ਕੈਨੇਡਾ ਅਮਰੀਕਾ ਵਿੱਚ ਘੁੱਗ ਵੱਸਦੇ ਸਿੱਖ ਸਮਾਜ ਵਿੱਚ ਭਰਾਮਾਰੂ ਜੰਗ ਛੇੜਨ ਦੀ ਕੋਸ਼ਿਸ਼ ਕਰਨ ਲਈ ਮਨਜੀਤ ਜੀ. ਕੇ. ਜ਼ਿੰਮੇਵਾਰ:ਅਕਾਲੀਦਲ ਅਮ੍ਰਿਤਸਰ

ਨਿਊਯਾਰਕ/ਟਰਾਂਟੋ:- ਵਿਦੇਸ਼ਾਂ ਵਿੱਚ ਘੁੱਗ ਵੱਸਦੇ ਸਿੱਖ ਭਾਈਚਾਰਾ ਦੇ ਮਹੌਲ ਵਿੱਚ ਕੁੜੱਤਣ ਪੈਦਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜੀਤ ਜੀæਕੇæ ਜ਼ਿੰਮੇਵਾਰ ਹੈ। ਨਿਊਯਾਰਕ ਅਤੇ ਯੂਬਾ ਸਿਟੀ ਵਿੱਚ ਵਾਪਰੀਆਂ ਘਟਨਾਵਾਂ ਜੀæਕੇæ ਦੀ ਗੈਰ ਜ਼ਿੰਮੇਵਾਰਨਾ ਬਿਆਨਬਾਜੀ ਦਾ ਸਿੱਟਾ ਹਨ। ਇਹ ਵਿਚਾਰ ਸਾਂਝੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਬਿਆਨ ਦਿੱਤਾ ਜਾਂਦਾ ਹੈ।
ਨਿਊਯਾਰਕ ਅਤੇ ਯੂਬਾ ਸਿਟੀ ਵਿੱਚ ਜੀæ ਕੇææ ਨੂੰ ਸ਼ੀਸ਼ਾ ਵਿਖਾਉਣ ਵਾਲੀ ਸੰਗਤ ਦਾ ਇਸ ਗੱਲੋਂ ਵੀ ਧੰਨਵਾਦ ਕਿ ਉਨ੍ਹਾਂ ਕਿਸੇ ਪੱਖੋਂ ਵੀ ਪਹਿਲਕਦਮੀ ਨਹੀਂ ਕੀਤੀ ਸਗੋਂ ਸੁਆਲ ਜੁਆਬ ਕਰਨ ਦੇ ਮਨੋਰਥ ਨਾਲ ਪੁੱਜੇ ਵੀਰਾਂ ਨੂੰ ਗਲਤ ਬਿਆਨਬਾਜ਼ੀ ਕਰਕੇ ਜੀæਕੇæ ਅਤੇ ਉਸਦੇ ਸਾਥੀਆਂ ਨੇ ਮਜਬੂਰ ਕੀਤਾ।
ਕੈਨੇਡਾ ਅਤੇ ਅਮਰੀਕਾ ਵਿੱਚ ਹੋਰ ਵੀ ਅਕਾਲੀ ਆਗੂ ਆਉਂਦੇ ਹਨ ਅਤੇ ਆਪਣਾ ਦੌਰਾ ਕਰਕੇ ਵਾਪਿਸ ਚਲੇ ਜਾਂਦੇ ਹਨ, ਕਿਸੇ ਨਾਲ ਕੋਈ ਤਕਰਾਰ ਨਹੀਂ ਹੋਇਆ, ਪਰ ਜੀæਕੇæ ਕਿਸੇ ਸਿੱਖਾਂ ਵਿੱਚ ਭਰਾ ਮਾਰੂ ਜੰਗ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਆਉਂਦਾ ਹੈ। ਇਹ ਵਿਚਾਰ ਸ੍ਰæ ਬੂਟਾ ਸਿੰਘ ਖੜੌਦ, ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਨੇ ਦਿੱਤੇ।
ਨਿਊਯਾਰਕ ਅਤੇ ਯੂਬਾ ਸਿਟੀ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿੰਮੇਵਾਰ ਖੁਦ ਜੀæਕੇæ ਹੈ ਜਿਸ ਨੇ ਆਪਣੀ ਬਿਆਨਬਾਜ਼ੀ ਵਿੱਚ ਖਾਲਿਸਤਾਨ ਦੀ ਮੁਹਿੰਮ ਖਿਲਾਫ ਘਟੀਆ ਬਿਆਨਬਾਜ਼ੀ ਕੀਤੀ ਹੈ। ਜੀæ ਕੇææ ਵਲੋਂ ਵਰਤੇ *ਬਾਂਹ ਪਾ ਦਿਆਂਗੇ* ਵਰਗੇ ਅਨੈਤਿਕ ਲਫਜ ਉਸਦੀ ਦੁਰਦਸ਼ਾ ਦਾ ਕਾਰਨ ਬਣੇ ਹਨ। ਇਹ ਵਿਚਾਰ ਸੁਖਮਿੰਦਰ ਸਿੰਘ ਹੰਸਰਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਨੇ ਦਿੱਤੇ।
ਉਕਤ ਆਗੂਆਂ ਨੇ ਕਿਹਾ ਕਿ ਇਸ ਤੋਂ ਬਾਅਦ ਸੇਨ ਹੋਜ਼ੇ ਗੁਰਦੁਆਰਾ ਆਉਣ ਲਈ ਬਜਿੱਦ ਜੀæਕੇæ ਨੂੰ ਸੰਗਤ ਦੇ ਰੋਹ ਅੱਗੇ ਝੱੁਕਣਾ ਪਿਆ ਅਤੇ ਸੇਨ ਹੋਜ਼ੇ ਦੇ ਨਾਲ ਨਾਲ ਫਰਿਜ਼ਨੋ ਗੁਰਦੁਆਰਾ ਸਾਹਿਬ ਜਾਣ ਦੇ ਪ੍ਰੋਗਰਾਮ ਵੀ ਕੈਂਸਲ ਕਰਨੇ ਪਏ। ਵਿਦੇਸ਼ਾਂ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਬਾਦਲ ਦਲ ਦੇ ਸਮੂਹ ਮੈਂਬਰਾਂ ਪ੍ਰਤੀ ਸੰਗਤ ਦੇ ਮਨ੍ਹਾਂ ਅੰਦਰ ਭਾਰੀ ਰੋਹ ਹੈ। ਆਉਣ ਵਾਲੇ ਦਿਨ੍ਹਾਂ ਅੰਦਰ ਅਜਿਹੀਆਂ ਘਟਨਾਵਾਂ ਦੇ ਵਾਪਰਨ ਤੋਂ ਰੋਕਣ ਲਈ ਬਾਦਲ ਦਲ ਦਾ ਮੁਕੰਮਲ ਬਾਈਕਾਟ ਕਰਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.