Skip to content
Saturday, October 31, 2026 6°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸ਼ਾਹਰੁਖ਼ ਬਿਹਤਰੀਨ ਸਹਿ-ਕਲਾਕਾਰ: ਅਨੁਸ਼ਕਾ

By Admin Published 1 min read

ਅਨੁਸ਼ਕਾ ਸ਼ਰਮਾ ਨੇ ਆਪਣੀ ਪਹਿਲੀ ਫ਼ਿਲਮ ‘ਰੱਬ ਨੇ ਬਨਾ ਦੀ ਜੋੜੀ’ ਦੇ ਅੱਠ ਸਾਲ ਪੂਰੇ ਹੋਣ ਉੱਤੇ ਫ਼ਿਲਮ ਵਿੱਚ ਸਹਿ ਕਲਾਕਾਰ ਰਹੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੀ ਤਾਰੀਫ਼ ਕਰਦਿਆਂ ਉਸ ਦਾ ਧੰਨਵਾਦ ਕੀਤਾ। ਅਦਾਕਾਰਾ ਨੇ ਕਿਹਾ ਕਿ ਸ਼ਾਹਰੁਖ਼ ਉਹਦਾ ਸਭ ਤੋਂ ਬਿਹਤਰੀਨ ਸਾਥੀ ਕਲਾਕਾਰ ਹੈ। ਉਧਰ ਸ਼ਾਹਰੁਖ਼(51) ਨੇ 2008 ਵਿੱਚ ਰਿਲੀਜ਼ ਹੋਈ ਆਦਿੱਤਿਆ ਚੋਪੜਾ ਦੀ ਨਿਰਦੇਸ਼ਕ ਵਜੋਂ ਪਲੇਠੀ ਫ਼ਿਲਮ ਦੀਆਂ ਕੁਝ ਤਸਵੀਰਾਂ ਟਵਿੱਟਰ ‘ਤੇ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ‘ਚ ਕਿੰਗ ਖ਼ਾਨ ਤੇ ਅਨੁਸ਼ਕਾ ਨਜ਼ਰ ਆ ਰਹੇ ਹਨ। ਅਨੁਸ਼ਕਾ ਨੇ ਤਸਵੀਰਾਂ ਵੇਖਣ ਮਗਰੋਂ ਸ਼ਾਹਰੁਖ਼ ਦਾ ਸ਼ੁਕਰੀਆ ਕਰਦਿਆਂ ਉਸ ਨੂੰ ਬਿਹਤਰੀਨ ਸਾਥੀ ਕਲਾਕਾਰ ਦੱਸਿਆ। ਸ਼ਾਹਰੁਖ਼ ਨਾਲ ਯਸ਼ ਚੋਪੜਾ ਦੀ ਫ਼ਿਲਮ ‘ਜਬ ਤਕ ਹੈ ਜਾਨ’ ਵਿੱਚ ਮੁੜ ਕੰਮ ਕਰਨ ਵਾਲੀ ਅਨੁਸ਼ਕਾ ਬਾਲੀਵੁੱਡ ਦੇ ਸੁਪਰਸਟਾਰ ਨਾਲ ਹੁਣ ਤੀਜੀ ਫ਼ਿਲਮ ਕਰਨ ਲਈ ਤਿਆਰ ਹੈ। ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਤ ਇਹ ਫ਼ਿਲਮ (‘ਦਿ ਰਿੰਗ) ਅਗਲੇ ਸਾਲ 11 ਅਗਸਤ ਨੂੰ ਰਿਲੀਜ਼ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp