਸ ਸਾਲ ਦੇ ਸ਼ੁਰੂ ਵਿੱਚ, ਕੌਂਸਲ ਨੇ ਗਰਮੀ ਦੇ ਮੌਸਮ ਵਿੱਚ ਪਟੇ ਵਾਲੇ ਕੁੱਤਿਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਦੇਣ ਲਈ ਇੱਕ ਪਾਇਲਟ ਪ੍ਰੋਜੈਕਟ ਮਨਜ਼ੂਰ ਕੀਤਾ ਸੀ। ਸਰਵੇਖਣ ਦੇ ਨਤੀਜੇ ਸਪਸ਼ਟ ਸਨ:

•                    91% ਉੱਤਰਦਾਤਾਵਾਂ ਨੇ ਸਾਲ ਭਰ ਦੀ ਪਹੁੰਚ ਨੂੰ ਸਥਾਈ ਬਣਾਉਣ ਦਾ ਸਮਰਥਨ ਕੀਤਾ।

•                    ਨਿਵਾਸੀਆਂ ਨੇ ਰਿਪੋਰਟ ਕੀਤਾ ਕਿ ਪਟੇ ਵਾਲੇ ਕੁੱਤਿਆਂ ਨੂੰ ਆਉਣ ਦੀ ਇਜਾਜ਼ਤ ਦੇਣ ਨਾਲ ਇਹ ਖੇਤਰ ਵਧੇਰੇ ਆਮਦ ਅਤੇ ਮਨੋਰੰਜਨ ਵਾਲਾ ਬਣ ਗਿਆ।

•                    ਸਥਾਨਕ ਕਾਰੋਬਾਰਾਂ ਨੂੰ ਲਾਭ ਹੋਇਆ ਕਿਉਂਕਿ ਗਰਮੀਆਂ ਦੇ ਪਾਇਲਟ ਦੌਰਾਨ ਕੁੱਤੇ ਦੇ ਮਾਲਕਾਂ ਨੇ ਦੌਰਾ ਕੀਤਾ।

ਨਵੇਂ ਸਾਈਨ-ਬੋਰਡ ਦਰਸਾਉਣਗੇ ਕਿ ਪਟੇ ਵਾਲੇ ਕੁੱਤਿਆਂ ਨੂੰ ਸਾਲ ਭਰ ਆਉਣ ਦੀ ਇਜਾਜ਼ਤ ਹੋਵੇਗੀ, ਗਰਮੀਆਂ ਦੇ ਦਿਨਾਂ (15 ਮਈ – 15 ਸਤੰਬਰ) ਕਾਨੂੰਨੀ ਛੁੱਟੀਆਂ ਨੂੰ ਛੱਡ ਕੇ, ਹਫ਼ਤੇ ਦੇ ਦਿਨਾਂ ਤੱਕ ਸੀਮਤ ਹੋਵੇਗੀ।

ਬਲੈਕੀ ਸਪਿਟ ਦੇ ਵਾਤਾਵਰਨ ਸੰਵੇਦਨਸ਼ੀਲ ਖੇਤਰ ਦੇ ਅੰਦਰ ਕੁੱਤਿਆਂ ਦੀ ਮਨਾਹੀ ਹੈ, ਅਤੇ ਬਿਨਾਂ ਪਟੇ ਵਾਲੇ ਕੁੱਤਿਆਂ ਨੂੰ ਸਿਰਫ਼ ਨਿਰਧਾਰਿਤ ਬਿਨਾਂ ਪਟੇ ਵਾਲੇ ਬੀਚ ਅਤੇ ਅੰਦਰੂਨੀ ਖੇਤਰਾਂ ਵਿੱਚ ਆਉਣ ਦੀ ਆਗਿਆ ਹੈ।

ਪਾਇਲਟ ਪ੍ਰੋਜੈਕਟ ਬਾਰੇ ਵਧੇਰੇ ਜਾਣਕਾਰੀ 17 ਨਵੰਬਰ, 2025 ਨੂੰ ਕੌਂਸਲ ਨੂੰ ਪੇਸ਼ ਕੀਤੀ ਗਈ ਕਾਰਪੋਰੇਟ ਰਿਪੋਰਟ ਵਿੱਚ ਉਪਲਬਧ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp