Skip to content
Friday, October 16, 2026 15°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਮੌਸਮ ਦੇ ਹਿਸਾਬ ਨਾਲ ਨਹੀਂ ਚੱਲਦਾ ਕੋਰੋਨਾ ਵਾਇਰਸ: WHO

By Admin Published 1 min read

ਲੰਡਨ: ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਸੇਵਾ ਮੁਖੀ ਨੇ ਕਿਹਾ ਹੈ ਕਿ ਕੋਵਿਡ-19 ਹੋਰ ਵਾਇਰਸ ਵਾਂਗ ਮੌਸਮ ਦੇ ਹਿਸਾਬ ਨਾਲ ਨਹੀਂ ਚੱਲਦਾ। ਇਨਫਲੂਏਂਜਾ ਵਰਗੇ ਵਾਇਰਸ ਇਨਫੈਕਸ਼ਨ ਜਿੱਥੇ ਮੁੱਖ ਰੂਪ ਨਾਲ ਸਰਦੀ ਵਿਚ ਹੁੰਦੇ ਹਨ, ਉਥੇ ਹੀ ਕੋਰੋਨਾ ਮਹਾਮਾਰੀ ਗਰਮੀਆਂ ਵਿਚ ਵੀ ਕਹਿਰ ਦਿਖਾ ਰਹੀ ਹੈ। ਜਦਕਿ ਕੁਝ ਵਿਦਿਆਨੀਆਂ ਤੇ ਨੇਤਾਵਾਂ ਨੇ ਪਹਿਲਾਂ ਅੰਦਾਜਾ ਜਤਾਇਆ ਸੀ ਕਿ ਗਰਮੀਆਂ ਵਿਚ ਕੋਰੋਨਾ ਵਾਇਰਸ ਦਾ ਅਸਰ ਘੱਟ ਹੋ ਜਾਵੇਗਾ।  ਡਾ. ਮਾਈਕਲ ਰਿਆਨ ਨੇ ਸੋਮਵਾਰ ਨੂੰ ਪ੍ਰੈੱਸ ਬ੍ਰੀਫਿੰਗ ਵਿਚ ਕਿਹਾ ਕਿ ਵਾਇਰਸ ਨੇ ਹੁਣ ਤੱਕ ਮੌਸਮ ਦੇ ਹਿਸਾਬ ਨਾਲ ਪੈਟਰਨ ਨਹੀਂ ਦਿਖਾਇਆ ਹੈ। ਇਸ ਨੇ ਸਪੱਸ਼ਟ ਦਿਖਾਇਆ ਹੈ ਕਿ ਜੇਕਰ ਤੁਸੀਂ ਵਾਇਰਸ ਤੋਂ ਦਬਾਅ ਹਟਾਉਂਦੇ ਹੋ ਤਾਂ ਇਹ ਪਲਟਵਾਰ ਕਰਦਾ ਹੈ। ਰਿਆਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਿਹਤ ਏਜੰਸੀ ਉਨ੍ਹਾਂ ਦੇਸ਼ਾਂ ਨੂੰ ਵੀ ਵਾਇਰਸ ਦਾ ਕਹਿਰ ਘੱਟ ਕਰਨ ਦੇ ਲਈ ਕਦਮ ਚੁੱਕਦੇ ਰਹਿਣ ਦੇ ਲਈ ਲਗਾਤਾਰ ਸਲਾਹ ਦੇ ਰਹੀ ਹੈ, ਜਿਥੇ ਕੋਵਿਡ-19 ਕਾਬੂ ਵਿਚ ਆਉਂਦਾ ਦਿਖ ਰਿਹਾ ਹੈ, ਜਿਨ੍ਹਾਂ ਵਿਚ ਯੂਰਪ ਦੇ ਵੀ ਕੁਝ ਦੇਸ਼ ਸ਼ਾਮਲ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp