Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਰਬੱਤ ਖ਼ਾਲਸਾ ਦੇ ਵਿਧੀ ਵਿਧਾਨ ਲਈ ਪੰਜਾਂ ਸਿੰਘਾਂ ਨੇ 11 ਮੈਂਬਰੀ ਕਮੇਟੀ ਬਣਾਈ

By uscreative Published 2 min read

ਚੰਡੀਗੜ੍ਹ: ਕੱਲ੍ਹ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਚੰਡੀਗੜ੍ਹ ਦੇ ਸੈਕਟਰ 38-ਬੀ ਦੇ ਗੁਰਦੁਆਰਾ ਸਾਹਿਬ (ਸ਼ਾਹਪੁਰ) ਵਿਖੇ ਹੋਈ ਮੀਟਿੰਗ ਵਿਚ ਹਿੱਸਾ ਲਿਆ। ਇਨ੍ਹਾਂ ਜਥੇਬੰਦੀਆਂ ‘ਚ ਅਖੰਡ ਕੀਰਤਨੀ ਜੱਥਾ, ਦਲ ਖ਼ਾਲਸਾ, ਕੇਂਦਰੀ ਸਿੰਘ ਸਭਾ, ਪੰਥਕ ਤਾਲਮੇਲ ਸੰਗਠਨ, ਸ਼੍ਰੋਮਣੀ ਅਕਾਲੀ ਦਲ (ਦਿੱਲੀ), ਯੂਨਾਇਟਿਡ ਸਿੱਖਸ ਅਤੇ ਸਥਾਨਕ ਧਾਰਮਕ ਸਮਾਜਕ ਜਥੇਬੰਦੀਆਂ ਸ਼ਾਮਲ ਹਨ। ਭਾਰਤੀ ਉਪਮਹਾਂਦੀਪ ਤੋਂ ਬਾਹਰ ਯੂਰੋਪ ਅਤੇ ਅਮਰੀਕਾ/ਕੈਨੇਡਾ ਰਹਿੰਦੇ ਕੁਝ ਸਿੱਖ ਨੁਮਾਇੰਦਿਆਂ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ‘ਚ ਹਿੱਸਾ ਲਿਆ।

ਇਹ ਮੀਟਿੰਗ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ‘ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਮ੍ਰਿਤ ਸੰਚਾਰ ਜੱਥੇ ਦੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਸੱਦੀ ਸੀ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੁਨਾਇਟਿਡ ਅਕਾਲੀ ਦਲ, ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਇਸ ਮੀਟਿੰਗ ਤੋਂ ਦੂਰੀ ਬਣਾਈ ਰੱਖੀ।ਮਾਨ ਦਲ, ਯੁਨਾਇਟਿਡ ਦਲ ਅਤੇ ਕਾਰਜਕਾਰੀ ਜਥੇਦਾਰਾਂ ਨੇ ਇਸ ਮੀਟਿੰਗ ਦੇ ਸਮਾਂਨਾਂਤਰ ਪੰਜਾਬ ਵਿਚ ਵੱਖਰੀਆਂ ਮੀਟਿੰਗਾਂ ਕੀਤੀਆਂ।ਵੱਖ-ਵੱਖ ਬੁਲਾਰਿਆਂ ਨੇ ਮੀਟਿੰਗ ਵਿਚ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਮੀਟਿੰਗ ਦੀ ਸਮਾਪਤੀ ਤੋਂ ਬਾਅਦ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਮੀਡੀਆ ਨੂੰ ਸੰਬੋਧਤ ਹੁੰਦੇ ਹੋਏ ਦੱਸਿਆ ਕਿ ਸਰਬੱਤ ਖ਼ਾਲਸਾ ਦੇ ਵਿਧੀ ਵਿਧਾਨ ਲਈ ਇਕ ਕਮੇਟੀ ਬਣਾਈ ਗਈ ਹੈ। ਜਿਸ ਵਿਚ ਕਰਮਜੀਤ ਸਿੰਘ (ਚੰਡੀਗੜ੍ਹ), ਹਰਸਿਮਰਨ ਸਿੰਘ (ਅਨੰਦਪੁਰ ਸਾਹਿਬ), ਨਾਰਾਇਣ ਸਿੰਘ ਚੌੜਾ (ਅਕਾਲ ਫੈਡਰੇਸ਼ਨ), ਹਰਿੰਦਰ ਸਿੰਘ (ਯੂ.ਐਸ.ਏ.), ਤਰਸੇਮ ਸਿੰਘ (ਦਿੱਲੀ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਮੁਖੀ), ਜਸਵਿੰਦਰ ਸਿੰਘ ਐਡਵੋਕੇਟ, ਸੁਖਪ੍ਰੀਤ ਸਿੰਘ ਉਦੋਕੇ, ਗੁਰਪ੍ਰੀਤ ਸਿੰਘ (ਕੇਂਦਰੀ ਸਿੰਘ ਸਭਾ), ਮਾਸਟਰ ਹਰਬੰਸ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ (ਅੰਮ੍ਰਿਤਸਰ), ਬਲਜੀਤ ਸਿੰਘ ਖ਼ਾਲਸਾ ਸ਼ਾਮਲ ਹਨ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਕਮੇਟੀ ਜਲਦ ਤੋਂ ਜਲਦ ਵਿਧੀ ਵਿਧਾਨ ਦੇ ਖਰੜੇ ਨੂੰ ਅੰਤਮ ਰੂਪ ਦੇ ਦੇਵੇਗੀ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਪਹਿਲਾਂ ਤੋਂ ਤੈਅ ਤਰੀਕ (10 ਨਵੰਬਰ, 2016) ਨੂੰ ਸਰਬੱਤ ਖ਼ਾਲਸਾ ਹੋਵੇਗਾ ਕਿ ਨਹੀਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।ਜਦੋਂ ਭਾਈ ਸਤਨਾਮ ਸਿੰਘ ਖੰਡੇਵਾਲਾ ਨੂੰ ਕਾਰਜਕਾਰੀ ਜਥੇਦਾਰਾਂ, ਮਾਨ ਦਲ ਅਤੇ ਯੂਨਾਇਟਿਡ ਦਲ ਵਲੋਂ ਇਸ ਮੀਟਿੰਗ ਤੋਂ ਦੂਰ ਰਹਿਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਨ ਦਲ ਦੇ ਸਥਾਨਕ ਆਗੂ ਨੇ ਇਸ ਵਿਚ ਹਿੱਸਾ ਲਿਆ ਅਤੇ ਆਪਣੇ ਵਿਚਾਰ ਵੀ ਰੱਖੇ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਪ੍ਰੋ. ਐਮ.ਪੀ. ਸਿੰਘ ਨੇ ਦੱਸਿਆ ਕਿ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਕਾਰਜਕਾਰੀ ਜਥੇਦਾਰਾਂ ਨਾਲ ਸਹੀ ਤਰੀਕੇ ਨਾਲ ਸੰਪਰਕ ਹੀ ਨਹੀਂ ਸੀ ਕੀਤਾ

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp