Skip to content
Wednesday, October 28, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਵਿਸ਼ਵ ਦੇ ਅਮੀਰਾਂ ਦੀ ਸੂਚੀ-2018

By Admin Published 2 min read

ਐਮਾਜ਼ੋਨ ਦੇ ਜੈਫ ਬੈਜ਼ੋਸ ਪਹਿਲੇ ਸਥਾਨ ‘ਤੇ:ਬਿਲ ਗੇਟਸ ਨੂੰ ਮਿਲਿਆ ਦੂਜਾ ਸਥਾਨ:ਮੁਕੇਸ਼ ਅੰਬਾਨੀ 20ਵੇਂ ਤੇ ਲਕਛਮੀ ਮਿੱਤਲ 47ਵੇਂ ਸਥਾਨ ‘ਤੇ
ਲੰਡਨ-2018 ਦੇ ਅਮੀਰਾਂ ਦੀ ਸੂਚੀ ਵਿਚ ਐਮਾਜ਼ੋਨ ਦੇ ਜੈਫ ਬੈਜ਼ੋਸ ਪਹਿਲੇ ਸਥਾਨ ‘ਤੇ ਹਨ। 53 ਸਾਲਾ ਜੈਫ ਦੀ ਕੁੱਲ ਜਾਇਦਾਦ 121 ਬਿਲੀਅਨ ਡਾਲਰ ਹੈ।ਅਮਰੀਕਾ ਵਾਸੀ ਜੈਫ ਨੇ ਐਮਾਜ਼ੋਨ ਦਾ ਕਾਰੋਬਾਰ ਆਪਣੇ ਘਰ ਦੇ ਗੈਰਾਜ਼ ਤੋਂ 1994 ਵਿਚ ਸ਼ੁਰੂ ਕੀਤਾ ਸੀ, ਜੋ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਬਣ ਚੁੱਕੀ ਹੈ। ਅਮੀਰਾਂ ਦੀ ਸੂਚੀ ਵਿਚ ਬਿਲ ਗੇਟਸ ਦੂਜੇ ਸਥਾਨ ‘ਤੇ ਹਨ, ਜਿਨ੍ਹਾਂ ਮਾਈਕ੍ਰੋਸਾਫ਼ਟ ਦੀ ਖੋਜ ਕੀਤੀ ਤੇ ਸਾਲ 2000 ਤੱਕ ਮਾਈਕ੍ਰੋਸਾਫ਼ਟ ਦੇ ਸੀ.ਈ.ਓ. ਰਹੇ। ਉਹ ਅੱਜ ਵੀ ਕੰਪਨੀ ਬੋਰਡ ਵਿਚ ਬੈਠਦੇ ਹਨ, ਪਰ ਰੋਜ਼ਾਨਾ ਦੇ ਲੈਣ ਦੇਣ ਵਿਚ ਹਿੱਸਾ ਨਹੀਂ ਲੈਂਦੇ।62 ਸਾਲਾ ਅਮਰੀਕਾ ਵਾਸੀ ਬਿੱਲ ਗੇਟਸ ਦੀ ਕੁੱਲ ਜਾਇਦਾਦ 91.1 ਬਿਲੀਅਨ ਡਾਲਰ ਹੈ। ਅਮਰੀਕਾ ਦੇ ਹੀ 87 ਸਾਲਾ ਵਾਰਨਰ ਬੁਫਟ 86.1 ਬਿਲੀਅਰ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ ‘ਤੇ ਹਨ, ਜਦਕਿ ਫੇਸਬੁਕ ਦੇ ਮਾਰਕ ਜ਼ੁਕਰਬਰਗ ਦੀ ਕੁੱਲ ਜਾਇਦਾਦ 74 ਬਿਲੀਅਨ ਡਾਲਰ ਹੈ।ਇਸ ਸੂਚੀ ਵਿਚ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ 20ਵਾਂ ਸਥਾਨ ਮਿਲਿਆ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ 40.4 ਬਿਲੀਅਨ ਡਾਲਰ ਹੈ। ਊਰਜਾ ਦੇ ਖੇਤਰ ਵਿਚ ਮਾਰਕੇ ਮਾਰਨ ਵਾਲੇ ਮੁਕੇਸ਼ ਅੰਬਾਨੀ ਨੇ 2002 ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਵਜੋਂ ਪ੍ਰਬੰਧ ਸੰਭਾਲਿਆ, ਜੋ ਹੁਣ ਕੰਪਨੀ ਦਾ 40 ਫ਼ੀਸਦੀ ਹਿੱਸਾ ਸੰਭਾਲ ਰਹੇ ਹਨ, ਜਿਨ੍ਹਾਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਸੋਧਕ ਕਾਰੋਬਾਰ ਹੈ। ਇਸ ਸੂਚੀ ‘ਚ ਭਾਰਤ ਦੇ ਸਟੀਲ ਖੇਤਰ ਦੇ ਕਾਰੋਬਾਰੀ 67 ਸਾਲਾ ਲਕਛਮੀ ਮਿੱਤਲ 47ਵੇਂ ਸਥਾਨ ‘ਤੇ ਹਨ ਜਿਸ ਕੋਲ 19.9 ਬਿਲੀਅਨ ਡਾਲਰ ਦੀ ਜਾਇਦਾਦ ਹੈ। ਲਕਛਮੀ ਮਿੱਤਲ ਦੇ ਪਿਤਾ ਮੋਹਨ ਲਾਲ ਮਿੱਤਲ ਆਪਣੀ ਸਟੀਲ ਕੰਪਨੀ ਚਲਾਉਂਦੇ ਸਨ, ਪਰ ਲਕਛਮੀ ਮਿੱਤਲ ਨੇ 1976 ਵਿਚ ਇੰਡੋਨੇਸ਼ੀਆ ‘ਚ ਆਪਣਾ ਸਟੀਲ ਕਾਰੋਬਾਰ ਸਥਾਪਤ ਕੀਤਾ, ਜੋ ਅੱਜ ਦੁਨੀਆ ਦਾ 10 ਫ਼ੀਸਦੀ ਸਟੀਲ ਉਤਪਾਦਨ ਕਰਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp