ਚੰਡੀਗੜ੍ਹ- ਅਸਾਮ ਪੁਲਿਸ ਨੇ ਇੱਕ ਅਖੌਤੀ ਬਾਬਾ ਨੂੰ ਬੀਤੀ 22 ਅਗਸਤ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਅਖੌਤੀ ਬਾਬਾ ਜੋ ਆਪਣੇ ਆਪ ਨੂੰ ‘ਚੁੰਮੀ ਬਾਬਾ’ ਅਖਵਾਉਂਦਾ ਸੀ, ਇਹ ਦਾਅਵਾ ਕਰਦਾ ਸੀ ਕਿ ਉਸਦੀਆਂ ਚੁੰਮੀਆਂ ਨਾਲ ਕਈ ਔਰਤਾਂ ਦੇ ਦੁੱਖ ਦੂਰ ਹੋ ਗਏ। ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਸ਼ਖਸ ਅੋਰਤਾਂ ਨੂੰ ਜੱਫੀ ਪਾ ਕੇ ਚੁੰਮੀ ਲੈਂਦਾ ਸੀ ਤੇ ‘ਚਮਤਕਾਰੀ ਚੁੰਮੀ’ ਕਹਿ ਕੇ ਔਰਤਾਂ ਨੂੰ ਆਪਣੇ ਜਾਲ ‘ਚ ਫਸਾਉਂਦਾ ਸੀ। ਅਸਾਮ ਦੇ ਭੋਰਲਤਪ ‘ਚ ਰਾਮ ਪ੍ਰਕਾਸ਼ ਚੌਹਾਨ ਨਾਮੀ ਇਸ ਸ਼ਖਸ ਨੂੰ ਪੁਲਿਸ ਨੇ ਬੀਤੀ 22 ਅਗਸਤ ਨੂੰ ਗ੍ਰਿਫਤਾਰ ਕੀਤਾ। ਇਸਦਾ ਦਾਅਵਾ ਸੀ ਕਿ ਇਹ ਔਰਤਾਂ ਨੂੰ ਚੁੰਮੀਆਂ ਕਰਕੇ ਉਨ੍ਹਾਂ ਦੇ ਸ਼ਰੀਰਕ ਰੋਗ ਤੇ ਦਿਮਾਗੀ ਰੋਗਾਂ ਨੂੰ ਖਤਮ ਕਰ ਦਿੰਦਾ ਸੀ। ਕੁਝ ਮਹੀਨੇ ਪਹਿਲਾਂ ਇਸਨੇ ਭੋਰਲਤਪ ਪਿੰਡ ‘ਚ ਇਕ ਮੰਦਿਰ ਵੀ ਸਥਾਪਤ ਕਰ ਲਿਆ ਸੀ। ਜਿਸਤੋਂ ਬਾਅਦ ਇਹ ਅਖੌਤੀ ਪਿੰਡ ਵਾਲਿਆਂ ‘ਚ ਚੁੰਮੀ ਬਾਬਾ ਦੇ ਨਾਲ ਮਸ਼ਹੂਰ ਹੋ ਗਿਆ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


