Skip to content
Friday, October 30, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਖ਼ਾਲਸਾ ਨੇ ਜਿੱਤਿਆ ਕੇਰਲ ਵਾਸੀਆਂ ਦਾ ਦਿਲ

By Admin Published 2 min read

ਕੋਚੀ,: ਕੇਰਲ ਦੇ ਹੜ ਪੀੜਤਾਂ ਲਈ ਨਾ ਸਿਰਫ਼ ਦੇਸ਼ ਬਲਕਿ ਪੂਰੀ ਦੁਨੀਆ ਦੁਆਵਾਂ ਕਰ ਰਿਹਾ ਹੈ। ਹਰ ਕੋਈ ਆਪਣੇ ਵਿੱਤ ਮੁਤਾਬਕ ਕੇਰਲ ਹੜ ਪੀੜਤਾਂ ਦੀ ਮਦਦ ਕਰ ਰਿਹਾ ਹੈ। ਹੜਾਂ ਨਾਲ ਆਈ ਤਬਾਹੀ ਦੌਰਾਨ ਉੱਥੇ ਮਨੁੱਖਤਾ ਤੇ ਭਾਈਚਾਰਕ ਸਾਂਝ ਦੀ ਸੁੰਦਰ ਮਿਸਾਲ ਵੇਖਣ ਨੂੰ ਮਿਲੀ, ਉਹ ਇਹ ਕਿ ਇੱਕ ਧਰਮ ਦੇ ਲੋਕ ਕਿਸੇ ਹੋਰ ਧਰਮ ਦੇ ਅਸਥਾਨ ਜਾ ਕੇ ਹੜ ਪੀੜਤ ਹਰ ਧਰਮ ਦੇ ਲੋਕਾਂ ਦੀ ਲੰਗਰ ਤਿਆਰ ਕਰ ਰਹੇ ਹਨ। ਇੰਨਾ ਹੀ ਨਹੀਂ ਬਿਪਤਾ ਮਾਰੇ ਲੋਕਾਂ ਦੇ ਧਾਰਮਿਕ ਅਸਥਾਨ ਦੀ ਸਫ਼ਾਈ ਵੀ ਕੀਤੀ ਗਈ ਤਾਂ ਜੋ ਲੋਕ ਉੱਥੇ ਪਹੁੰਚ ਕੇ ਐਤਵਾਰ ਦੀ ਵਿਸ਼ੇਸ਼ ਪਰੇਅਰ ਅਦਾ ਕਰ ਸਕਣ।ਸੰਸਥਾ ਖ਼ਾਲਸਾ ਏਡ ਦੇ 14 ਸਿੱਖਾਂ ਦੀ ਟੀਮ ਕੇਰਲ ਪਹੁੰਚੀ ਹੋਈ ਹੈ ਤੇ ਉਹ ਰੋਜ਼ਾਨਾ 13,000 ਥਾਲੀਆਂ ਖਾਣਾ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਉਨਾਂ ਐਤਵਾਰ ਨੂੰ ਹੋਣ ਵਾਲੀ ਇਸਾਈਆਂ ਦੀ ਵਿਸ਼ੇਸ਼ ਪਰੇਅਰ ਲਈ ਅਲੇਪਈ ਦੇ ਨੀਰਾਟੂਪੁਰਮ ਵਿੱਚ ਸੇਂਟ ਜੌਹਨਜ਼ ਮਾਰਥੋਮਾ ਚਰਚ ਦੀ ਸਫ਼ਾਈ ਵੀ ਕਰ ਦਿੱਤੀ ਹੈ। ਖ਼ਾਲਸਾ ਏਡ ਦੇ 14 ਵਾਲੰਟੀਅਰਾਂ ਨੂੰ ਇਸ ਚਰਚ ਦੀ ਸਫ਼ਾਈ ਕਰਨ ਵਿੱਚ ਦੋ ਦਿਨਾਂ ਦਾ ਸਮਾਂ ਲੱਗਾ। ਸਾਰਾ ਚਰਚ ਹੜਾਂ ਕਾਰਨ ਮਿੱਟੀ ਤੇ ਗਾਦ ਨਾਲ ਭਰਿਆ ਹੋਇਆ ਸੀ, ਪਰ ਹੁਣ ਇਸ ਨੂੰ ਲੋਕਾਂ ਲਈ ਖੋਲ ਦਿੱਤਾ ਹੈ।ਖ਼ਾਲਸਾ ਏਡ ਦੇ ਏਸ਼ੀਆ ਪੈਸਿਫ਼ਿਕ ਦੇ ਪ੍ਰਬੰਧਕੀ ਨਿਰਦੇਸ਼ਕ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਇਸਾਈ ਧਰਮ ਦੇ ਲੋਕਾਂ ਨੇ ਉਨਾਂ ਨੂੰ ਐਤਵਾਰ ਦੀ ਵਿਸ਼ੇਸ਼ ਅਰਦਾਸ ਅਦਾ ਕਰਨ ਲਈ ਚਰਚ ਦੀ ਸਫ਼ਾਈ ਕਰਨ ਲਈ ਕਿਹਾ ਤਾਂ ਉਨਾਂ ਦੀ ਟੀਮ ਫੌਰਨ ਇਸ ਕੰਮ ਵਿੱਚ ਜੁਟ ਗਈ। ਅਮਰਪ੍ਰੀਤ ਨੇ ਦੱਸਿਆ ਕਿ ਇਸ ਕਾਰਜ ਨਾਲ ਭਾਈਚਾਰਕ ਸਾਂਝ ਵਧਦੀ ਹੈ ਤੇ ਕੇਰਲਾ ‘ਤੇ ਆਏ ਮਾੜੇ ਵਕਤ ਦੌਰਾਨ ਵਾਲੰਟੀਅਰਾਂ ਵੱਲੋਂ ਕੀਤੀ ਇਸ ਮਿਹਨਤ ਨਾਲ ਮਨੁੱਖਤਾ ਦਾ ਸੰਦੇਸ਼ ਜਾਰੀ ਹੁੰਦਾ ਹੈ। ਇਸ ਸਮੇਂ ਖ਼ਾਲਸਾ ਏਡ ਦੀ 22 ਮੈਂਬਰੀ ਟੀਮ ਕੇਰਲ ਵਿੱਚ ਬਚਾਅ ਕਾਰਜ ਜਾਰੀ ਹੈ। ਇਨਾਂ ਦਾ ਮੁੱਖ ਕਾਰਜ ਹੜ ਪੀੜਤ ਲੋਕਾਂ ਨੂੰ ਤਾਜ਼ਾ ਗਰਮ ਖਾਣਾ ਦੇਣਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਮੱਛਰਦਾਨੀਆਂ ਤੇ ਸੈਨੇਟਰੀ ਨੈਪਕਿਨਜ਼ ਤੋਂ ਲੈਕੇ ਪਾਣੀ ਦੀਆਂ ਬੋਤਲਾਂ ਤਕ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp