ਅਮਰੀਕਾ USA
ਰਾਸ਼ਟਰਪਤੀ ਅਰਦੌਣ ਦਾ ਦਾਅਵਾ, ਕੋਰੋਨਾ ਵੈਕਸੀਨ ਬਣਾਉਣ ਵਾਲਾ ਤੁਰਕੀ ਤੀਜਾ ਦੇਸ਼
By Admin
Published
1 min read
ਅੰਕਾਰਾ (ਬਿਊਰੋ): ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਅਰਦੌਣ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਦੇਸ਼ ਵਿਚ ਕੋਰੋਨਾਵਾਇਰਸ ਦੀ ਵੈਕਸੀਨ ਵਿਕਸਿਤ ਕਰ ਲਈ ਗਈ ਹੈ। ਰਾਸ਼ਟਰਪਤੀ ਅਰਦੌਣ ਨੇ ਦਾਅਵਾ ਕੀਤਾ ਕਿ ਅਮਰੀਕਾ ਅਤੇ ਚੀਨ ਦੇ ਬਾਅਦ ਤੁਰਕੀ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ। ਟੂਬੀਟਾਕ ਐਕਸੀਲੈਂਸ ਸੈਂਟਰਸ ਦੇ ਉਦਘਾਟਨ ਸਮਾਰੋਹ ਵਿਚ ਅਰਦੌਣ ਨੇ ਕਿਹਾ ਕਿ ਕੋਰੋਨਾ ਦੇ ਖਿਲਾਫ਼ ਤੁਰਕੀ ਪਲੇਟਫਾਰਮ (ਵਿਗਿਆਨਿਕ ਅਤੇ ਤਕਨੀਕੀ ਅਨੁਸੰਧਾਨ ਪਰਿਸ਼ਦ ਵੱਲੋਂ ਸਥਾਪਿਤ) ਵਰਤਮਾਨ ਵਿਚ 8 ਵਿਭਿੰਨ ਵੈਕਸੀਨ ਅਤੇ 10 ਵਿਭਿੰਨ ਦਵਾਈ ਪ੍ਰਾਜੈਕਟਾਂ ‘ਤੇ ਕੰਮ ਕਰ ਰਿਹਾ ਹੈ। ਰਾਜ, ਨਿੱਜੀ ਖੇਤਰਾਂ ਅਤੇ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਕਰਦੇ ਹੋਏ ਤੁਰਕੀ ਕੋਰੋਨਾਵਾਇਰਸ ਖਿਲਾਫ਼ ਟੀਕੇ ਅਤੇ ਦਵਾਈਆਂ ਵਿਕਸਿਤ ਕਰਨ ਵਿਚ ਮਹੱਤਵਪੂਰਨ ਤਰੀਕੇ ਨਾਲ ਤਰੱਕੀ ਕਰ ਰਿਹਾ ਹੈ। ਅਰਦੌਣ ਨੇ ਦੱਸਿਆ ਕਿ ਦੋ ਕੋਰੋਨਾ ਵੈਕਸੀਨਾਂ ਦਾ ਜਾਨਵਰਾਂ ‘ਤੇ ਸਫਲਤਾਪੂਰਵਕ ਪਰੀਖਣ ਪੂਰਾ ਕਰ ਲਿਆ ਗਿਆ ਹੈ। ਉਹਨਾਂ ਵਿਚੋਂ ਇਕ ਵੈਕਸੀਨ ਨੂੰ ਇਨਸਾਨਾਂ ‘ਤੇ ਪਰੀਖਣ ਦੇ ਲਈ ਇਜਾਜ਼ਤ ਦੇ ਦਿੱਤੀ ਗਈ ਹੈ। ਤੁਰਕੀ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾਵਾਇਰਸ ਦੇ ਹੁਣ ਤੱਕ 239,622 ਮਾਮਲੇ ਸਾਹਮਣੇ ਆ ਚੁੱਕੇ ਹਨ। ਨਵੇਂ ਅਧਿਕਾਰਤ ਅੰਕੜਿਆਂ ਦੇ ਮੁਤਾਬਕ ਇੱਥੇ ਹੁਣ ਤੱਕ ਕੁੱਲ 5,829 ਲੋਕਾਂ ਦੀ ਮੌਤ ਹੋ ਚੁੱਕੀ ਹੈ।
Admin
Punjab Guardian · Surrey
November 28, 2026
November 28, 2026
November 27, 2026
November 27, 2026