ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਐੱਸਐੱਸ ਜੈਨ ਸਭਾ ਦੀ ਹੋਈ ਮੀਟਿੰਗ ‘ਚ ਸਰਬਸੰਮਤੀ ਨਾਲ ਗੌਰਵ ਜੈਨ ਨੂੰ ਐੱਸਐੱਸ ਜੈਨ ਸਭਾ ਰਾਏਕੋਟ ਦਾ ਪ੍ਰਧਾਨ ਚੁਣਿਆ। ਇਸ ਮੌਕੇ ਸ਼ਾਂਤੀ ਸਵਰੂਪ ਜੈਨ, ਰਾਜਪਾਲ ਜੈਨ, ਰਾਜੇਸ਼ ਜੈਨ ਨੇ ਕਿਹਾ ਗੌਰਵ ਜੈਨ ਹਮੇਸ਼ਾ ਧਾਰਮਿਕ ਕੰਮਾਂ ‘ਚ ਮੋਹਰੀ ਹੋ ਕੇ ਸੇਵਾਵਾਂ ਨਿਭਾਉਂਦੇ ਹਨ। ਉਨ੍ਹਾਂ ਵੱਲੋਂ ਜੈਨ ਸੰਤਾਂ ਤੇ ਸਮਾਜ ਦੀ ਭਲਾਈ ਲਈ ਨਿਭਾਈਆਂ ਸੇਵਾਵਾਂ ਦੇ ਮੱਦੇਨਜ਼ਰ ਹੀ ਉਨ੍ਹਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਨਵ ਨਿਯੁਕਤ ਪ੍ਰਧਾਨ ਗੌਰਵ ਜੈਨ ਨੇ ਕਿਹਾ ਸਮੁੱਚੇ ਸਮਾਜ ਨੇ ਭਰੋਸਾ ਪ੍ਰਗਟਾਉਂਦਿਆਂ ਜੋ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਹ ਪੂਰੀ ਲਗਨ ਨਾਲ ਕਰਨਗੇ। ਇਸ ਮੌਕੇ ਗੌਰਵ ਜੈਨ ਨੂੰ ਸਭਾ ਦੇ ਪ੍ਰਧਾਨ ਬਣਨ ‘ਤੇ ਰਾਜੇਸ਼ ਜੈਨ, ਮੀਨੂੰ ਜੈਨ, ਧਰਮਵੀਰ ਜੈਨ, ਡਾ. ਹਰੀਸ਼ ਜੈਨ, ਅਨਿਲ ਜੈਨ, ਯਸ਼ਪਾਲ ਜੈਨ, ਬਲਬੀਰ ਜੈਨ, ਬਿੱਲੂ ਜੈਨ, ਰਿਸ਼ੀ ਦੁੱਗੜ, ਮਾਸਟਰ ਕ੍ਰਿਸ਼ਨ ਚੰਦ ਜੈਨ, ਵਿਨੋਦ ਜੈਨ, ਭੂਸ਼ਣ ਜੈਨ, ਏਵੰਤ ਜੈਨ, ਸਲਿਲ ਜੈਨ, ਹੇਮੰਤ ਜੈਨ, ਕਮਲ ਜੈਨ, ਜਸਵੰਤ ਜੈਨ ਆਦਿ ਜੈਨ ਭਾਈਚਾਰੇ ਨੇ ਵਧਾਈ ਦਿੱਤੀ ਹੈ।