ਸਰੀ ਮਿਊਂਸੀਪਲ ਚੋਣਾਂ ਲਈ ਅਗਾਊਂ (ਐਡਵਾਂਸ) ਵੋਟਿੰਗ 7 ਅਕਤੂਬਰ ਤੋਂ ਸ਼ੁਰੂ ਹੋਵੇਗੀ
ਸਰੀ ਮਿਊਂਸੀਪਲ ਚੋਣਾਂ ਲਈ ਅਗਾਊਂ (ਐਡਵਾਂਸ) ਵੋਟਿੰਗ ਕੱਲ ਤੋਂ ਸ਼ੁਰੂ ਹੋਵੇਗੀ
ਤੁਰੰਤ ਰਿਲੀਜ਼: 6 ਅਕਤੂਬਰ, 2026
ਸਰੀ, ਬੀ.ਸੀ. – ਸਰੀ ਮਿਊਂਸੀਪਲ ਚੋਣਾਂ ਲਈ ਅਗਾਊਂ ਵੋਟਿੰਗ ਬੁੱਧਵਾਰ 7 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਐਡਵਾਂਸ ਵੋਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ, ਮੁੱਖ ਚੋਣ ਅਧਿਕਾਰੀ ਗਿਬ ਵੈਨ ਅਰਟ (Gib van Ert) ਸਵੇਰੇ 11 ਵਜੇ ਸਿਟੀ ਹਾਲ ਵਿਖੇ ਇੰਟਰਵਿਊ ਲਈ ਉਪਲਬਧ ਹੋਣਗੇ।
ਐਡਵਾਂਸ ਵੋਟਿੰਗ 7, 10, 14 ਅਤੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ, ਹੇਠ ਲਿਖੀਆਂ ਥਾਵਾਂ 'ਤੇ ਹੋਵੇਗੀ:
• ਕਵਾਂਟਲੇਨ ਪਾਰਕ ਸੈਕੰਡਰੀ (Kwantlen Park Secondary )
• ਗਿਲਡਫੋਰਡ ਰੀਕ੍ਰੀਏਸ਼ਨ ਸੈਂਟਰ (Guildford Recreation Centre )
• ਫਰੇਜ਼ਰ ਹਾਈਟਸ ਰੀਕ੍ਰੀਏਸ਼ਨ ਸੈਂਟਰ (Fraser Heights Recreation Centre)
• ਫਲੀਟਵੁੱਡ ਕਮਿਊਨਿਟੀ ਸੈਂਟਰ (Fleetwood Community Centre )
• ਫਰੈਂਕ ਹਰਟ ਸੈਕੰਡਰੀ (Frank Hurt Secondary )
• ਪ੍ਰਿੰਸੈਸ ਮਾਰਗਰੈਟ ਸੈਕੰਡਰੀ (Princess Margaret Secondary )
• ਈਕੋਲ ਪੈਨੋਰਮਾ ਰਿਜ ਸੈਕੰਡਰੀ (École Panorama Ridge Secondary )
• ਕਲੋਵਰਡੇਲ ਰੀਕ੍ਰੀਏਸ਼ਨ ਸੈਂਟਰ (Cloverdale Recreation Centre )
• ਸੇਮੀਆਹਮੂ ਸੈਕੰਡਰੀ (Semiahmoo Secondary )
• ਅਰਲ ਮੈਰੀਅਟ ਸੈਕੰਡਰੀ (Earl Marriott Secondary )
ਸਿਟੀ ਵੱਲੋਂ ਐਡਵਾਂਸ ਵੋਟਿੰਗ ਵਿੱਚ ਪਈਆਂ ਵੋਟਾਂ ਸੰਬੰਧੀ ਅੰਕੜੇ ਸ਼ੁੱਕਰਵਾਰ, 16 ਅਕਤੂਬਰ ਨੂੰ ਅਗਾਊਂ ਵੋਟਿੰਗ ਦੇ ਆਖਰੀ ਦਿਨ ਤੋਂ ਬਾਅਦ ਜਾਰੀ ਕੀਤੇ ਜਾਣਗੇ। ਜਿਸ ਵਿੱਚ ਮੁੱਖ ਚੋਣਾਂ ਵਾਲੇ ਦਿਨ ‘ਤੇ ਪੋਲਿੰਗ ਬੰਦ ਹੋਣ ਤੋਂ ਬਾਅਦ ਮੀਡੀਆ ਲਈ ਮੁੱਢਲੇ ਨਤੀਜੇ ਔਨਲਾਈਨ ਪ੍ਰਾਪਤ ਕਰਨ ਸਬੰਧੀ ਹਦਾਇਤਾਂ ਵੀ ਸ਼ਾਮਲ ਹੋਣਗੀਆਂ।
ਵੋਟਿੰਗ ਸਥਾਨਾਂ, ਯੋਗਤਾ ਅਤੇ ਚੋਣਾਂ ਸੰਬੰਧੀ ਹੋਰ ਜਾਣਕਾਰੀ ਲਈ surrey.ca/election ‘ਤੇ ਜਾਓ।
ਮੀਡੀਆ ਇਨਕੁਆਇਰੀ :
ਪ੍ਰਭਜੋਤ ਕਾਹਲੋਂ
ਮਲਟੀਕਲਚਰਲ ਮੀਡੀਆ ਲੀਡ
ਸਿਟੀ ਆਫ਼ ਸਰੀ
Prabhjot.kahlon@surrey.ca
C :236-878-6263


