ਸੁਖਦੇਵ ਗਰਗ, ਜਗਰਾਓਂ : ਸਰਵਹਿੱਤਕਾਰੀ ਸਕੂਲ ਵੱਲੋਂ ਮਾਤਾ ਨੈਣਾ ਦੇਵੀ, ਅਨੰਦਪੁਰ ਸਾਹਿਬ ਤੇ ਵਿਰਾਸਤ-ਏ-ਖ਼ਾਲਸਾ ਦੀ ਯਾਤਰਾ ਦਾ ਪ੍ਰਬੰਧ ਕੀਤਾ ਗਿਆ।

ਪਿੰ੍ਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਇਤਿਹਾਸਿਕ ਤੇ ਧਾਰਮਿਕ ਯਾਤਰਾ ਦੌਰਾਨ ਬੱਚਿਆਂ ਨੇ ਮਾਤਾ ਨੈਣਾ ਦੇਵੀ ਦੇ ਮੰਦਰ ਜਾ ਕੇ ਦਰਸ਼ਨ ਕੀਤੇ। ਉਪਰੰਤ ਬੱਚਿਆਂ ਨੇ ਵਿਰਾਸਤ-ਏ-ਖ਼ਾਲਸਾ ਵਿਖੇ ਪਹੁੰਚੇ। ਬੱਚਿਆਂ ਨੇ ਅਨੰਦਪੁਰ ਸਾਹਿਬ ਜਾ ਕੇ ਗੁਰੂ ਸਾਹਿਬਾਨ ਦੇ ਚਰਨਾਂ ‘ਚ ਮੱਥਾ ਟੇਕਿਆ ਤੇ ਸ਼ਰਧਾ ਭਾਵ ਨਾਲ ਲੰਗਰ ਛਕਿਆ।