ਪੱਤਰ ਪੇ੍ਰਰਕ, ਜੌੜੇਪੁਲ ਜਰਗ : ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਰੌਣੀ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਜਿਸ ‘ਚ ਭਾਈ ਘਨ੍ਹਈਆ ਵੈੱਲਫੇਅਰ ਸੁਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਤੇ ਮਾਸਟਰ ਕੁਲਦੀਪ ਸਿੰਘ ਕੈਨੇਡਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।

ਸਕੂਲ ਮੁਖੀ ਸੰਦੀਪ ਸਿੰਘ ਜਰਗ ਨੇ ਮਾਪਿਆਂ ਨੂੰ ਸਰਕਾਰ ਵੱਲੋ ਮਿਲ ਰਹੀਆਂ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਦਿੱਤੀ ਤੇ ਆਪਣੇ ਬੱਚੇ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਲਈ ਪੇ੍ਰਿਤ ਕੀਤਾ। ਪ੍ਰਧਾਨ ਰਵਿੰਦਰ ਸਿੰਘ ਪੰਧੇਰ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਮਾਪੇ ਅਧਿਆਪਕ ਮਿਲਣੀ ਨਾਲ ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ ਦੀਆਂ ਕਮੀਆਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਉਨ੍ਹਾਂ ਨੇ ਸਰਕਾਰ ਵੱਲੋ ਵਪਾਰ ਸਬੰਧੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਰੌਣੀ, ਮਾਸਟਰ ਕੁਲਦੀਪ ਸਿੰਘ ਕੈਨੇਡਾ, ਮੁੱਖ ਅਧਿਆਪਕ ਸੰਦੀਪ ਸਿੰਘ ਜਰਗ, ਮਾ. ਕੁਲਦੀਪ ਸਿੰਘ, ਮਾ. ਸਰਵਣ ਸਿੰਘ, ਹਰਿੰਦਰ ਸਿੰਘ, ਅਮਨਦੀਪ ਸਿੰਘ, ਮਨਜੀਤ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।