ਅਮਨਦੀਪ ਸਿੰਘ ਧੰਜਲ, ਰਾਏਕੋਟ : ਸਥਾਨਕ ਪਾਰਟੀ ਦਫਤਰ ਵਿਖੇ ਸੀਪੀਆਈ (ਐੱਮ) ਤਹਿਸੀਲ ਰਾਏਕੋਟ ਦੀ ਮੀਟਿੰਗ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਜਲਿ੍ਹਆਂ ਵਾਲੇ ਬਾਗ ਦੇ ਸ਼ਹੀਦਾਂ ਤੇ ਤਮਾਮ ਸ਼ਹੀਦ ਹੋਏ ਦੇਸ਼ ਭਗਤਾਂ ਨੂੰ ਨਮਨ ਕਰਕੇ ਪਹਿਲੀ ਦਸੰਬਰ ਤੋਂ ਸੂਬਾ ਪੱਧਰੀ ਜਥਾ ਮਾਰਚ ਸ਼ੁਰੂ ਹੋ ਕੀਤਾ ਹੋਇਆ, ਜੋ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ‘ਚੋਂ ਹੁੰਦਾ ਹੋਇਆ 7 ਦਸੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਵਿਖੇ ਪੁੱਜੇਗਾ, ਜਿੱਥੇ ਜ਼ਿਲ੍ਹੇ ਭਰ ‘ਚੋਂ ਵੱਖ-ਵੱਖ ਆਗੂ ਤੇ ਵਰਕਰ ਸ਼ਰਧਾਂਜਲੀ ਦੇਣਗੇ।

ਇਸ ਮੌਕੇ ਤਹਿਸੀਲ ਰਾਏਕੋਟ ਦੀ ਟੀਮ ਜਥੇ ਸਮੇਤ ਇਸ ਮਾਰਚ ਦਾ ਸਵਾਗਤ ਕਰਨ ਲਈ ਮੋਟਰਸਾਈਕਲ ਤੇ ਗੱਡੀਆਂ ਰਾਹੀਂ ਪਿੰਡ ਸਰਾਭੇ ਪੁੱਜੇਗੀ। ਇਸ ਦੌਰਾਨ ਸੂਬਾ ਕਮੇਟੀ ਮੈਂਬਰ ਸੁਖਦੀਪ ਸਿੰਘ ਗਰੇਵਾਲ, ਹਰਪਾਲ ਸਿੰਘ, ਪਰਮਿੰਦਰ ਸਿੰਘ ਪ੍ਰਧਾਨ, ਫ਼ਕੀਰ ਚੰਦ ਦੱਧਾਹੂਰ, ਮਾਸਟਰ ਸ਼ਿਆਮ ਸਿੰਘ, ਮੁਖਤਿਆਰ ਸਿੰਘ ਜਲਾਲਦੀਵਾਲ, ਨਿਰਮਲ ਸਿੰਘ, ਚਮਕੌਰ ਸਿੰਘ ਗਰੇਵਾਲ, ਸੁਖਦੇਵ ਦਾਸ, ਜੰਗ ਸਿੰਘ, ਬਿੰਦਰ ਸਿੰਘ, ਨਛੱਤਰ ਸਿੰਘ, ਸ਼ਿਆਮ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ।