ਏਐੱਨਆਈ, ਨਵੀਂ ਦਿੱਲੀ : ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਪੀਐੱਮ ਮੋਦੀ ਲਈ ‘ਜੇਬ ਕਤਰਾ’ ਸ਼ਬਦ ਵਰਤਿਆ ਸੀ। ਭਾਜਪਾ ਨੇ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ। ਪੀਐੱਮ ਨੂੰ ਲੈ ਕੇ ਰਾਹੁਲ ਗਾਂਧੀ ਨੇ ਇਹ ਅਪਮਾਨਿਤ ਸ਼ਬਦ 22 ਨਵੰਬਰ ਨੂੰ ਉਨ੍ਹਾਂ ਦੇ ਖਿ਼ਲਾਫ਼ ਦਿੱਤੇ ਗਏ ਭਾਸ਼ਣ ‘ਚ ਵਰਤਿਆ ਸੀ। ਇਸ ਸ਼ਬਦ ਦੀ ਵਰਤੋਂ ‘ਤੇ ਦਿੱਲੀ ਹਾਈ ਕੋਰਟ ਨੇ ਕਿਹਾ, ”ਕਾਂਗਰਸ ਸਾਂਸਦ ਰਾਹੁਲ ਗਾਂਧੀ ਵੱਲੋਂ ਪੀਐੱਮ ਨੂੰ ‘ਜੇਬ ਕਤਰਾ’ ਕਿਹਾ ਗਿਆ ਸੀ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਨਿਕਲਣਾ ਸਹੀ ਨਹੀਂ ਸੀ।”
ਇਸ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਨੂੰ ਅੱਠ ਹਫ਼ਤਿਆਂ ਅੰਦਰ ਮਾਮਲੇ ‘ਤੇ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ।
ਅਦਾਲਤ ਇੱਕ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਗਾਂਧੀ ਖਿ਼ਲਾਫ਼ ਕਾਰਵਾਈ ਦੇ ਨਾਲ-ਨਾਲ ਸਿਆਸੀ ਆਗੂਆਂ ਵੱਲੋਂ ਇਸ ਤਰ੍ਹਾਂ ਦੇ ‘ਕੱਦਾਚਾਰ’ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਦੀ ਮੰਗ ਕੀਤੀ ਗਈ ਸੀ।
ਕਾਰਜਕਾਰੀ ਮੁੱਖ ਜੱਜ ਮਨਮੋਹਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਫਿਰ ਵੀ ਕਥਿਤ ਬਿਆਨ ‘ਚੰਗੇ ਨਹੀਂ’ ਹੈ। ਚੋਣ ਕਮਿਸ਼ਨ (ਈਸੀ) ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਉਸ ਨੇ ਗਾਂਧੀ ਨੂੰ ਨੋਟਿਸ ਵੀ ਜਾਰੀ ਕੀਤਾ ਹੈ।
ਅਦਾਲਤ ਨੇ ਕਿਹਾ ਕਿ 23 ਨਵੰਬਰ ਨੂੰ ਭੇਜੇ ਗਏ ਨੋਟਿਸ ‘ਚ ਚੋਣ ਕਮਿਸ਼ਨ ਨੇ ਖ਼ੁਦ ਕਿਹਾ ਸੀ ਕਿ ਉਹ ਇਸ ਮਾਮਲੇ ‘ਚ ਉੱਚਿਤ ਕਾਰਵਾਈ ਕਰੇਗਾ।
22 ਨਵੰਬਰ ਨੂੰ ਰਾਹੁਲ ਗਾਂਧੀ ਨੇ ਪੀਐੱਮ ਖਿ਼ਲਾਫ਼ ਬੋਲਿਆ ਸੀ ਜੇਬਕਤਰਾ
ਪਟੀਸ਼ਨਕਰਤਾ ਭਰਤ ਨਾਗਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਗਾਂਧੀ ਨੇ 22 ਨਵੰਬਰ ਨੂੰ ਪ੍ਰਧਾਨ ਮੰਤਰੀ ਸਮੇਤ ਉੱਚ ਸਰਕਾਰੀ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ‘ਤੇ ‘ਘਿਨੌਣਾ ਦੋਸ਼’ ਲਾਉਂਦੇ ਹੋਏ ਇਕ ਭਾਸ਼ਣ ਦਿੱਤਾ ਅਤੇ ਉਨ੍ਹਾਂ ਨੂੰ ‘ਜੇਬਕਤਰੇ’ ਦੇ ਰੂਪ ਵਿੱਚ ਸੰਬੋਧਨ ਕੀਤਾ।


