Skip to content
Wednesday, October 14, 2026 11°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਵਪਾਰਕ ਤਣਾਅ ਦਰਮਿਆਨ ਕੈਨੇਡੀਅਨ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਨੇ ਅਮਰੀਕਾ ਨਾਲ ਕੰਮ ਕਰਨ ਤੋਂ ਕੀਤਾ ਇਨਕਾਰ

By Admin Published 2 min read

ਅਮਰੀਕੀ ਸਰਕਾਰੀ ਪ੍ਰੋਜੈਕਟ ਛੱਡ ਕੇ ਕੈਨੇਡੀਅਨ ਰੱਖਿਆ, ਯੂਰਪ ਤੇ ਤਾਈਵਾਨ ਵੱਲ ਵਧਾਏ ਕਦਮ
ਆਟਵਾ:-ਕੈਨੇਡਾ ਅਤੇ ਅਮਰੀਕਾ ਦਰਮਿਆਨ ਵਧ ਰਹੇ ਵਪਾਰਕ ਤਣਾਅ ਅਤੇ ਸਿਆਸੀ ਖਿੱਚੋਤਾਣ ਦਾ ਅਸਰ ਹੁਣ ਦੋਵਾਂ ਦੇਸ਼ਾਂ ਦੇ ਤਕਨਾਲੋਜੀ ਖੇਤਰ ’ਤੇ ਵੀ ਸਪਸ਼ਟ ਦਿਸਣ ਲੱਗ ਪਿਆ ਹੈ। ਕੈਨੇਡਾ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਕੰਪਨੀ ‘ਕੇਸਵੇਅ’ ਨੇ ਅਮਰੀਕੀ ਸਰਕਾਰ ਨਾਲ ਜੁੜੇ ਕੰਮਾਂ ਤੋਂ ਪਿੱਛੇ ਹਟਣ ਦਾ ਵੱਡਾ ਫ਼ੈਸਲਾ ਲਿਆ ਹੈ। ਕਾਨੂੰਨੀ ਅਤੇ ਰੱਖਿਆ ਖੇਤਰ ਲਈ ਏ.ਆਈ. ਔਜ਼ਾਰ ਤਿਆਰ ਕਰਨ ਵਾਲੀ ਇਸ ਓਟਾਵਾ ਸਥਿਤ ਕੰਪਨੀ ਨੇ ਹੁਣ ਆਪਣਾ ਧਿਆਨ ਕੈਨੇਡਾ ਦੇ ਘਰੇਲੂ ਰੱਖਿਆ ਖੇਤਰ ਸਮੇਤ ਯੂਰਪ ਅਤੇ ਤਾਈਵਾਨ ਵਰਗੇ ਵਿਦੇਸ਼ੀ ਬਾਜ਼ਾਰਾਂ ਵੱਲ ਮੋੜ ਲਿਆ ਹੈ।
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਲ ਵਿਜੀਅਰ ਨੇ ਖ਼ੁਲਾਸਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ‘51ਵਾਂ ਰਾਜ’ ਬਣਾਉਣ ਬਾਰੇ ਦਿੱਤੇ ਬਿਆਨਾਂ ਅਤੇ ਤਣਾਅਪੂਰਨ ਵਪਾਰਕ ਰਵੱਈਏ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਵਿਜੀਅਰ ਨੇ ਕਿਹਾ, “ਜਦੋਂ ਇੱਕ ਪਾਸੇ ਅਮਰੀਕਾ ਸਾਨੂੰ ਧਮਕੀਆਂ ਦੇ ਰਿਹਾ ਹੈ, ਤਾਂ ਅਜਿਹੇ ਮਾਹੌਲ ਵਿੱਚ ਅਸੀਂ ਉਨ੍ਹਾਂ ਦੀਆਂ ਏ.ਆਈ. ਲੋੜਾਂ ਪੂਰੀਆਂ ਕਰਨ ਲਈ ਅੱਗੇ ਵਧਣ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ।”ਇਹ ਫ਼ੈਸਲਾ ਕੰਪਨੀ ਲਈ ਆਰਥਿਕ ਤੌਰ ’ਤੇ ਵੱਡਾ ਝਟਕਾ ਵੀ ਸਾਬਤ ਹੋ ਸਕਦਾ ਹੈ। ਕੰਪਨੀ ਨੇ ਇੱਕ ਪ੍ਰਮੁੱਖ ਅਮਰੀਕੀ ਉਦਯੋਗਿਕ ਸੰਮੇਲਨ ਵਿੱਚ ਪੇਸ਼ਕਾਰੀ ਲਈ ਚੁਣੀਆਂ ਗਈਆਂ ਅੱਠ ਕੰਪਨੀਆਂ ਵਿੱਚ ਥਾਂ ਬਣਾਈ ਸੀ, ਜਿੱਥੇ 50 ਤੋਂ 100 ਮਿਲੀਅਨ ਡਾਲਰ ਤੱਕ ਦਾ ਨਿਵੇਸ਼ ਮਿਲਣ ਦੀ ਸੰਭਾਵਨਾ ਸੀ। ਪਰ ਕੈਨੇਡੀਅਨ ਕੰਪਨੀ ਨੇ ਇਸ ਵੱਡੇ ਨਿਵੇਸ਼ ਦੀ ਪਰਵਾਹ ਨਾ ਕਰਦਿਆਂ ਅਮਰੀਕੀ ਬਾਜ਼ਾਰ ਨੂੰ ਨਾਂਹ ਕਰ ਦਿੱਤੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp