ਡਿਜੀਟਲ ਡੈਸਕ, ਵਾਰਨਸੀ: ਜਾਗਰਣ ਨਿਊ ਮੀਡੀਆ ਦੀ ਫੈਕਟ ਚੈਕਿੰਗ ਵੈੱਬਸਾਈਟ ਵਿਸ਼ਵਾਸ ਨਿਊਜ਼ ਆਪਣੇ ਨਵੇਂ ਮੀਡੀਆ ਸਾਖ਼ਰਤਾ ਅਭਿਆਨ ‘ਸੱਚ ਕੇ ਸਾਥੀ ਸੀਨੀਅਰਜ਼’ ਨੂੰ ਲੈ ਕੇ ਵਾਰਨਸੀ ਪਹੁੰਚ ਰਿਹਾ ਹੈ। ਇਸ ਅਭਿਆਨ ਤਹਿਤ 12 ਦਸੰਬਰ ਨੂੰ ਵਾਰਾਨਸੀ ਵਿੱਚ ਸੈਮੀਨਾਰ ਕਰਵਾਇਆ ਜਾਵੇਗਾ।

ਇੱਥੇ ਮੀਡੀਆ ਸਾਖ਼ਰਤਾ ਮੁਹਿੰਮ ਖ਼ਾਸ ਤੌਰ ‘ਤੇ ਸੀਨੀਅਰ ਨਾਗਰਿਕਾਂ ਲਈ ਹੈ। ਇਸ ਵਿੱਚ ਮੁਕਾਬਲੇਬਾਜ਼ਾਂ ਨੂੰ ਫੈਕਟ ਚੈਕਿੰਗ ਦੇ ਟਿਪਸ ਨਾਲ ਰੂਬਰੂ ਕਰਵਾਇਆ ਜਾਵੇਗਾ, ਕਿਉਂਕਿ ਵਰਤਮਾਨ ਸਮੇਂ ਵਿੱਚ ਫ਼ਰਜ਼ੀ ਅਤੇ ਭਰਮਾਊ ਸੂਚਨਾਵਾਂ ਇਕ ਵੱਡੇ ਸੰਕਟ ਦੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ। ਇਸ ਮੁਹਿੰਮ ਦਾ ਉਦੇਸ਼ ਡਿਜੀਟਲ ਮਿਸ-ਇਨਫਾਰਮੇਸ਼ਨ ਦੇ ਯੁੱਗ ਵਿੱਚ ਸੀਨੀਅਰ ਨਾਗਰਿਕਾਂ ਨੂੰ ਜ਼ਰੂਰੀ ਸਿਖਲਾਈ ਦੇ ਨਾਲ ਜਾਗਰੂਕ ਕਰਨਾ ਹੈ। ਇਸ ਤੋਂ ਪਹਿਲਾਂ ਪ੍ਰਯਾਗਰਾਜ ਵਿੱਚ ਵੀ ਅਜਿਹਾ ਸਮਾਰੋਹ ਕਰਵਾਇਆ ਜਾ ਚੁੱਕਿਆ ਹੈ।

12 ਦਸੰਬਰ ਨੂੰ ਹੋਣ ਵਾਲੇ ਸੈਮੀਨਾਰ ‘ਚ ਵਿਸ਼ਵਾਸ ਨਿਊਜ਼ ਦੇ ਸਰਟੀਫਾਈਡ ਅਤੇ ਸਿਖਲਾਈ ਪ੍ਰਾਪਤ ਪੱਤਰਕਾਰ ਲੋਕਾਂ ਨੂੰ ਜਾਗਰੂਕ ਕਰਨਗੇ। ਸੈਮੀਨਾਰ ਵਿੱਚ ਫੇਕ ਨਿਊਜ਼ ਦੀ ਪਛਾਣ ਦੇ ਤੌਰ-ਤਰੀਕਿਆਂ ਅਤੇ ਆਨਲਾਈਨ ਟੂਲਜ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਗੂਗਲ ਨਿਊਜ਼ ਇਨੀਸ਼ੀਏਟਿਵ (ਜੀਐੱਨਆਈ) ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਪ੍ਰੋਗਰਾਮ ਦਾ ਅਕਾਦਮਿਕ ਹਿੱਸੇਦਾਰ ਮਾਈਕਾ (ਮੁਦਰਾ ਇੰਸਟੀਚਿਊਟ ਆਫ਼ ਕਮਿਊਨੀਕੇਸ਼ਲਜ਼, ਅਹਿਮਦਾਬਾਦ) ਹੈ।

ਪ੍ਰੋਗਰਾਮ ਦਾ ਵੇਰਵਾ

ਤਰੀਕ: 12 ਦਸੰਬਰ

ਸਮਾਂ : 12 ਵਜੇ

ਸਥਾਨ: ਹੋਟਲ ਪਲਾਜ਼ਾ ਇਨ, ਕੈਂਟ ਰੇਲਵੇ ਸਟੇਸ਼ਨ ਦੇ ਸਾਹਮਣੇ, ਵਾਰਾਨਸੀ

13 ਨੂੰ ਗੋਰਖਪੁਰ ਵਿੱਚ ਵੀ ਸੈਮੀਨਾਰ

ਵਾਰਾਨਸੀ ਤੋਂ ਇਲਾਵਾ ਗੋਰਖਪੁਰ, ਕਾਨਪੁਰ ਅਤੇ ਲਖਨਊ ਵਿੱਚ ਵੀ ਅਜਿਹੇ ਸੈਮੀਨਾਰ ਕਰਵਾਏ ਜਾਣਗੇ। ਗੋਰਖਪੁਰ ਵਿੱਚ 13 ਦਸੰਬਰ, ਕਾਨਪੁਰ ਵਿੱਚ 15 ਦਸੰਬਰ ਅਤੇ ਲਖਨਊ ਵਿੱਚ 18 ਦਸੰਬਰ ਨੂੰ ਸੈਮੀਨਾਰ ਰਾਹੀਂ ਮੁਕਾਬਲੇਬਾਜ਼ਾਂ ਨਾਲ ਰੂਬਰੂ ਹੋਇਆ ਜਾਵੇਗਾ।

ਮੁਹਿੰਮ ਬਾਰੇ

‘ਸੱਚ ਕੇ ਸਾਥੀ ਸੀਨੀਅਰਜ਼’ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀਆਂ ਫੇਕ ਅਤੇ ਭਰਮਾਊ ਸੂਚਨਾਵਾਂ ਦੇ ਮੁੱਦੇ ਨੂੰ ਸੰਬੋਧਨ ਕਰਨ ਵਾਲਾ ਮੀਡੀਆ ਸਾਖ਼ਰਤਾ ਅਭਿਆਨ ਹੈ। ਪ੍ਰੋਗਰਾਮ ਦਾ ਉਦੇ਼ਸ 15 ਰਾਜਾਂ ਦੇ 50 ਸ਼ਹਿਰਾਂ ਵਿੱਚ ਸੈਮੀਨਾਰ ਅਤੇ ਵੈਬੀਨਾਰ ਦੀ ਲੜੀ ਰਾਹੀਂ ਸਰੋਤਾਂ ਦਾ ਵਿਸ਼ਵੇਸ਼ਣ ਕਰਨ, ਭਰੋਸੇਯੋਗ ਤੇ ਅਵਿਸ਼ਵਾਸ਼ਯੋਗ ਜਾਣਕਾਰੀ ਵਿਚਾਲੇ ਅੰਤਰ ਕਰਦੇ ਹੋਏ ਸੀਨੀਅਰ ਨਾਗਰਿਕਾਂ ਨੂੰ ਸਹੀ ਫ਼ੈਸਲਾ ਲੈਣ ਵਿੱਚ ਮਦਦ ਕਰਦਾ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਸੈਮੀਨਾਰ ਅਤੇ ਵੈਬੀਨਾਰ ਰਾਹੀਂ ਲੋਕਾਂ ਨੂੰ ਫੈਕਟ ਚੈਕਿੰਗ ਬਾਰੇ ਦੱਸਿਆ ਜਾ ਚੁੱਕਿਆ ਹੈ।