ਅਮਰੀਕਾ USA ਸ਼ਿਕਾਗੋ ’ਚ ਲਾਪਤਾ ਭਾਰਤੀ ਔਰਤ ਦੀ ਲਾਸ਼ ਉਸ ਦੀ ਆਪਣੀ ਕਾਰ ’ਚੋਂ ਮਿਲੀ By Admin Published January 17, 2020 2 min read Share on WhatsApp Facebook X Copy link Text ੳ ੳ ੳ ਭਾਰਤੀ ਮੂਲ ਦੀ ਜਿਹੜੀ 34 ਸਾਲਾ ਔਰਤ ਸੁਰੀਲ ਡੱਬਾਵਾਲਾ ਗੁੰਮਸ਼ੁਦਾ ਦੱਸੀ ਜਾ ਰਹੀ ਸੀ, ਉਸ ਦੀ ਲਾਸ਼ ਉਸ ਦੀ ਆਪਣੀ ਹੀ ਕਾਰ ’ਚੋਂ ਬਰਾਮਦ ਹੋਈ ਹੈ। ਸੁਰੀਲ ਪਿਛਲੇ ਮਹੀਨੇ ਤੋਂ ਲਾਪਤਾ ਸੀ। ਸੁਰੀਲ ਨੇ ਸ਼ਿਕਾਗੋ ਸਥਿਤ ਲੋਯੋਲਾ ਯੂਨੀਵਰਸਿਟੀ ਤੋਂ MBA ਕੀਤੀ ਸੀ ਤੇ ਉਹ ਪਿਛਲੇ ਵਰ੍ਹੇ 30 ਦਸੰਬਰ ਤੋਂ ਲਾਪਤਾ ਸੀ। ਪਰ ਹੁਣ ਉਸ ਦੀ ਲਾਸ਼ ਸ਼ਿਕਾਗੋ ਦੇ ਵੈਸਟ ਗਾਰਫ਼ੀਲਡ ਪਾਰਕ ’ਚ ਖੜ੍ਹੀ ਉਸ ਦੀ ਆਪਣੀ ਹੀ ਕਾਰ ’ਚੋਂ ਬਰਾਮਦ ਹੋ ਗਈ ਹੈ। ਸੁਰੀਲ ਦੀ ਲਾਸ਼ ਇੱਕ ਕੰਬਲ਼ ’ਚ ਲਪੇਟੀ ਹੋਈ ਸੀ। ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਕਿਉਂਕਿ ਪੁਲਿਸ ਇਸ ਵੇਲੇ ਪੋਸਟ–ਮਾਰਟਮ ਰਿਪੋਰਟ ਉਡੀਕ ਰਹੀ ਹੈ। ਸੁਰੀਲ ਦੇ ਪਿਤਾ ਅਸ਼ਰਫ਼ ਡੱਬਾਵਾਲਾ ਸਕੌਮਬਰਗ ’ਚ ਡਾਕਟਰ ਹਨ ਤੇ ਇਹ ਪਰਿਵਾਰ ਗੁਜਰਾਤ ਤੋਂ ਹੈ। ਇਹ ਪਰਿਵਾਰ ਆਪਣੇ ਇਲਾਕੇ ’ਚ ਕਾਫ਼ੀ ਚਰਚਿਤ ਹੈ। ਡਾ. ਅਸ਼ਰਫ਼ ਪ੍ਰਵਾਸੀ ਭਾਰਤੀ ਭਾਈਚਾਰੇ ’ਚ ਕਾਫ਼ੀ ਹਰਮਨਪਿਆਰੇ ਹਨ। ਡੱਬਾਵਾਲਾ ਪਰਿਵਾਰ ਨੇ ਸੁਰੀਲ ਨੂੰ ਲੱਭਣ ਵਾਲੇ ਨੂੰ 10,000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਪੁਲਿਸ ਹੁਣ ਸੁਰੀਲ ਦੇ ਕਤਲ ਦਾ ਸੁਰਾਗ਼ ਲਾਉਣ ’ਚ ਜੁਟ ਗਈ ਹੈ। ਆਖ਼ਰ ਉਸ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ ਹੈ? ਅਜਿਹੇ ਸੁਆਲਾਂ ਦੇ ਜੁਆਬ ਪੁਲਿਸ ਅਧਿਕਾਰੀਆਂ ਨੂੰ ਲੱਭਣੇ ਹੋਣਗੇ। IANS ਦੀ ਰਿਪੋਰਟ ਮੁਤਾਬਕ ਹਾਲੇ ਟੌਕਸੀਕੌਲੋਜੀ ਰਿਪੋਰਟ ਵੀ ਨਹੀਂ ਆਈ, ਜਿਸ ਦੇ ਆਉਣ ’ਚ ਹਾਲੇ ਇੱਕ ਮਹੀਨਾ ਹੋਰ ਲੱਗ ਸਕਦਾ ਹੈ। Admin Punjab Guardian · Surrey ← Previous ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ, ਲੜੀ ਹੋ ਗਈ ਬਰਾਬਰ Next → ਦਿੱਲੀ ਪੁਲਿਸ ਕਮਿਸ਼ਨਰ ਨੂੰ ਮਿਲਿਆ ਕਿਸੇ ਨੂੰ ਵੀ ਹਿਰਾਸਤ ’ਚ ਲੈਣ ਦਾ ਅਧਿਕਾਰ
ਵਾਸ਼ਿੰਗਟਨ ਹਵਾਈ ਅੱਡੇ ‘ਤੇ ਅਮੈਰੀਕਨ ਏਅਰਲਾਈਨਜ਼ ਦੇ ਦੋ ਜਹਾਜ਼ਾਂ ਦੇ ਖੰਭ ਟਕਰਾਏ, ਵੱਡਾ ਹਾਦਸਾ ਟਲਿਆ November 28, 2026
ਅਮਰੀਕੀ ਫ਼ੌਜ ਨੇ ਖ਼ਤਰਨਾਕ ਰਸਾਇਣ ਦਾ 5 ਟਨ ਭੰਡਾਰ ਕੀਤਾ ਨਸ਼ਟ, 8 ਕਿਲੋਮੀਟਰ ਇਲਾਕਾ ਕਰਵਾਇਆ ਗਿਆ ਖ਼ਾਲੀ November 27, 2026
ਅਮਰੀਕਾ ਵਿੱਚ ‘ਥੈਂਕਸਗਿਵਿੰਗ’ ਦੇ ਜਸ਼ਨਾਂ ‘ਤੇ ਤੂਫ਼ਾਨ ਦਾ ਕਹਿਰ: 400 ਉਡਾਣਾਂ ਰੱਦ, ਲੱਖਾਂ ਘਰਾਂ ਦੀ ਬਿਜਲੀ ਗੁੱਲ November 27, 2026